GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 634
Display Settings
ਚਿਤਸੋਚੁਰਾਵਤਭੂਪ॥੯੬॥
(ਉਹ) ਰਾਜਾ ਚਿਤ ਨੂੰ ਚੁਰਾ ਲੈਂਦਾ ਹੈ ॥੯੬॥
Hundreds of kings evaded him, seeing the moonlike beauty of his face.96.
ਇਹਭਾਤਿਕੈਬਡਰਾਜ
ਇਸ ਤਰ੍ਹਾਂ ਉਸ ਨੇ ਬਹੁਤ ਵੱਡਾ ਰਾਜ ਕੀਤਾ
ਬਹੁਜਗਧਰਮਸਮਾਜ
ਅਤੇ ਧਰਮ ਦੇ ਸਮਾਜ ਸਹਿਤ ਬਹੁਤ ਸਾਰੇ ਯੱਗ ਕੀਤੇ।
In this way, the king ruled like a great sovereign in the world doing religious and social services and performing Yajnas
ਜਉਕਹੋਸਰਬਬਿਚਾਰ
ਜੇ ਸਾਰਾ ਪ੍ਰਸੰਗ ਵਿਚਾਰ ਪੂਰਵਕ ਕਹਾਂ
ਇਕਹੋਤਕਥਾਪਸਾਰ॥੯੭॥
ਤਾਂ (ਇਸ) ਇਕ ਕਥਾ ਦਾ ਬਹੁਤ ਵਿਸਤਾਰ ਹੋ ਜਾਵੇਗਾ ॥੯੭॥
If I narrate all the things associated with him, the story will be greatly increased.97.
ਤਿਹਤੇਸੁਥੋਰੀਐਬਾਤ
ਇਸ ਲਈ ਥੋੜੀ ਹੀ ਗੱਲ (ਕਹਿੰਦਾ ਹਾਂ)।
ਸੁਨਿਲੇਹੁਭਾਖੋਭ੍ਰਾਤ
ਹੇ ਭਰਾਓ! (ਧਿਆਨ ਨਾਲ) ਸੁਣ ਲਵੋ।
Therefore, I say in brief, O brothers! listen to it
ਬਹੁਜਗਧਰਮਸਮਾਜ
(ਉਸ ਨੇ) ਧਰਮ ਤੇ ਸਮਾਜ ਸਹਿਤ ਬਹੁਤ ਯੱਗ ਕੀਤੇ।
ਇਹਭਾਤਿਕੈਅਜਿਰਾਜ॥੯੮॥
ਇਸ ਤਰ੍ਹਾਂ ਅਜ ਰਾਜਾ ਨੇ (ਰਾਜ) ਕੀਤਾ ॥੯੮॥
The king Aj ruled in this way in various ways in religions and society.98.
ਜਗਆਪਨੋਅਜਿਮਾਨ
ਅਜ ਰਾਜਾ ਨੇ ਜਗਤ ਨੂੰ ਆਪਣਾ ਕਰ ਕੇ ਮੰਨ ਲਿਆ ਸੀ।
ਤਰਿਆਖਆਨਆਨ
ਹੋਰ ਕਿਸੇ ਨੂੰ ਅੱਖ ਥਲੇ ਨਹੀਂ ਲਿਆਉਂਦਾ ਸੀ।
He abandoned the idea of considering the whole world as his own and did not care for anyone
ਤਬਕਾਲਕੋਪਕ੍ਰਵਾਲ
ਤਦੋਂ ਕਾਲ ਦੇ ਕ੍ਰੋਧ ਦੀ ਤਲਵਾਰ ('ਕ੍ਰਵਾਲ') (ਪ੍ਰਗਟ ਹੋਈ)
ਅਜਿਜਾਰੀਆਮਧਿਜ੍ਵਾਲ॥੯੯॥
ਅਤੇ ਅਜ ਰਾਜੇ ਨੂੰ ਅਗਨੀ ਵਿਚ ਸਾੜ ਦਿੱਤਾ ॥੯੯॥
Then the great Death, in great rage, reduced king Aj to ashes in his fire.99.
