ਕਈਸੂਰਚੰਦਸਰੂਪ॥
ਸੂਰਜਾਂ ਅਤੇ ਚੰਦ੍ਰਮਾਂ ਦੇ ਕਿਤਨੇ ਹੀ ਸਰੂਪ ਹਨ।
ਕਈਇੰਦ੍ਰਕੀਸਮਭੂਪ॥
ਇੰਦਰ ਵਰਗੇ ਕਿਤਨੇ ਰਾਜੇ ਹਨ।
ਕਈਇੰਦ੍ਰਉਪਿੰਦ੍ਰਮੁਨਿੰਦ੍ਰ॥
ਕਿਤਨੇ ਹੀ ਇੰਦਰ, ਉਪਿੰਦ੍ਰ (ਬਾਵਨ ਅਵਤਾਰ) ਅਤੇ ਕਿਤਨੇ ਹੀ ਮਹਾ ਮੁਨੀ ਹਨ।
ਕਈਮਛਕਛਫਨਿੰਦ੍ਰ॥੧੦॥
ਕਿਤਨੇ ਹੀ ਮੱਛ ਅਵਤਾਰ, ਕੱਛ ਅਵਤਾਰ ਅਤੇ ਸ਼ੇਸ਼ਨਾਗ ਹਨ ॥੧੦॥
Many kings like Surya, Chandra and Indra and many Indras, upendras, great sages, the Fish incarnation, the Tortoise incarnation and sheshnagas remain ever present before Him.10.
ਕਈਕੋਟਿਕ੍ਰਿਸਨਅਵਤਾਰ॥
ਕਈ ਕਰੋੜ ਕ੍ਰਿਸ਼ਨ ਅਵਤਾਰ ਹਨ।
ਕਈਰਾਮਬਾਰਬੁਹਾਰ॥
ਕਿਤਨੇ ਹੀ ਰਾਮ (ਉਸ ਦੇ) ਦੁਆਰ ਉਤੇ ਝਾੜੂ ਦਿੰਦੇ ਹਨ।
ਕਈਮਛਕਛਅਨੇਕ॥
ਕਿਤਨੇ ਹੀ ਮੱਛ ਅਤੇ ਅਨੇਕ ਹੀ ਕੱਛ (ਅਵਤਾਰ) ਹਨ
ਅਵਿਲੋਕਦੁਆਰਿਬਿਸੇਖ॥੧੧॥
ਜੋ (ਉਸ ਦੇ) ਵਿਸ਼ੇਸ਼ ਦੁਆਰ ਨੂੰ ਵੇਖ ਰਹੇ ਹਨ ॥੧੧॥
Many Krishna and Rama incarnation sweep His Door many Fish and Tortoise incarnations are seen standing at His special gate.11.
ਕਈਸੁਕ੍ਰਬ੍ਰਸਪਤਿਦੇਖਿ॥
ਕਿਤਨੇ ਹੀ ਸ਼ੁਕ੍ਰ ਅਤੇ ਬ੍ਰਹਮਪਤੀ ਵੇਖੇ ਜਾਂਦੇ ਹਨ।
ਕਈਦਤਗੋਰਖਭੇਖ॥
ਕਿਤਨੇ ਹੀ ਦੱਤਾਤ੍ਰੇਯ ਅਤੇ ਗੋਰਖ ਦੇ ਭੇਖ ਹਨ।
ਕਈਰਾਮਕ੍ਰਿਸਨਰਸੂਲ॥
ਕਈ ਰਾਮ, ਕ੍ਰਿਸ਼ਨ ਅਤੇ ਰਸੂਲ (ਮੁਹੰਮਦ) ਹਨ,
ਬਿਨੁਨਾਮਕੋਨਕਬੂਲ॥੧੨॥
ਪਰ ਨਾਮ ਤੋਂ ਬਿਨਾ (ਉਸ ਦੇ ਦੁਆਰ ਤੇ) ਕੋਈ ਵੀ ਪ੍ਰਵਾਨ ਨਹੀਂ ਹੈ ॥੧੨॥
There are many Shukras, Brahaspatis, Datts, Gorakhs, Rama Krishnas, Rasult ect, but none is acceptable at His gate wightout the remembrance of His Name.12.
ਬਿਨੁਏਕੁਆਸ੍ਰੈਨਾਮ॥
ਇਕ (ਪ੍ਰਭੂ ਦੇ) ਨਾਮ ਦੇ ਆਸਰੇ ਤੋਂ ਬਿਨਾ
ਨਹੀਔਰਕੌਨੈਕਾਮ॥
ਹੋਰ ਸਾਰੇ (ਸਾਧਨ, ਧਰਮ-ਕਰਮ) ਕਿਸੇ ਕੰਮ ਦੇ ਨਹੀਂ ਹਨ।
No other work is appropriate except the support of the one Name
ਜੇਮਾਨਿਹੈਗੁਰਦੇਵ॥
ਜੋ ਗੁਰੂ ਦੇ ਉਪਦੇਸ਼ ਨੂੰ ਮੰਨਦੇ ਹਨ,
ਤੇਜਾਨਿਹੈਅਨਭੇਵ॥੧੩॥
ਉਹੀ (ਉਸ) ਭੇਦ ਰਹਿਤ (ਪ੍ਰਭੂ) ਨੂੰ ਪਛਾਣ ਸਕਦੇ ਹਨ ॥੧੩॥
Those who will believe in the one Guru-Lord, they will only comprehend His myself.13.
