GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਕਬਿਤ ਸਵਯੇ ਭਾਈ ਗੁਰਦਾਸ ਜੀ
ਅੰਗ 631
Display Settings
ਜੈਸੇਮਾਲਾਮੇਰਪੋਈਅਤਸਭਊਪਰਕੈਸਿਮਰਨਸੰਖ੍ਯਾਮੈਆਵਤਬਡਾਈਕੈ
ਜਿਵੇਂ ਮਾਲਾ ਦਾ ਸ਼੍ਰੋਮਣੀ ਮਣਕਾ ਬਾਕੀ ਸਾਰੇ ਮਣਕਿਆਂ ਤੋਂ ਉਪਰ ਕਰ ਕੇ ਪ੍ਰੋਈਦਾ ਹੈ, ਪਰ ਉਹ ਸਿਮਰਨ ਵਾਲੇ ਮਣਕਿਆਂ ਦੀ ਗਿਣਤੀ ਵਿਚ ਨਹੀਂ ਆਉਂਦਾ ਉਸ ਦੀ ਵਡਾਈ ਕਿਸ ਕੰਮ?
Just as main bead in a rosary is always put in the string first but being at higher place is not considered along with the other beads when the rosary is turned.
ਜੈਸੇਬਿਰਖਨਬਿਖੈਪੇਖੀਐਸੇਬਲਊਚੋਨਿਹਫਲਭਇਓਸੋਊਅਤਿਅਧਿਕਾਰੀਕੈ
ਜਿਵੇਂ ਬ੍ਰਿਛਾਂ ਵਿਚੋਂ ਸਿੰਮਲ ਬ੍ਰਿਛ ਸਭ ਤੋਂ ਉੱਚਾ ਦੇਖਿਆ ਜਾਂਦਾ ਹੈ, ਪਰ ਉਹ ਬਹੁਤੇ ਵਡੱਪਣ ਨੇ ਫਲ ਹੀਨ ਕਰ ਦਿਤਾ ਉਸ ਦਾ ਵੱਡਾ ਹੋਣਾ ਫਿਰ ਕਿਸ ਕੰਮ?
The silk cotton tree is the tallest and mighty among the trees yet it bears useless fruits.
ਜੈਸੇਚੀਲਪੰਛੀਨਮੈਉਡਤਅਕਾਸਚਾਰੀਹੇਰੇਮ੍ਰਿਤਪਿੰਜਰਨਊਚੈਮਤੁਪਾਈਕੈ
ਜਿਵੇਂ ਇੱਲ ਹੋਰਨਾਂ ਪੰਛੀਆਂ ਨਾਲੋਂ ਅਕਾਸ਼ ਵਿਚ ਉੱਚਾ ਉਡਦੀ ਹੈ, ਪਰ ਉੱਚੇ ਉਡ ਕੇ ਦੇਖਦੀ ਹੈ ਮੁਰਦੇ ਪਸ਼ੂਆਂ ਦੇ ਪਿੰਜਰਾਂ ਨੂੰ; ਕਿਸ ਕੰਮ ਉਸ ਦੀ ਉੱਚੀ ਮਤ ਪਾਈ?
Just as of all the birds that fly high, an eagle is supreme but when flying high, it only looks for dead bodies. What use is its ability to fly high?
ਗਾਇਬੋਬਜਾਇਬੋਸੁਨਾਇਬੋਕਛੂਤੈਸੇਗੁਰਉਪਦੇਸਬਿਨਾਧ੍ਰਿਗਚਤੁਰਾਈਕੈ।੬੩੧।
ਤਿਵੇਂ ਗਾਉਣਾ, ਵਜਾਉਣਾ ਤੇ ਸੁਨਾਉਣਾ ਕੁਝ ਨਹੀਂ ਹੈ, ਜਿਸ ਵਿਚ ਉੱਚੀ ਚਾਤੁਰੀ ਤਾਂ ਪਈ ਹੋਵੇ, ਪਰ ਉਹ ਗੁਰ ਉਪਦੇਸ਼ ਤੋਂ ਬਿਨਾਂ ਹੋਵੇ, ਤਾਂ ਉਸ ਚਤੁਰਾਈ ਨੂੰ ਧ੍ਰਿਕਾਰ ਹੈ ॥੬੩੧॥
Similarly, without the teachings of True Guru, arrogant, cleverness is condemnable. Loud singing, playing or recitation of such a person is meaningless. (631)