ਅਜਿਜੋਤਿਜੋਤਿਮਿਲਾਨ
ਅਜ ਰਾਜੇ ਦੀ ਜੋਤਿ (ਮਹਾਨ) ਜੋਤਿ ਵਿਚ ਮਿਲ ਗਈ।
ਤਬਸਰਬਦੇਖਿਡਰਾਨ
ਤਦ ਸਭ ਲੋਕ ਵੇਖ ਕੇ ਡਰ ਗਏ।
Seeing the king Aj merging in the supreme Light, all the people became fearful like the passengers of a boat without the sailor
ਜਿਮਨਾਵਖੇਵਟਹੀਨ
(ਉਨ੍ਹਾਂ ਦੀ ਸਥਿਤੀ ਇਸ ਪ੍ਰਕਾਰ ਸੀ) ਜਿਸ ਤਰ੍ਹਾਂ ਨੌਕਾ ਮਲਾਹ ਤੋਂ ਬਿਨਾ ਹੁੰਦੀ ਹੈ
ਜਿਮਦੇਹਅਰਬਲਛੀਨ॥੧੦੦॥
ਅਤੇ ਜਿਵੇਂ ਦੇਹੀ ਉਮਰ ('ਅਰਬਲ') ਦੇ ਖ਼ਤਮ ਹੋਣ ਤੇ ਹੋ ਜਾਂਦੀ ਹੈ ॥੧੦੦॥
The people became weak like the individual becoming helpless with the loss of physical strength.100.
ਜਿਮਗਾਵਰਾਵਬਿਹੀਨ
ਜਿਵੇਂ ਰਾਓ (ਚੌਧਰੀ) ਤੋਂ ਬਿਨਾ ਪਿੰਡ ਹੈ,
ਜਿਮਉਰਬਰਾਕ੍ਰਿਸਛੀਨ
ਜਿਵੇਂ ਖੇਤੀ ਦੇ ਕਟੇ ਜਾਣ ਤੋਂ ਬਿਨਾ ਉਪਜਾਊ ਧਰਤੀ ਹੈ।
Just as a village becomes helpless without a headman, the earth becomes meaningless without fertility,
ਜਿਮਦਿਰਬਹੀਣਭੰਡਾਰ
ਜਿਵੇਂ ਧਨ ਤੋਂ ਬਿਨਾ ਖ਼ਜ਼ਾਨਾ ਹੈ,
ਜਿਮਸਾਹਿਹੀਣਬਿਪਾਰ॥੧੦੧॥
ਜਿਵੇਂ ਸ਼ਾਹ ਤੋਂ ਬਿਨਾ ਬਪਾਰ ਹੈ ॥੧੦੧॥
The treasure loses charm without wealth and the trader becomes in low spirit without the trade.101.
ਜਿਮਅਰਥਹੀਣਕਬਿਤ
ਜਿਵੇਂ ਅਰਥ ਤੋਂ ਵਿਛੁੰਨੀ ਕਵਿਤਾ ਹੈ,
ਬਿਨੁਪ੍ਰੇਮਕੇਜਿਮਮਿਤ
ਜਿਵੇਂ ਪ੍ਰੇਮ ਤੋਂ ਬਿਨਾ ਮਿਤਰ ਹੈ,
Without the king, the people became like poetry without meaning, friend without love,
ਜਿਮਰਾਜਹੀਣਸੁਦੇਸ
ਜਿਵੇਂ ਰਾਜੇ ਤੋਂ ਬਿਨਾ ਕੋਈ ਦੇਸ਼ ਹੈ,
ਜਿਮਸੈਣਹੀਨਨਰੇਸ॥੧੦੨॥
ਜਿਵੇਂ ਸੈਨਾ ਤੋਂ ਬਿਨਾ ਰਾਜਾ ਹੈ ॥੧੦੨॥
The country without the king and as the army becomes helpless without the general.102.
ਜਿਮਗਿਆਨਹੀਣਜੁਗੇਾਂਦ੍ਰ
ਜਿਵੇਂ ਗਿਆਨ ਤੋਂ ਬਿਨਾ ਜੋਗੀ ਹੈ,
ਜਿਮਭੂਮਹੀਣਮਹੇਾਂਦ੍ਰ
ਜਿਵੇਂ ਭੂਮੀ ਤੋਂ ਬਿਨਾ ਰਾਜਾ ਹੈ,
That state becomes like a Yogi without knowledge, a king without kingdom,
ਜਿਮਅਰਥਹੀਣਬਿਚਾਰ
ਜਿਵੇਂ ਅਰਥ ਤੋਂ ਬਿਨਾ ਵਿਚਾਰ ਹੈ,
ਜਿਮਦਰਬਹੀਣਉਦਾਰ॥੧੦੩॥
ਜਿਵੇਂ ਧਨ ਤੋਂ ਬਿਨਾ ਕੋਈ ਉਦਾਰ ਵਿਅਕਤੀ ਹੈ ॥੧੦੩॥
The idea without the meaning and the donor without the material.103.