ਬਿਨੁਤਾਸੁਔਰਨਜਾਨੁ॥
ਉਸ ਤੋਂ ਬਿਨਾ ਕਿਸੇ ਨੂੰ (ਕੁਝ) ਨਾ ਸਮਝੋ
ਚਿਤਆਨਭਾਵਨਆਨੁ॥
ਅਤੇ ਚਿਤ ਵਿਚ ਹੋਰ ਭਾਵ (ਦ੍ਵੈਤ ਭਾਵ) ਨਾ ਲਿਆਓ।
We should not know anyone else except Him and none other should be kept in mind
ਇਕਮਾਨਿਜੈਕਰਤਾਰ॥
(ਸਦਾ) ਇਕ ਕਰਤਾਰ ਦੀ ਜੈ ਨੂੰ ਹੀ ਮੰਨੋ,
ਜਿਤੁਹੋਇਅੰਤਿਉਧਾਰੁ॥੧੪॥
ਜਿਸ ਕਰ ਕੇ ਅੰਤ ਵਿਚ ਉੱਧਾਰ ਹੋਏਗਾ ॥੧੪॥
Only one Lord should be worshipped, so that we may be redeemed at the end.14.
ਬਿਨੁਤਾਸਯੌਨਉਧਾਰੁ॥
ਉਸ ਤੋਂ ਬਿਨਾ ਇਸ ਤਰ੍ਹਾਂ (ਦੇ ਕਰਮ ਕਰਨ ਨਾਲ) ਉੱਧਾਰ ਨਹੀਂ ਹੋਵੇਗਾ।
ਜੀਅਦੇਖਿਯਾਰਬਿਚਾਰਿ॥
ਹੇ ਮਿਤਰ! ਮਨ ਵਿਚ ਵਿਚਾਰ ਪੂਰਵਕ ਵੇਖ ਲੈ।
O being! You may consider that without Him you cannot be redeemed
ਜੋਜਾਪਿਹੈਕੋਈਔਰ॥
ਜੋ ਕਿਸੇ ਹੋਰ ਦਾ ਜਾਪ ਕਰਦਾ ਹੈ,
ਤਬਛੂਟਿਹੈਵਹਠੌਰ॥੧੫॥
ਤਦ (ਉਸ ਪਾਸੋਂ) ਉਹ ਸਥਾਨ (ਪ੍ਰਭੂ ਦੀ ਦਰਗਾਹ) ਛੁਟ ਜਾਂਦੀ ਹੈ ॥੧੫॥
If you adore anyone else, then you will get away from that Lord.15.
ਜਿਹਰਾਗਰੰਗਨਰੂਪ॥
ਜਿਸ ਦਾ (ਕੋਈ) ਰਾਗ, ਰੰਗ ਅਤੇ ਰੂਪ ਨਹੀਂ ਹੈ,
ਸੋਮਾਨੀਐਸਮਰੂਪ॥
ਉਸ ਨੂੰ (ਸਭ ਲਈ) ਸਮਾਨ ਰੂਪ ਵਿਚ ਮੰਨਣਾ ਚਾਹੀਦਾ ਹੈ।
Only that Lord should be adored consistently, who is beyond attachment, colours and form
ਬਿਨੁਏਕਤਾਕਰਨਾਮ॥
ਉਸ ਇਕ (ਪ੍ਰਭੂ) ਦੇ ਨਾਮ ਤੋਂ ਬਿਨਾ
ਨਹਿਜਾਨਦੂਸਰਧਾਮ॥੧੬॥
ਕਿਸੇ ਹੋਰ ਘਰ ਨੂੰ ਨਾ ਪਛਾਣੋ ॥੧੬॥
None other except the One Lord should be kept in view .16.
ਜੋਲੋਕਅਲੋਕਬਨਾਇ॥
ਜੋ ਲੋਕ ਅਤੇ ਪਰਲੋਕ ('ਅਲੋਕ') ਨੂੰ ਸਿਰਜਦਾ ਹੈ
ਫਿਰਲੇਤਆਪਿਮਿਲਾਇ॥
ਅਤੇ ਫਿਰ (ਸਭ ਨੂੰ) ਆਪਣੇ ਵਿਚ ਮਿਲਾ ਲੈਂਦਾ ਹੈ।
ਜੋਚਹੈਦੇਹਉਧਾਰੁ॥
ਜੋ ਆਪਣੇ ਸ਼ਰੀਰ ਦੇ ਉੱਧਾਰ ਦੀ ਇੱਛਾ ਰਖਦਾ ਹੈ,
ਸੋਭਜਨਏਕੰਕਾਰ॥੧੭॥
ਉਸ ਨੂੰ ਇਕ ਪਰਮਸੱਤਾ ਦਾ ਭਜਨ ਕਰਨਾ ਚਾਹੀਦਾ ਹੈ ॥੧੭॥
He who creates this and the next word and merges them within himself, if you want the salvation of your body, then worship only that One Lord.17.
