GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਕਬਿਤ ਸਵਯੇ ਭਾਈ ਗੁਰਦਾਸ ਜੀ
ਅੰਗ 669
Display Settings
ਏਈਅਖੀਆਂਜੁਪੇਖਿਪ੍ਰਥਮਅਨੂਪਰੂਪਕਾਮਨਾਪੂਰਨਕਰਿਸਹਜਸਮਾਨੀਹੈ
ਇਹੋ ਅੱਖੀਆਂ ਹਨ ਜੋ ਪਹਿਲੇ ਸੁੰਦਰ ਰੂਪ ਨੂੰ ਵੇਖ ਕੇ ਦਰਸ਼ਨ ਦੀ ਕਾਮਨਾ ਪੂਰਨ ਕਰ ਕੇ ਆਤਮ ਸੁਖ ਵਿਚ ਸਮਾਉਂਦੀਆਂ ਸਨ।
These are the very eyes which used to see the extremely beautiful form of the beloved Lord and satisfying their desire would absorb themselves in the spiritual bliss.
ਏਈਅਖੀਆਂਜੁਲੀਲਾਲਾਲਨਕੀਇਕਟਕਅਤਿਅਸਚਰਜਹ੍ਵੈਹੇਰਤਹਿਰਾਨੀਹੈ
ਇਹੋ ਅੱਖੀਆਂ ਹਨ ਜੋ ਪਿਆਰੇ ਦੀ ਲੀਲ੍ਹਾ ਨੂੰ ਇਕ ਟਕ ਦੇਖਦੀਆਂ ਅਤਿ ਅਸਚਰਜ ਹੋ ਬਿਸਮਾਦ ਹੋ ਜਾਂਦੀਆਂ ਹਨ।
These are the eyes that used to go into raptures of bliss seeing the divine wonders of the dear Lord.
ਏਈਅਖੀਆਂਜੁਬਿਛੁਰਤਪ੍ਰਿਯਪ੍ਰਾਨਪਤਿਬਿਰਹਬਿਯੋਗਰੋਗਪੀਰਾਕੈਪਿਰਾਨੀਹੈ
ਇਹੋ ਅੱਖੀਆਂ ਹਨ ਜੋ ਪਿਆਰੇ ਪ੍ਰਾਣਾਂ ਦੇ ਨਾਥ ਦੇ ਵਿਛੁੜਨ ਵੇਲੇ ਬਿਰਹ ਤੇ ਵਿਛੋੜੇ ਦੇ ਰੋਗ ਦੀ ਪੀੜਾ ਨਾਲ ਪੀੜਿਤ ਹੁੰਦੀਆਂ ਸਨ।
These are the eyes that used to suffer the most at the time of separation of the Lord, the Master of my life.
ਨਾਸਕਾਸ੍ਰਵਨਰਸਨਾਮੈਅਗ੍ਰਭਾਗਹੁਤੀਏਈਅਖੀਆਂਸਗਲਅੰਗਮੈਂਬਿਰਾਨੀਹੈ।੬੬੯।
ਪ੍ਰੇਮ ਵਿਚ ਨੱਕ; ਕੰਨ; ਜੀਭਾ ਸਾਰੇ ਅੰਗਾਂ ਵਿਚੋਂ ਇਹੋ ਅੱਖੀਆਂ ਆਗੂ ਹੁੰਦੀਆਂ ਸਨ; ਹੁਣ ਇਹ ਉਹ ਅੱਖੀਆਂ ਹਨ ਜੋ ਸਾਰਿਆਂ ਅੰਗਾਂ ਵਿਚ ਓਪਰੀਆਂ ਹੋ ਗਈਆਂ ਹਨ॥੬੬੯॥
To fulfill the loving relationship with the beloved, these eyes that used to be ahead of all other parts of my body like nose, ears, tongue etc. are now behaving like stranger over all of them. (Being bereft of beloved Lord's glimpse and His wondrous deed