ਕੋਟਨਕੋਟਾਨਿਸੁਖਪੁਜੈਨਸਮਾਨਿਸੁਖਆਨੰਦਕੋਟਾਨਿਤੁਲਆਨੰਦਨਆਵਹੀ।
ਕ੍ਰੋੜਾਂ ਕ੍ਰੋੜ ਸੁਖ ਉਸ ਸੁਖ ਦੇ ਬਰਾਬਰ ਨਹੀਂ ਪੁੱਜਦੇ; ਕ੍ਰੋੜਾਂ ਅਨੰਦ ਉਸ ਆਨੰਦ ਦੇ ਬਰਾਬਰ ਨਹੀਂ ਆ ਸਕਦੇ।
Millions of comforts and millions of ecstasies cannot reach anywhere near the comforts and ecstasies that are experienced with His acquisition.
ਸਹਜਿਕੋਟਾਨਿਕੋਟਿਪੁਜੈਨਸਹਜਸਰਮੰਗਲਕੋਟਾਨਿਸਮਮੰਗਲਨਪਾਵਹੀ।
ਕ੍ਰੋੜਾਂ ਕ੍ਰੋੜ ਗਿਆਨ ਉਸ ਗਿਆਨ ਦੇ ਬਰਾਬਰ ਨਹੀਂ ਪੁਜਦੇ; ਤੇ ਕ੍ਰੋੜਾਂ ਮੰਗਲ ਉਸ ਦੀ ਸਮਤਾ ਨਹੀਂਪਾ ਸਕਦੇ।
Millions of equipoise states cannot reach the state of His stability, nor can millions of happy songs of praise can touch the bliss of the happiness blessed by Him.
ਕੋਟਨਕੋਟਾਨਪਰਤਾਪਨਪ੍ਰਤਾਪਸਰਕੋਟਨਕੋਟਾਨਛਬਿਛਬਿਨਪੁਜਾਵਹੀ।
ਕ੍ਰੋੜਾਂ ਕ੍ਰੋੜ ਪਰਤਾਪ ਉਸ ਦੇ ਪਰਤਾਪ ਦੇ ਬਰਾਬਰ ਨਹੀਂ ਹੋ ਸਕਦੇ, ਕ੍ਰੋੜਾਂ ਕ੍ਰੋੜ ਸਜਾਵਟਾਂ ਉਸ ਦੀ ਛਬੀ ਨੂੰ ਨਹੀਂ ਪਹੁੰਚ ਸਕਦੀਆਂ।
Millions of splendours cannot match His splendour nor can millions of adornments reach His form.
ਅਰਥਧਰਮਕਾਮਮੋਖਕੋਟਨਿਹੀਸਮਨਾਹਿਅਉਸਰਅਭੀਚਨਾਹਸਿਹਜਬੁਲਾਵਹੀ।੬੫੧।
ਧਰਮ;ਅਰਥ; ਕਾਮ; ਮੋਖ ਕ੍ਰੋੜਾਂ ਹੀ ਉਸ ਦੇ ਬਰਾਬਰ ਨਹੀਂ ਤੇ ਨਾ ਹੀ ਅਭਿਜਿਤ ਨਛੱਤ੍ਰ ਦਾ ਅਉਸਰ ਉਸ ਦੇ ਬਰਾਬਰ ਹੋ ਸਕਦਾ ਹੈ ਜਦੋਂ ਕਿ ਜਗਿਆਸੂ ਰੂਪ ਇਸਤ੍ਰੀ ਨੂੰ ਪਰਮੇਸ਼ਰ ਰੂਪ ਪਤੀ ਸਿਹਜਾ ਤੇ ਬੁਲਾਉਂਦਾ ਹੈ, ਭਾਵ ਸਰੂਪ ਵਿਚ ਵਾਸਾ ਬਖਸ਼ਦਾ ਹੈ ॥੬੫੧॥
Millions of four desirable elements (dharam, arth, kaam and mokh) cannot reach him who has been blessed with His Naam and who gets an opportunity of the auspicious invitation of the Master calling the seeker on the nuptial bed of His heart. (651)