ਜਿਨਿਰਾਚਿਯੋਬ੍ਰਹਮੰਡ॥
ਜਿਸ ਨੇ ਬ੍ਰਹਮੰਡ,
ਸਬਲੋਕਔਨਵਖੰਡ॥
ਸਾਰੇ ਲੋਕਾਂ ਅਤੇ ਨੌਂ ਖੰਡਾਂ ਦੀ ਰਚਨਾ ਕੀਤੀ ਹੈ,
ਤਿਹਕਿਉਨਜਾਪਜਪੰਤ॥
ਉਸ ਦੇ ਜਾਪ ਨੂੰ ਕਿਉਂ ਨਹੀਂ ਜਪਦਾ
ਕਿਮਜਾਨਕੂਪਿਪਰੰਤ॥੧੮॥
ਅਤੇ ਕਿਉਂ (ਆਪਣੀ) ਜਾਨ ਨੂੰ ਖੂਹ ਵਿਚ ਪਾਉਂਦਾ ਹੈ ॥੧੮॥
He who has created the nine regions, all the worlds and the universe, why do you not meditate on him and how do you fall in the well deliberately? 18.
ਜੜਜਾਪਤਾਕਰਜਾਪ॥
ਹੇ ਮੂਰਖ! ਉਸ ਦੇ ਜਾਪ ਨੂੰ ਜਪ
ਜਿਨਿਲੋਕਚਉਦਹੰਥਾਪ॥
ਜਿਸ ਨੇ ਚੌਦਾਂ ਲੋਕਾਂ ਦੀ ਸਥਾਪਨਾ ਕੀਤੀ ਹੈ।
O foolish being! you should adore Him who was established all the fourteen worlds
ਤਿਸੁਜਾਪੀਐਨਿਤਨਾਮ॥
ਉਸ ਦੇ ਨਾਮ ਨੂੰ ਨਿੱਤ ਜਪਣਾ ਚਾਹੀਦਾ ਹੈ।
ਸਭਹੋਹਿਪੂਰਨਕਾਮ॥੧੯॥
(ਜਿਸ ਦੇ ਫਲਸਰੂਪ) ਸਾਰੀਆਂ ਕਾਮਨਾਵਾਂ ਪੂਰੀਆਂ ਹੋ ਜਾਂਦੀਆਂ ਹਨ ॥੧੯॥
With His meditation all the wishes are fulfilled.19.
ਗਨਿਚਉਬਿਸੈਅਵਤਾਰ॥
(ਜੋ) ਚੌਬੀਸ ਅਵਤਾਰ ਗਿਣੇ ਜਾਂਦੇ ਹਨ,
ਬਹੁਕੈਕਹੇਬਿਸਥਾਰ॥
(ਉਨ੍ਹਾਂ ਨੂੰ ਮੈਂ) ਬਹੁਤ ਵਿਸਥਾਰ ਨਾਲ ਕਿਹਾ ਹੈ।
ਅਬਗਨੋਉਪਅਵਤਾਰ॥
ਹੁਣ ਉਪ-ਅਵਤਾਰਾਂ ਦਾ ਵਰਣਨ ਕਰਦਾ ਹਾਂ
ਜਿਮਿਧਰੇਰੂਪਮੁਰਾਰ॥੨੦॥
ਜਿਵੇਂ ਮੁਰਾਰ (ਪ੍ਰਭੂ) ਨੇ (ਉਹ) ਰੂਪ ਧਾਰਨ ਕੀਤੇ ਹਨ ॥੨੦॥
All the twenty-four incarnations have been enumerated in detail and now I am going to enumerate the smaller incarnations how the Lord assumed the other forms.20.
ਜੇਧਰੇਬ੍ਰਹਮਾਰੂਪ॥
ਬ੍ਰਹਮਾ ਨੇ ਜੋ ਰੂਪ ਧਾਰਨ ਕੀਤੇ ਹਨ,
ਤੇਕਹੋਂਕਾਬਿਅਨੂਪ॥
ਉਨ੍ਹਾਂ ਨੂੰ ਅਨੂਪਮ ਕਵਿਤਾ ਵਿਚ ਕਹਿੰਦਾ ਹਾਂ।
ਜੇਧਰੇਰੁਦ੍ਰਅਵਤਾਰ॥
ਜੋ ਰੁਦ੍ਰ ਨੇ ਅਵਤਾਰ ਧਾਰਨ ਕੀਤੇ ਹਨ,
ਅਬਕਹੋਂਤਾਹਿਬਿਚਾਰ॥੨੧॥
ਹੁਣ ਉਨ੍ਹਾਂ ਨੂੰ ਵੀ ਵਿਚਾਰ ਕੇ ਕਹਿੰਦਾ ਹਾਂ ॥੨੧॥
Those forms which Brahma assumed, I have narrated them in poetry and not after reflection, I narrated the incarnation of Rudra (Shiva).21.