ਪੂਰਨਬ੍ਰਹਮਸਮਦੇਖਿਸਮਦਰਸੀਹੁਇਅਕਥਕਥਾਬੀਚਾਰਹਾਰਿਮੋਨਿਧਾਰੀਹੈ।
ਪੂਰਨ ਬ੍ਰਹਮ ਨੂੰ ਸਮ ਇਕ ਸਮ ਸਾਰੇ ਰਮਿਆ ਤੱਕ ਕੇ ਸਮਦਰਸੀ ਹੋ ਗਏ ਹਨ; ਤੇ ਅਰਥ ਕਹਾਣੀ ਦੇ ਮਰਮ ਨੂੰ ਵੀਚਾਰ ਸਮਝ ਕੇ ਮਨ ਅੰਦਰ ਹਾਰ ਧਾਰਣ ਕਰ ਲਈ ਹੈ; ਭਾਵ ਮਨ ਦੀਆਂ ਹਠ ਧਰਮੀਆਂ ਐਸੇ ਗੁਰਮੁਖਾਂ ਨੇ ਤ੍ਯਾਗ ਦਿਤੀਆਂ ਹਨ।
A pursuant disciple of the True Guru feels the presence of Lord Almighty in every living being and at all places, becomes impartial and instead of indulging in discussions of Lord's visible plays and performances, remains engrossed in Him.
ਹੋਨਹਾਰਹੋਇਤਾਂਤੇਆਸਾਤੇਨਿਰਾਸਭਏਕਾਰਨਕਰਨਪ੍ਰਭਜਾਨਿਹਉਮੈਮਾਰੀਹੈ।
ਵਾਹਗੁਰੂ ਨੇ ਜੋ ਕੁਛ ਥਾਪ ਰਖਿਆ ਹੈ; ਉਹ ਹੋਣਹਾਰ ਹੋ ਕੇ ਹੀ ਰਹਿਣੀ ਹੈ ਤਿਸ ਕਰ ਕੇ ਆਸਾਂ ਉਮੇਦਾਂ ਧਾਰ ਰਖਣ ਵੱਲੋਂ ਨਿਰਾਸ ਹੋ ਗਏ ਹਨ ਤੇ ਸਰਬ ਸ਼ਕਤੀਵਾਨ ਪਰਮੇਸ਼੍ਵਰ ਹੀ ਕਰਣ ਕਾਰਣ ਹੈ; ਐਸਾ ਸਮਝ ਕੇ 'ਮੈ' ਕਰਤਾ ਪਣੇ ਵਾਲੀ ਹਉਮੈ ਨੂੰ ਭੀ ਓਨਾਂ ਨੇ ਮਾਰ ਦਿੱਤਾ ਹੈ।
Whatever is happening, is happening in His will. Thus such a disciple remains unsullied of all his desire. Knowing the traits of the Almighty who is the cause and effect of everything, he loses his pride and ego in accordance with immortal saying of Gurba
ਸੂਖਮਸਥੂਲਓਅੰਕਾਰਕੈਅਕਾਰਹੁਇਬ੍ਰਹਮਬਿਬੇਕਬੁਧਭਏਬ੍ਰਹਮਚਾਰੀਹੈ।
ਵਾਹਗੁਰੂ ਦੇ ਸ਼ਬਦ ਬ੍ਰਹਮ ਓਅੰਕਾਰ ਤੋਂ ਸਾਰੇ ਸਥੂਲ ਦ੍ਰਿਸ਼ਟਮਾਨ ਅਰੁ ਸੂਖਮ ਅਦ੍ਰਿਸ਼ਟ ਪਦਾਰਥ ਉਪਜੇ ਹੋਏ ਹਨ ਤੇ ਓਸੇ ਦੇ ਆਧਾਰ ਤੇ ਇਸਥਿਤ ਰਹਿ ਓਸੇ ਵਿਖੇ ਓੜਕ ਨੂੰ ਲੀਣ ਹੋ ਜਾਣੇ ਹਨ; ਐਸੇ ਬ੍ਰਹਮ ਬਿਬੇਕ ਅਨੇਕਾਂ ਵਿਚ ਇਕ ਮਾਤ੍ਰ ਬ੍ਰਹਮ ਸੱਤਾ ਦੇ ਹੀ ਬੁਧਿ ਬੁਝਨ ਹਾਰੇ ਹੋ ਕੇ ਬ੍ਰਹਮਚਾਰੀ ਬ੍ਰਹਮ ਵਿਖੇ ਵਰਤਨ ਵਾਲੇ ਬਣ ਗਏ ਹਨ।
He accepts that all big or small forms have come out of One Lord. Adopting the divine wisdom, he becomes Godly in character.
ਬਟਬੀਜਕੋਬਿਥਾਰਬ੍ਰਹਮਕੈਮਾਇਆਛਾਇਆਗੁਰਮੁਖਿਏਕਟੇਕਦੁਬਿਧਾਨਿਵਾਰੀਹੈ।੪੫੮।
ਜਿਸ ਪ੍ਰਕਾਰ ਥੋੜਾ ਦੇ ਬੀ ਦੀ ਓਟ ਲੈ ਕੇ ਧਰਤੀ ਇਤਨਾ ਵਿਸਤਾਰ ਕਰ ਦਿੰਦੀ ਹੈ; ਤੇ ਇਸ ਸਭ ਪਸਾਰੇ ਵਿਚ ਇਕ ਮਾਤ੍ਰ ਬੀਜ ਦੀ ਹੀ ਸਤ੍ਯਾ ਸ੍ਯਾਣੇ ਸਮਝ੍ਯਾ ਕਰਦੇ ਹਨ; ਐਸੇ ਹੀ ਮਾਯਾ ਬਹਮ ਦੀ ਛਾਯਾ ਨੂੰ ਲੈ ਕੇ ਇਤਨੇ ਮਹਾਨ ਪ੍ਰਪੰਚ ਪਸਾਰੇ ਨੂੰ ਪਸਾਰਦੀ ਹੈ; ਜਿਸ ਵਿਖੇ ਕੇਵਲ ਇਕ ਮਾਤ੍ਰ ਬ੍ਰਹਮ ਦੀ ਸੱਤਾ ਸਮਾਨ ਰੂਪ ਤੇ ਰਮੀ ਹੋਈ ਹੈ ਇਉਂ ਗੁਰਮੁਖਾਂ ਨੇ ਸਮਝ ਕੇ ਇਕ ਮਾਤ੍ਰ ਵਾਹਗੁਰੂ ਦੀ ਟੇਕ ਓਟ ਧਾਰ ਕੇ ਦੁਬਿਧਾ ਨੂੰ ਨਿਵਾਰਣ ਕਰ ਰਖ੍ਯਾ ਹੈ ॥੪੫੮॥
Just as a well-spread banyan tree is born out of a seed, so is His form spreading around in the form of maya. An obedient Sikh of the Guru removes his duality by learning heavily on this one support. (He is never enamored by any god or goddess since he kn