GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਕਬਿਤ ਸਵਯੇ ਭਾਈ ਗੁਰਦਾਸ ਜੀ
ਅੰਗ 649
Display Settings
ਕਹਿਧੋਕਹਾਕੂਰਮਾਰੰਮਪੂਰਬਜਨਮਬਿਖੈਐਸੀਕੌਨਤਪਸਿਆਕਠਨਤੋਹਿਕੀਨੀਹੈ
ਦੱਸ ਤਾਂ ਸਹੀ ਹੇ ਸੁੰਦਰ ਲਛਮੀ! ਪਿਛਲੇ ਜਨਮ ਵਿਚ ਐਸੀ ਕਿਹੜੀ ਕਠਿਨ ਤਪੱਸਿਆ ਤੂੰ ਕੀਤੀ ਹੈ?
O beautiful Lakshami ! please tell us what strenuous penance had you performed in your previous births? And how had you performed it that you have defeated all other women in glory and praise?
ਜਾਤੇਗੁਨਰੂਪਕਰਮਕੈਸਕਲਕਲਾਸ੍ਰੇਸਟਹ੍ਵੈਸਰਬਨਾਇਕਾਕੀਛਬਿਛੀਨੀਹੈ
ਜਿਸ ਕਰ ਕੇ ਤੂੰ ਗੁਣ ਰੂਪ; ਕਰਮ ਤੇ ਸਾਰੀਆਂ ਕਲਾ ਵਿਚ ਸ੍ਰੇਸ਼ਟ ਹੋ ਕੇ ਸਾਰੀਆਂ ਇਸਤ੍ਰੀਆਂ ਦੀ ਸੁੰਦਰਤਾ ਖੋਹ ਲਈ ਹੈ।
The happy smile of the master of the Universe that is like Chintamani (a jewel that destroys all worries and fulfills desires) is the sustainer of the Universe.
ਜਗਤਕੀਜੀਵਨਜਗਤਪਤਚਿੰਤਾਮਨਮੁਖਮੁਸਕਾਇਚਿਤਵਤਹਿਰਲੀਨੀਹੈ
ਜਗਤ ਦਾ ਜੀਨ ਤੇ ਜਗਤ ਦਾ ਮਾਲਕ ਜੋ ਵਿਸ਼ਨੂੰ ਹੈ ਤੂੰ ਉਸ ਪਾਸੋਂ ਚਿੰਤਾਮਣਿ ਰੂਪ ਜਗਤ ਦੀਆਂ ਮੰਗਾਂ ਪੂਰੀਆਂ ਕਰਨ ਵਾਲੀ ਸੱਤ੍ਯਾ ਮੁਖ ਮੁਸਕ੍ਰਾਹਟ ਭਰੀ ਤੱਕਣੀ ਮਾਤ੍ਰ ਨਾਲ ਹੀ ਖੋਹ ਲਈ ਹੈ।
How have you obtained that jewel of happiness through meditation?
ਕੋਟਬ੍ਰਹਮੰਡਕੇਨਾਯਕਕੀਨਾਯਕਾਭਈਸਕਲਭਵਨਕੀਸ੍ਰਿਯਾਤੁਮਹਿਦੀਨੀਹੈ।੬੪੯।
ਕ੍ਰੋੜਾਂ ਬ੍ਰਹਿਮੰਡਾਂ ਦਾ ਜੋ ਮਾਲਕ ਹੈ; ਉਸ ਦੀ ਤੂੰ ਇਸਤ੍ਰੀ ਬਣ ਗਈ ਹੈਂ ਤੇ ਸਾਰਿਆਂ ਭਵਨਾਂ ਦੀ ਖ਼ੁਸ਼ੀ ਉਸ ਨੇ ਤੈਨੂੰ ਦੇ ਦਿੱਤੀ ਹੈ ॥੬੪੬॥
How have you become the mistress of the Master of millions of Universes? How has He bestowed the happiness of all the realms to you ? (649)