GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਕਬਿਤ ਸਵਯੇ ਭਾਈ ਗੁਰਦਾਸ ਜੀ
ਅੰਗ 69
Display Settings
ਜੈਸੇਨਾਉਬੂਡਤਸੈਜੋਈਨਿਕਸੈਸੋਈਭਲੋਬੂਡਿਗਏਪਾਛੇਪਛਤਾਇਓਰਹਿਜਾਤਹੈ
ਜਿਸ ਤਰ੍ਹਾਂ ਬੇੜੀ ਡੁੱਬਦੀ ਵਿਚੋਂ ਜੋ ਕੁਛ ਬਚਾਯਾ ਜਾ ਸਕੇ ਓਹੋ ਹੀ ਚੰਗਾ ਸਮਝਨਾ ਚਾਹੀਏ ਜੋ ਹੁਣੇ ਹੁਣੇ ਪਲ ਘੜੀ ਕਰਦਿਆਂ ਉਹ ਡੁੱਬ ਜਾਏ ਯਾ ਆਪ ਹੀ ਵਿਚ ਡੁਬ ਗਏ ਤਾਂ ਪਿਛੋਂ ਪਛੁਤਾਵਾ ਮਾਤ੍ਰ ਹੀ ਰਹਿ ਜਾਂਦਾ ਹੈ।
Blessed are those who are saved from a capsizing boat. If drowned, there would be nothing but repentance.
ਜੈਸੇਘਰਲਾਗੇਆਗਿਜੋਈਬਚੈਸੋਈਭਲੋਜਰਿਬੁਝੇਪਾਛੇਕਛੁਬਸੁਬਸਾਤਹੈ
ਜਿਸ ਤਰ੍ਹਾਂ ਅਗ ਲਗੇ ਘਰ ਵਿਚੋਂ ਜੋ ਕੁਛ ਬਚੇ ਸਕੇ, ਓਹੀ ਚੰਗਾ ਰਹਿੰਦਾ ਹੈ ਸੜ ਬੁਝੇ ਪਿਛੋਂ ਤਾਂ ਕੁਛ ਭੀ ਚਾਰਾ ਨਹੀਂ ਚਲ ਸਕ੍ਯਾ ਕਰਦਾ।
All those who escape from a burning house are blessed people. Nothing can be done if one is burnt into ashes.
ਜੈਸੇਚੋਰਲਾਗੇਜਾਗੇਜੋਈਰਹੈਸੋਈਭਲੋਸੋਇਗਏਰੀਤੋਘਰਦੇਖੈਉਠਿਪ੍ਰਾਤਹੈ
ਅਰੁ ਐਸਾ ਹੀ ਜਿਸ ਤਰ੍ਹਾਂ ਚੋਰ ਦੇ ਘਰ ਅੰਦਰ ਚੋਰੀ ਕਰਨ ਆਣ ਲਗਿਆਂ ਜਾਗ ਪੈਣ ਤੇ ਜੋ ਕੁਛ ਰਹਿ ਜਾਵੇ ਓਸੇ ਨੂੰ ਹੀ ਭਲਾ ਸਮਝੀ ਦਾ ਹੈ, ਪਰ ਜੇ ਸੋਇ ਗਏ ਅਸਾਡੇ ਸੁੱਤੇ ਸੁੱਤੇ ਹੀ ਉਹ ਚਲਦੇ ਹੋਏ ਤਾਂ ਰੀਤੇ ਘਰ ਖਾਲੀ ਹੋਏ ਘਰ ਨੂੰ ਵਾ ਸਫਾਈ ਵਰਤੀ ਹੀ ਪ੍ਰਾਤਾਕਾਲ ਸਵੇਰੇ ਉਠਕੇ ਦੇਖਣੀ ਪੈਂਦੀ ਹੈ।
As one wakes up when the thief is committing theft, whatever is left behind by him is bonus and blessing. Otherwise one would find the house empty in the morning.
ਤੈਸੇਅੰਤਕਾਲਗੁਰਚਰਨਸਰਨਿਆਵੈਪਾਵੈਮੋਖਪਦਵੀਨਾਤਰਬਿਲਲਾਤਹੈ।੬੯।
ਤਿਸੀ ਪ੍ਰਕਾਰ ਅੱਜ ਕੱਲ ਕਰਦਿਆਂ ਯਾ ਭਾਗਾਂ ਦੇ ਜਾਗਣ ਦੀ ਉਡੀਕ ਵਿਚ ਅਥ੍ਵ ਫੁਰਸਤ ਵਿਹਲ ਨੂੰ ਤਕਦਿਆਂ ਤਕਦਿਆਂ ਆਰਬਲਾ ਵੰਜਾ ਚੁੱਕੇ ਹੋ ਤਾਂ ਅੰਤ ਵੇਲੇ ਭੀ ਸਤਿਗੁਰਾਂ ਦੀ ਚਰਨ ਸਰਨ ਆਨ ਪ੍ਰਾਪਤ ਹੋਇਆਂ ਮੋਖ ਪਦਵੀ ਮੁਕਤੀ ਪਦ ਦੀ ਪ੍ਰਾਪਤੀ ਹੋ ਸਕਦੀ ਹੈ। ਜੇ ਅੰਤ ਵੇਲਾ ਭੀ ਗੁਵਾ ਦਿੱਤਾ ਤੇ ਸੰਭਾਲਿਆ ਨਾ ਤਾਂ ਬਿਲਲਾਤ ਹੈ ਪਏ ਹਾਹਾਕਾਰ ਕਰਦੇ ਕੀਰਣੇ ਪੌਂਦੇ ਕਲਪਦੇ ਹੀ ਗੁਜਰ ਜਾਵੇਗੀ ॥੬੯॥
Similarly if a wayward person comes to the refuge of Guru even at the near end of his life, he can achieve a state of emancipation. Otherwise he would fall in the hands of angels of death and keep wailing. (69)