ਜੈਸੇਅੰਧਕਾਰਬਿਖੈਦਿਪਤਦੀਪਕਦੇਖਅਨਿਕਪਤੰਗਓਤਪੋਤਹੁਇਗੁੰਜਾਰਹੀ।
ਜਿਵੇਂ ਹਨੇਰੇ ਵਿਖੇ ਜਗ ਰਿਹਾ ਦੀਵਾ ਦੇਖ ਕੇ ਅਨੇਕਾਂ ਭੰਬਟ ਉਸ ਦੇ ਉਦਾਲੇ ਪਰਸਪਰ ਮਿਲੇ ਹੋਏ ਗੂੰਜਣ ਲਗ ਪੈਂਦੇ ਹਨ।
Just as seeing a lamp lit in the dark, several moths start rumbling around it like warp and weft.
ਜੈਸੇਮਿਸਟਾਂਨਪਾਨਜਾਨਕਾਨਭਾਂਜਨਮੈਰਾਖਤਹੀਚੀਟੀਲੋਭਲੁਭਤਅਪਾਰਹੀ।
ਜਿਵੇਂ ਮਿੱਠਾ ਪਾਣੀ ਜਿਸ ਕਿਸੇ ਭਾਂਡੇ ਵਿਚ ਵੀ ਰਖੀਏ ਤਾਂ ਰਖਦਿਆਂ ਸਾਰ ਅਨੇਕਾਂ ਹੀ ਕੀੜੀਆਂ, ਲੋਭ ਵਿਚ ਲੁਭਾਇਮਾਨ ਹੋ ਜਾਂਦੀਆਂ ਹਨ।
Just as sweetmeats kept in best possible way to protect them from encroachers, yet avarice bewitched ants reach it from all sides.
ਜੈਸੇਮ੍ਰਿਦਸੌਰਭਕਮਲਓਰਧਾਇਜਾਇਮਧੁਪਸਮੂਹਸੁਭਸਬਦਉਚਾਰਹੀ।
ਜਿਵੇਂ ਕੋਮਲ ਕਵਲ ਫੁੱਲ ਦੀ ਸੁਗੰਧੀ ਵਲ ਸਮੂਹ ਭੌਰੇ ਸੋਹਣਾ ਸ਼ਬਦ ਕਰਦੇ ਹੋਏ ਦੌੜ ਕੇ ਜਾਂਦੇ ਹਨ।
Just as attracted by the fragrance, a bunch of bumble bees invade lotus flowers resoundingly.
ਤੈਸੇਹੀਨਿਧਾਨਗੁਰਗ੍ਯਾਨਪਰਵਾਨਜਾਮੈਸਗਲਸੰਸਾਰਤਾਚਰਨਨਮਸਕਾਰਹੀ।੬੦੬।
ਤਿਵੇਂ ਹੀ ਜਿਸ ਗੁਰਮੁਖ ਵਿਚ ਗੁਰੂਦੇ ਪ੍ਰਵਾਨ ਗਿਆਨ ਦਾ ਖ਼ਜ਼ਾਨਾ ਹੈ, ਸਾਰਾ ਸੰਸਾਰ ਉਸ ਦੇ ਚਰਨਾਂ ਤੇ ਨਮਸਕਾਰਾਂ ਕਰਦਾ ਹੈ॥੬੦੬॥
Similarly, an obedient Sikh who is accepted (by the Guru) and in whose mind the words and knowledge of the True Guru the supreme treasure, gets lodged, that Sikh's feet are bowed at by the whole world. (606)