ਜਿਮਅੰਕੁਸਹੀਣਗਜੇਸ
ਜਿਵੇਂ ਅੰਕੁਸ਼ ਤੋਂ ਬਿਨਾ ਵੱਡਾ ਹਾਥੀ ਹੈ,
ਜਿਮਸੈਣਹੀਣਨਰੇਸ
ਜਿਵੇਂ ਸੈਨਾ ਤੋਂ ਬਿਨਾ ਰਾਜਾ ਹੈ,
The people became like an elephant without a goad, the king without the army,
ਜਿਮਸਸਤ੍ਰਹੀਣਲੁਝਾਰ
ਜਿਵੇਂ ਸ਼ਸਤ੍ਰ ਤੋਂ ਬਿਨਾ ਯੋਧਾ ਹੈ,
ਜਿਮਬੁਧਿਬਾਝਬਿਚਾਰ॥੧੦੪॥
ਜਿਵੇਂ ਬੁੱਧੀ ਤੋਂ ਬਿਨਾ ਕੋਈ ਵਿਚਾਰ ਹੈ ॥੧੦੪॥
The warrior without weapons and the ideas without wiseom.104.
ਜਿਮਨਾਰਿਹੀਣਭਤਾਰ
ਜਿਵੇਂ ਨਾਰੀ ਤੋਂ ਬਿਨਾ ਪਤੀ ਹੈ,
ਜਿਮਕੰਤਹੀਣਸੁਨਾਰ
ਜਿਵੇਂ ਕੰਤ ਤੋਂ ਬਿਨਾ ਨਾਰੀ ਹੈ,
They are just like the wife without husband, the woman without beloved,
ਜਿਮਬੁਧਿਹੀਣਕਬਿਤ
ਜਿਵੇਂ ਬੁੱਧੀ ਤੋਂ ਹੀਣੀ ਕਬਿੱਤ ਹੈ,
ਜਿਮਪ੍ਰੇਮਹੀਣਸੁਮਿਤ॥੧੦੫॥
ਜਿਵੇਂ ਪ੍ਰੇਮ ਤੋਂ ਸਖਣਾ ਮਿਤਰ ਹੈ ॥੧੦੫॥
The poetry without wisdom and the friend without love.105.
ਜਿਮਦੇਸਭੂਪਬਿਹੀਨ
ਜਿਵੇਂ ਦੇਸ ਤੋਂ ਬਿਨਾ ਰਾਜਾ ਹੈ,
ਬਿਨੁਕੰਤਨਾਰਿਅਧੀਨ
ਜਿਵੇਂ ਪਤੀ ਤੋਂ ਬਿਨਾ ਨਾਰੀ ਅਧੀਨ ਹੁੰਦੀ ਹੈ,
They are just like the country becoming desolate, the women losing their husbands,
ਜਿਹਭਾਤਿਬਿਪ੍ਰਅਬਿਦਿ
ਜਿਵੇਂ ਅਨਪੜ੍ਹ ਬ੍ਰਾਹਮਣ ਹੁੰਦਾ ਹੈ,
ਜਿਮਅਰਥਹੀਣਸਬਿਦਿ॥੧੦੬॥
ਜਿਵੇਂ ਅਰਥ (ਗਿਆਨ) ਤੋਂ ਬਿਨਾ ਵਿਦਵਾਨ ਹੈ ॥੧੦੬॥
The Brahmins without learning or the men without wealth.106.
ਤੇਕਹੇਸਰਬਨਰੇਸ
ਉਹ ਸਾਰੇ ਰਾਜੇ ਕਹੇ ਹਨ
ਜੇਗਏਇਹਦੇਸਿ
ਜੋ ਇਸ ਦੇਸ ਵਿਚ ਪੈਦਾ ਹੋਏ ਹਨ।
In this way, the kings, who ruled over this country, how can they be described?
ਕਰਿਅਸਟਦਸ੍ਰਯਪੁਰਾਨਿ
(ਬਿਆਸ ਨੇ) ਅਠਾਰ੍ਹਾਂ ਪੁਰਾਣ ਬਣਾਏ ਹਨ।
ਦਿਜਬਿਆਸਬੇਦਨਿਧਾਨ॥੧੦੭॥
ਬਿਆਸ ਪੰਡਿਤ ਵੇਦਾਂ ਦਾ ਖ਼ਜ਼ਾਨਾ ਹੈ ॥੧੦੭॥
Vyas, the store of Vedic learning, composed eighteen Puranas.107.
