ਜੈਸੇਬਿਖਤਨਕਹੀਖਾਤਮਰਿਜਾਤਿਤਾਤਗਾਤਿਮੁਰਝਾਤਪ੍ਰਤਿਪਾਲੀਬਰਖਨਕੀ।
ਜਿਸ ਤਰ੍ਹਾਂ ਰੰਚਕ ਮਾਤ੍ਰ ਵਿਹੁ ਖਾਧਿਆਂ ਵਰਿਹਾਂ ਦੀ ਪਾਲੀ ਹੋਈ, ਪ੍ਯਾਰੀ ਦੇਹ ਮੁਰਝਾ ਕੇ ਖੀਣ ਹੋ ਕੇ, ਮਰ ਜਾਯਾ ਕਰਦੀ ਹੈ, ਵਾ ਤਾਤ ਤਤਕਾਲ ਹੀ।
Just as by taking a very small quantity of poison, one dies instantly, destroying the body that had been reared and sustained over many years.
ਜੈਸੇਕੋਟਿਭਾਰਿਤੂਲਿਰੰਚਕਚਿਨਗਪਰੇਹੋਤਭਸਮਾਤਛਿਨਮੈਅਕਰਖਨਕੀ।
ਜਿਸ ਤਰ੍ਹਾਂ ਤੂਲਿ ਰੂੰ ਦੀਆਂ ਕ੍ਰੋੜਾਂ ਪੰਡਾਂ ਰੰਚਕ ਭਰ ਅੱਗ ਦੀ ਚਿੰਗ੍ਯਾੜੀ ਪੈਂਦਿਆਂ ਸਾਰ ਹੀ ਛਿਣ ਭਰ ਵਿਚ ਭਸਮ ਸੁਆਹ ਹੋ ਜਾਂਦੀਆਂ ਹਨ ਤੇ ਅਕਰਖ ਨ ਕੀ ਅੱਗ ਵਿਚੋਂ ਖਿੱਚੀਆਂ ਬਚਾਈਆਂ ਨਹੀਂ ਜਾ ਸਕਦੀਆਂ।
Just as a can of milk of buffalo contaminated with a drop of citric acid becomes useless and not worth keeping.
ਮਹਿਖੀਦੁਹਾਇਦੂਧਰਾਖੀਐਭਾਂਜਨਭਰਿਪਰਤਿਕਾਂਜੀਕੀਬੂੰਦਬਾਦਿਨਰਖਨਕੀ।
ਮਹਿੰ ਨੂੰ ਚੋਕੇ ਭਾਂਡਾ ਦੁਧ ਨਾਲ ਭਰ ਕੇ ਰਖੀਏ, ਤਾਂ ਕਾਂਜੀ ਦੀ ਇਕ ਬੂੰਦ ਪੈਂਦੇ ਸਾਰ ਹੀ ਓਸ ਦੇ ਰਖਣ ਦੀ ਗੱਲ ਨਹੀਂ ਰਿਹਾ ਕਰਦੀ ਭਾਵ ਝੱਟ ਹੀ ਫਿੱਟ ਜਾਇਆ ਕਰਦਾ ਹੈ।
Just as a spark of fire can burn millions of bales of cotton in a short time.
ਤੈਸੇਪਰਤਨਧਨਦੂਖਨਾਬਿਕਾਰਕੀਏਹਰੈਨਿਧਿਸੁਕ੍ਰਤਸਹਜਹਰਖਨਕੀ।੫੦੬।
ਤਿਸੀ ਪ੍ਰਕਾਰ ਪਰ ਤਨ ਪਰ ਇਸਤ੍ਰੀ ਤੇ ਪਰਾਇਆ ਧਨ ਗ੍ਰਹਣ ਕਰਨ ਅਤੇ ਪਰਾਈ ਦੂਸ਼ਣਾ ਕਢਨ ਤਾਂ ਸਹਿਜ ਸਰੂਪੀ ਆਨੰਦ ਪ੍ਰਦਾਤੇ ਸੁਕ੍ਰਿਤ ਪੁੰਨਾਂ ਦੀ ਨਿਧੀ ਖੇਪ ਨਾਸ਼ ਹੋ ਜਾਯਾ ਕਰਦੀ ਹੈ ॥੫੦੬॥
Similarly, the vices and sins that one acquires by associating oneself with other's wealth and beauty, one loses the much valuable commodity of happiness, good deeds and peace. (506)