GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਕਬਿਤ ਸਵਯੇ ਭਾਈ ਗੁਰਦਾਸ ਜੀ
ਅੰਗ 647
Display Settings
ਅਛਲਅਛੇਦਪ੍ਰਭੁਜਾਕੈਬਸਬਿਸ੍ਵਬਲਤੈਜੁਰਸਬਸਕੀਏਕਵਨਪ੍ਰਕਾਰਕੈ
ਸਖੀ ਪੁੱਛਦੀ ਹੈ ਨਾਇਕਾ ਨੂੰ ਭਾਵ ਜਗਿਆਸੂ ਪੁੱਛਦਾ ਹੈ ਗੁਰਮੁਖ ਨੂੰ ਪ੍ਰਭੂ ਤਾਂ ਅਛਲ ਤੇ ਅਛੇਦ ਹੈ ਜਿਸ ਦੇ ਕਿ ਬਲ ਦੇ ਵੱਸ ਵਿਚ ਸਾਰਾ ਸੰਸਾਰ ਹੈ ਤੂੰ ਜੋ ਉਸ ਨੂੰ ਵੱਸ ਕੀਤਾ ਹੈ ਉਹ ਕਿਸ ਤਰ੍ਹਾਂ ਦੇ ਕਿਹੜੇ ਰਸ ਨਾਲ ਵੱਸ ਕੀਤਾ ਹੈ?
O friend! that Transcendent one who cannot be deceived by anyone. He is unbreakable who with His power has subdued the whole world, With what elixir have you been able to enamor Him?
ਸਿਵਸਨਕਾਦਿਬ੍ਰਹਮਾਦਿਕਧ੍ਯਾਨਪਾਵੈਤੇਰੋਧ੍ਯਾਨਧਾਰੈਆਲੀਕਵਨਸਿੰਗਾਰਕੈ
ਸ਼ਿਵ; ਸਨਕ; ਆਦਿ ਤੇ ਬ੍ਰਹਮ ਆਦਿ ਜਿਸ ਨੂੰ ਧਿਆਨ ਵਿਚ ਨਹੀਂ ਪਾ ਰਹੇ ਹੇ ਸਖੀ!ਤੂੰ ਕਿਹੜਾ ਸ਼ਿੰਗਾਰ ਕੀਤਾ ਹੈ ਕਿ ਉਹ ਤੇਰਾ ਧਿਆਨ ਕਰ ਰਿਹਾ ਹੈ।
O friend! He who has not even been realised by Sanak, Sananadan and those who have contemplated on Brahma, what embellishments and adornments have attracted Him to you?
ਨਿਗਮਅਸੰਖਸੇਖਜੰਪਤਹੈਜਾਕੋਜਸੁਤੇਰੋਜਸਗਾਵਤਕਵਨਉਪਕਾਰਕੈ
ਜਪਦੇ ਹਨ ਵੇਦ ਤੇ ਅਣਗਿਣਤ ਸ਼ੇਸ਼ਨਾਗ ਜਿਸ ਦਾ ਜੱਸ ਉਹ ਤੇਰਾ ਜੱਸ ਕਿਹੜੇ ਉਪਕਾਰ ਕਰ ਕੇ ਗਾ ਰਿਹਾ ਹੈ।
O friend! the Lord whose praise is being said in different words by Vedas and Sheshnag, what merits have made Him sing your praise?
ਸੁਰਨਰਨਾਥਜਾਹਿਖੋਜਤਖੋਜਪਾਵੈਖੋਜਤਫਿਰਹਤੋਹਿਕਵਨਪਿਆਰਕੈ।੬੪੭।
ਦੇਵਤੇ; ਮਨੁੱਖ ਤੇ ਨਾਥ ਜਿਸ ਨੂੰ ਖੋਜਦੇ ਹਨ; ਪਰ ਖੋਜ ਨਹੀਂ ਪਾਉਂਦੇ ਹੇ ਸਖੀ! ਦੱਸ ਤਾਂ ਸਹੀ ਉਹ ਕਿਹੜੇ ਪਿਆਰ ਕਰ ਕੇ ਤੈਨੂੰ ਖੋਜਦਾ ਫਿਰਦਾ ਹੈ ॥੬੪੭॥
God who has not been realised by gods, man and Naths who have laboured untiringly, what type of love has made Him search you? (647)