ਕੀਨੇਅਠਾਰਹਪਰਬ
(ਫਿਰ) ਉਸ ਨੇ (ਮਹਾਭਾਰਤ) ਦੇ ਅਠਾਰ੍ਹਾਂ ਪਰਬ ਬਣਾਏ ਹਨ,
ਜਗਰੀਝੀਆਸੁਨਿਸਰਬ
(ਜਿਨ੍ਹਾਂ ਨੂੰ) ਸੁਣ ਕ ਸਾਰਾ ਜਗਤ ਰੀਝ ਰਿਹਾ ਹੈ।
He composed eighteen parvas (parts of Mahabharata), listening which th whole world was pleased
ਇਹਬਿਆਸਬ੍ਰਹਮਵਤਾਰ
ਇਹ ਬਿਆਸ ਬ੍ਰਹਮਾ ਦਾ ਅਵਤਾਰ ਹੈ।
ਭਏਪੰਚਮੋਮੁਖਚਾਰ॥੧੦੮॥
ਇਹ ਬ੍ਰਹਮਾ ਦਾ ਪੰਜਵਾਂ ਅਵਤਾਰ ਹੈ ॥੧੦੮॥
In this way Vyas was the fifth incarnation of Brahma.108.
ਇਤਿਸ੍ਰੀਬਚਿਤ੍ਰਨਾਟਕਗ੍ਰੰਥੇਪੰਚਮੋਵਤਾਰਬ੍ਰਹਮਾਬਿਆਸਰਾਜਾਅਜਕੋਰਾਜਸਮਾਪਤੰ॥੧੦॥੫॥
ਇਥੇ ਬਚਿਤ੍ਰ ਨਾਟਕ ਗ੍ਰੰਥ ਦੇ ਪੰਜਵੇਂ ਅਵਤਾਰ ਬ੍ਰਹਮਾ ਬਿਆਸ, ਅਜ ਰਾਜਾ ਦੇ ਰਾਜ ਦੀ ਸਮਾਪਤੀ ॥੧੦॥੫॥
End of the description of Vyas the fifth incarnation of Brahma and the rule of king Aj in Bachittar Natak.5.
ਅਥਬ੍ਰਹਮਾਵਤਾਰਖਟਰਿਖਿਕਥਨੰ
ਹੁਣ ਬ੍ਰਹਮਾਵਤਾਰ ਖਟ ਰਿਖਿ ਦਾ ਕਥਨ
Now begins the description of six sages, the sixth incarnation of Brahma
ਤੋਮਰਛੰਦ
ਤੋਮਰ ਛੰਦ:
TOMAR STANZA
ਜੁਗਆਗਲੇਇਹਬਿਆਸ
ਅਗਲੇ ਯੁਗ ਵਿਚ ਬਿਆਸ ਨੇ
ਜਗਿਕੀਅਪੁਰਾਣਪ੍ਰਕਾਸ
ਜਗਤ ਵਿਚ ਪੁਰਾਣਾਂ ਦਾ ਪ੍ਰਕਾਸ਼ ਕੀਤਾ।
In this next Age, Vyas composed Puranas in the world and in doing this his prie was also increased
ਤਬਬਾਢਿਆਤਿਹਗਰਬ
ਤਦ ਉਸ ਦਾ ਹੰਕਾਰ ਵਧ ਗਿਆ।
ਸਰਆਪਜਾਨਿਸਰਬ॥੧॥
ਉਹ ਸਾਰਿਆਂ ਨੂੰ ਆਪਣੇ ਸਮਾਨ ਨਹੀਂ ਸਮਝਦਾ ਸੀ ॥੧॥
He also did not considered anyone equal to him.1.
ਤਬਕੋਪਿਕਾਲਕ੍ਰਵਾਲ
ਤਦ ਕ੍ਰੋਧਿਤ ਹੋ ਕੇ ਕਾਲ ਨੇ ਤਲਵਾਰ ਕਢ ਲਈ
ਜਿਹਜਾਲਜ੍ਵਾਲਬਿਸਾਲ
ਜਿਸ ਨਾਲ ਅਗਨੀ ਦੀ ਲਾਟ ਬਹੁਤ ਪਸਰ ਗਈ।
Then the dreadful KAL (death) in his rage divided him into six parts with his great fires
ਖਟਟੂਕਤਾਕਹਕੀਨ
(ਉਸ ਨੇ) ਬ੍ਰਹਮਾ ਦੇ ਛੇ ਟੋਟੇ ਕਰ ਦਿੱਤੇ।
ਪੁਨਿਜਾਨਕੈਤਿਨਿਦੀਨ॥੨॥
ਫਿਰ ਉਸ ਨੂੰ ਦੀਨ ਸਮਝ ਕੇ ਜਾਨ ਬੁਖਸ਼ ਦਿੱਤੀ ॥੨॥
Then they ware considered lowly.2.
