ਲੋਚਨਕ੍ਰਿਪਨਅਵਲੋਕਤਅਨੂਪਰੂਪਪਰਮਨਿਧਾਨਜਾਨਤ੍ਰਿਪਤਿਨਆਈਹੈ।
ਮੇਰੇ ਨੈਣ ਕੰਜੂਸ ਹਨ ਤੇ ਇਲ੍ਹਾਂ ਨੇ ਗੁਰੂ ਦਰਸ਼ਨ ਨੂੰ ਪਰਮ ਨਿਧਾਨ ਭੀ ਜਾਣ ਲਿਆ ਹੈ, ਪਰ ਸ਼ੂਮ ਹੋਣ ਕਰ ਕੇ ਉਸ ਅਤਿ ਸੁੰਦਰ ਰੂਪ ਨੂੰ ਦੇਖਦੇ ਹਨ, ਪਰ ਤ੍ਰਿਪਤੀ ਨਹੀਂ ਪਾਉਂਦੇ।
Just as the desire of a miser for money is never satiated, so are the eyes of a Sikh of the Guru who have realised that the form of True Guru is a unique treasure seeing which one never feels satisfied.
ਸ੍ਰਵਨਦਾਰਿਦ੍ਰੀਮੁਨਅੰਮ੍ਰਿਤਬਚਨਪ੍ਰਿਯਅਚਵਤਿਸੁਰਤਪਿਆਸਨਮਿਟਾਈਹੈ।
ਮੇਰੇ ਕੰਨ ਕੰਗਾਲ ਹਨ ਪਿਆਰੇ ਦੇ ਬਚਨ ਅੰਮ੍ਰਿਤ ਹਨ,ਉਨ੍ਹਾਂ ਨੂੰ ਸੁਣਦੇ ਹੋਏ ਮਾਨੋ ਇਹ ਅੰਮ੍ਰਿਤ ਪੀਂਦੇ ਹਨ, ਪਰ ਹੋਰ ਪੀਣ ਦੀ ਸੁਰਤ ਦੀ ਪਿਆਸ ਨਹੀਂ ਮਿਟਦੀ।
Just as hunger of a pauper is never satiated, so are the ears of a Gursikh which are ever desirous of hearing the ambrosial words of the True Guru. And yet hearing those elixir-like words, the thirst of his consciousness is not quenched.
ਰਸਨਾਰਟਤਗੁਨਗੁਰੂਅਨਗ੍ਰੀਵਗੂੜਚਾਤ੍ਰਿਕਜੁਗਤਿਗਤਿਮਤਿਨਅਘਾਈਹੈ।
ਜੀਭ ਸਭ ਤੋਂ ਮੁਖੀ ਗੁਰੂ ਦੇ ਗੂੜ੍ਹੇ ਗੁਣਾਂ ਨੂੰ ਰਟਦੀ ਹੈ, ਪਰ ਪਪੀਹੇ ਦੀ ਜੁਗਤੀ ਵਾਂਗ ਉਸ ਦੀ ਮਤਵਾਲ ਰੱਜਦੀ ਨਹੀਂ।
The tongue of a Gursikh keeps recalling the prime traits of the True Guru and like a rain-bird who keeps shouting for more, it is never satiated.
ਪੇਖਤਸੁਨਤਿਸਿਮਰਤਿਬਿਸਮਾਦਰਸਿਰਸਿਕਪ੍ਰਗਾਸੁਪ੍ਰੇਮਤ੍ਰਿਸਨਾਬਢਾਈਹੈ।੬੨੧।
ਦੇਖਦਿਆਂ, ਸੁਣਦਿਆਂ, ਸਿਮਰਦਿਆਂ ਮੇਰੇ ਰਸੀਏ ਮਨ ਉਤੇ ਵਿਸਮਾਦ ਰਸ ਪ੍ਰਕਾਸ਼ ਪਾ ਰਿਹਾ ਹੈ। ਪਰ ਪ੍ਰੇਮ ਹੋਰ ਹੋਰ ਵਿਸਮਾਦੀ ਰਸ ਲੈਣ ਦੀ ਤ੍ਰਿਸ਼ਨਾ ਨੂੰ ਵਧਾ ਰਿਹਾ ਹੈ ॥੬੨੧॥
The inner self of a Sikh is getting enlightened with blissful light through seeing, hearing and uttering of the wondrous form of True Guru-a treasure-house-nay the fountain-head of all the virtues. Yet the thirst and hunger of such a Gursikh never wanes.