ਪਾਨਕਪੂਰਲਉਂਗਚਰਕਾਗੈਆਗੈਰਾਖੈਬਿਸਟਾਬਿਗੰਧਖਾਤਅਧਿਕਸਿਯਾਨਕੈ।
ਪਾਨ, ਕਪੂਰ, ਤਥਾ ਲਉਂਗਾਂ ਆਦਿ ਉਤਮ ਉਤਮ ਸੁਗੰਧਤ ਪਦਾਰਥਾਂ ਦਾ ਚਰ ਚਾਰਾ ਕਾਂ ਦੇ ਅਗੇ ਚੁਗਨ ਲਈ ਰਖੀਏ ਤਾਂ ਉਹ ਬਿਸਟਾ ਗੋਹਿਆ ਆਦਿ ਦੁਰਗੰਧੀਆਂ ਨੂੰ ਅਧਿਕ ਸਿਧਾਨ ਕੈ ਬਹੁਤ ਪੁਜ ਪੁਜ ਕੇ ਖਾਇਆ ਕਰਦਾ ਹੈ ਭਾਵੇ ਬਦਬੂਦਾਰ ਪਦਾਰਥ ਹੀ ਓਸ ਨੂੰ ਅਧਿਕ ਰੁਚਦੇ ਹਨ।
If aromatic substances like betel leaf, camphor, clove etc. are placed before a crow, even then by his notion of being wise, he will eat filth and bad smelling things.
ਬਾਰਬਾਰਸ੍ਵਾਨਜਉਪੈਗੰਗਾਇਸਨਾਨੁਕਰੈਟਰੈਨਕੁਟੇਵਦੇਵਹੋਤਨਅਗਿਆਨਕੈ।
ਜੇਕਰ ਸ੍ਵਾਨ ਕੁੱਤਾ ਬਾਰੰਬਾਰ ਮੁੜ ਮੁੜ ਗੰਗਾ ਵਿਚ ਨ੍ਹਾਵੇ ਤਾਂ ਐਸਾ ਕਰਨ ਨਾਲ ਓਸ ਦੀ ਖੋਟੀ ਬਾਣ ਚੱਕੀਆਂ ਚੱਟਨ ਵਾ ਭੌਂਕਨ ਆਦਿ ਦੀ ਟਲ ਨਹੀਂ ਜਾਂਦੀ ਤੇ ਅਗਿਆਨ ਦੇ ਕਾਰਣ ਉਹ ਕੋਈ ਦੇਵਤਾ ਭੀ ਨਹੀਂ ਬਣ ਜਾਇਆ ਕਰਦਾ।
If a dog bathes in river Ganges many a time, even then he can't get over his bad habit of eating the left overs. Because of this foolishness, he cannot be of divine disposition.
ਸਾਪਹਿਪੈਪਾਨਮਿਸਟਾਨਮਹਾਂਅੰਮ੍ਰਿਤਕੈਉਗਲਤਕਾਲਕੂਟਹਉਮੈਅਭਿਮਾਨਕੈ।
ਸੱਪ ਨੂੰ ਪੈ ਪਾਨ ਦੁੱਧ ਪਿਆਈਏ ਕੈ ਅਥਵਾ ਅੰਮ੍ਰਿਤ ਰੂਪ ਮਿਸ਼ਟਾਨ ਕੜਾਹ ਚੂਰਮਾ ਖੀਰ ਪੂੜੇ ਆਦਿ ਮਿੱਠੇ ਮਿੱਠੇ ਸ੍ਵਾਦਿਕ ਪਦਾਰਥ ਛਕਾਈਏ, ਪਰ ਹਉਮੈ ਅਤੇ ਅਭਿਮਾਨ ਕਾਰਣ ਉਹ ਜਦ ਕਦ ਕਾਲਕੂਟ ਵਿਚਹੁ ਹੀ ਉਗਲਿਆ ਕਰਦਾ ਹੈ।
If a snake is served very sweetened milk, even then intoxicated with pride, he will spill out venom.
ਤੈਸੇਮਾਨਸਰਸਾਧਸੰਗਤਿਮਰਾਲਸਭਾਆਨਦੇਵਸੇਵਕਤਕਤਬਗੁਧਿਆਨਕੈ।੪੯੧।
ਤਿਸੀ ਪ੍ਰਕਾਰ ਮਾਨ ਸਰੋਵਰ ਰੂਪ ਸਾਧਸੰਗਤਿ ਅੰਦਰ ਮਰਾਲ ਸਭਾ ਹੰਸ ਸਰੂਪ ਗੁਰਸਿੱਖਾਂ ਦੀ ਸਭਾ ਵਿਚ ਜੇਕਰ ਆਨ ਦੇਵ ਸੇਵਕ ਨੂੰ ਲਿਆ ਭੀ ਬਿਠਾਈਏ ਤਾਂ ਉਹ ਬਗਲ ਧਿਆਨੇ ਪੁਰਖ ਵਾਕੂੰ ਹੀ ਤੱਕਿਆ ਕਰਦਾ ਹੈ ਭਾਵ ਔਗੁਣਾਂ ਦੀ ਭਾਲ ਵਿਚ ਹੀ ਰਹਿੰਦਾ ਹੈ ॥੪੯੧॥
Similarly, the Mansarover lake like congregation is an assembly of Sikhs of the Guru who pick pearls from there. But if this assembly is also visited by a follower of gods and goddesses, he would be looking around at others, their wealth with evil eyes an