ਨਹੀਲੀਨਪ੍ਰਾਨਨਿਕਾਰ
ਉਸ ਦੇ ਪ੍ਰਾਣ ਨਹੀਂ ਕਢੇ ਹਨ।
ਭਏਖਸਟਰਿਖੈਅਪਾਰ
ਫਿਰ ਛੇ (ਸ਼ਾਸਤ੍ਰਾਂ) ਵਾਲੇ ਅਪਾਰ ਰਿਸ਼ੀ ਹੋਏ ਹਨ।
His life-force was not terminated and form his six parts emerged six sages,
ਤਿਨਸਾਸਤ੍ਰਗਬਿਚਾਰ
ਉਨ੍ਹਾਂ ਨੇ ਸ਼ਾਸਤ੍ਰਾਂ ਦੇ ਗਿਆਨ ਉਤੇ ਵਿਚਾਰ ਕੀਤਾ,
ਖਟਸਾਸਤ੍ਰਨਾਮਸੁਡਾਰਿ॥੩॥
(ਜਿਸ ਕਰ ਕੇ) ਉਨ੍ਹਾਂ ਦਾ ਛੇ ਸ਼ਾਸਤ੍ਰ ਨਾਂ ਪ੍ਰਚਲਿਤ ਹੋ ਗਿਆ ॥੩॥
Who were the wupreme scholars of Shastras and they compsed six Shastras in their names.3.
ਖਟਸਾਸਤ੍ਰਕੀਨਪ੍ਰਕਾਸ
(ਉਨ੍ਹਾਂ ਨੇ) ਛੇ ਸ਼ਾਸਤ੍ਰਾਂ ਦਾ ਪ੍ਰਕਾਸ਼ ਕੀਤਾ।
ਮੁਖਚਾਰਬਿਆਸਸੁਭਾਸ
ਉਹ ਬਿਆਸ ਬ੍ਰਹਮਾ (ਦੇ ਅਵਤਾਰ ਰੂਪ ਵਿਚ) ਪ੍ਰਗਟ ਹੋਇਆ ਸੀ।
These six sages of the lustre of Brahma and Yyas, brought to light six Shastras and in this way,
ਧਰਿਖਸਟਮੋਅਵਤਾਰ
ਛੇਵਾਂ ਅਵਤਾਰ ਧਾਰ ਕੇ
ਖਟਸਾਸਤ੍ਰਕੀਨਸੁਧਾਰਿ॥੪॥
ਛੇ ਸ਼ਾਸਤ੍ਰਾਂ ਦਾ ਸੁਧਾਰ ਕੀਤਾ ॥੪॥
Brahma assumed the sixth incarnation made ideological improvements over the earth through six Shastras.4.
ਇਤਿਸ੍ਰੀਬਚਿਤ੍ਰਨਾਟਕਗ੍ਰੰਥੇਖਸਟਮੋਅਵਤਾਰਬ੍ਰਹਮਾਖਸਟਰਿਖਸਮਾਪਤੰ॥੬॥
ਇਥੇ ਸ੍ਰੀ ਬਚਿਤ੍ਰ ਨਾਟਕ ਗ੍ਰੰਥ ਦੇ ਛੇਵੇਂ ਅਵਤਾਰ ਬ੍ਰਹਮਾ ਅਤੇ ਛੇ ਰਿਸ਼ੀ ਸਮਾਪਤ ॥੬॥
End of the description about six sages, the sixth incarnation of Brahma in Bhachittar Natak.6.
ਅਥਬ੍ਰਹਮਾਵਤਾਰਕਾਲਿਦਾਸਕਥਨੰ
ਹੁਣ ਬ੍ਰਹਮਾਵਤਾਰ ਕਾਲਿਦਾਸ ਦਾ ਕਥਨ
Now begins the description of Kalidas Incarnation
ਤੋਮਰਛੰਦ
ਤੋਮਰ ਛੰਦ:
TOMAR STANZA
ਇਹਬ੍ਰਹਮਬੇਦਨਿਧਾਨ
ਇਹ ਬ੍ਰਹਮਾ ਵੇਦਾਂ ਦਾ ਜ਼ਖ਼ਾਨਾ ਹੈ।