ਸਭੈਸਾਧੂਅਨਕੋਮਹਾਮੋਹਟਾਰ੍ਯੋ॥੧੩॥
ਅਤੇ ਸਾਰਿਆਂ ਸਾਧੂਆਂ ਦੇ ਮਹਾ ਮੋਹ ਨੂੰ ਹਟਾਣ ਵਾਲੀ ਹੈਂ ॥੧੩॥
(In yellow robes) of their infatuation.(l3)
ਤੁਹੀਆਪਕੋਰਕਤਦੰਤਾਕਹੈਹੈ॥
ਤੂੰ ਹੀ ਆਪਣੇ ਨੂੰ ਲਾਲ ਦੰਦਾਂ ਵਾਲੀ ਅਖਵਾਂਦੀ ਹੈਂ।
You, with the red teeth,
ਤੁਹੀਬਿਪ੍ਰਚਿੰਤਾਨਹੂੰਕੋਚਬੈਹੈ॥
ਤੂੰ ਹੀ ਬ੍ਰਾਹਮਣਾਂ ਦੀਆਂ ਚਿੰਤਾਵਾਂ ਨੂੰ ਚਬਣ ਵਾਲੀ ਹੈਂ।
Destroy the apprehension of the Brahmins.
ਤੁਹੀਨੰਦਕੇਧਾਮਮੈਔਤਰੈਗੀ॥
ਤੂੰ ਹੀ ਨੰਦ ਦੇ ਘਰ (ਕ੍ਰਿਸ਼ਨ ਰੂਪ ਵਿਚ) ਅਵਤਾਰ ਲੈਣ ਵਾਲੀ ਹੈਂ।
You incarnated in the house of Nand (as Krishna),
ਤੁਸਾਕੰਭਰੀਸਾਕਸੋਤਨਭਰੈਗੀ॥੧੪॥
ਤੂੰ ਸ਼ਕਤੀ ('ਸਾਕ') ਨਾਲ ਭਰਪੂਰ ਹੈਂ ਅਤੇ (ਹੋਰਨਾਂ ਦੇ) ਸ਼ਰੀਰ ਵੀ ਸ਼ਕਤੀ ਨਾਲ ਭਰ ਦੇਵੇਂਗੀ ॥੧੪॥
Because you were brimful with Faculty.(14)
ਤੁਬੌਧਾਤੁਹੀਮਛਕੋਰੂਪਕੈਹੈ॥
ਤੂੰ ਹੀ ਬੌਧ (ਅਵਤਾਰ ਦੇ ਰੂਪ ਵਿਚ ਪ੍ਰਗਟ ਹੋਈ ਸੀ) ਤੂੰ ਹੀ ਮੱਛ ਦਾ ਰੂਪ ਧਾਰਿਆ ਸੀ।
ਤੁਹੀਕਛਹ੍ਵੈਹੈਸਮੁੰਦ੍ਰਹਿਮਥੈਹੈ॥
ਤੂੰ ਹੀ ਕੱਛ ਅਵਤਾਰ ਹੋ ਕੇ ਸਮੁੰਦਰ ਨੂੰ ਮਥਿਆ ਸੀ।
ਤੁਹੀਆਪੁਦਿਜਰਾਮਕੋਰੂਪਧਰਿਹੈ॥
ਤੂੰ ਹੀ ਆਪ ਬ੍ਰਾਹਮਣ ਪਰਸ਼ੁਰਾਮ ਦਾ ਰੂਪ ਧਾਰਨ ਕਰ ਕੇ
ਨਿਛਤ੍ਰਾਪ੍ਰਿਥੀਬਾਰਇਕੀਸਕਰਿਹੈ॥੧੫॥
ਇਕੀ ਵਾਰ ਧਰਤੀ ਨੂੰ ਛਤ੍ਰੀਆਂ ਤੋਂ ਸਖਣਾ ਕੀਤਾ ਸੀ ॥੧੫॥
ਤੁਹੀਆਪਕੌਨਿਹਕਲੰਕੀਬਨੈਹੈ॥
ਤੂੰ ਹੀ ਆਪਣੇ ਆਪ ਨੂੰ ਨਿਹਕਲੰਕੀ (ਅਵਤਾਰ) ਬਣਾਏਂਗੀ
You, incarnating as Nihaqlanki (Kalki),
ਸਭੈਹੀਮਲੇਛਾਨਕੋਨਾਸਕੈਹੈ॥
ਅਤੇ ਸਾਰਿਆਂ ਮਲੇਛਾਂ ਦਾ ਨਾਸ਼ ਕਰੇਂਗੀ।
Shattered the outcastes.
ਮਾਇਯਾਜਾਨਚੇਰੋਮਯਾਮੋਹਿਕੀਜੈ॥
ਹੇ ਮਾਤਾ! (ਮੈਨੂੰ) ਆਪਣਾ ਸੇਵਕ ਸਮਝ ਕੇ ਮੇਰੇ ਉਤੇ ਕਿਰਪਾ ਕਰੋ।
O my matriarch, endow me with your benevolence,
ਚਹੌਚਿਤਮੈਜੋਵਹੈਮੋਹਿਦੀਜੈ॥੧੬॥
ਮੈਂ ਜੋ ਚਿਤ ਵਿਚ ਚਾਹੁੰਦਾ ਹਾਂ, ਉਹੀ ਮੈਨੂੰ ਪ੍ਰਦਾਨ ਕਰੋ ॥੧੬॥
And let me perform the way I elect.(l6)
ਸਵੈਯਾ॥
ਸਵੈਯਾ:
Savaiyya
ਮੁੰਡਕੀਮਾਲਦਿਸਾਨਕੇਅੰਬਰਬਾਮਕਰਿਯੋਗਲਮੈਅਸਿਭਾਰੋ॥
(ਦੇਵੀ ਨੇ) ਮੁੰਡਾਂ ਦੀ ਮਾਲਾ, ਦਿਸ਼ਾਵਾਂ ਦੇ ਬਸਤ੍ਰ (ਭਾਵ-ਨਗਨ) ਅਤੇ ਖੱਬੇ ਪਾਸੇ ਭਾਰੀ ਤਲਵਾਰ ਧਾਰਨ ਕੀਤੀ ਹੋਈ ਹੈ।
Surrounded by robes, you adore your head with rosary, and wearing a heavy sword.
ਲੋਚਨਲਾਲਕਰਾਲਦਿਪੈਦੋਊਭਾਲਬਿਰਾਜਤਹੈਅਨਿਯਾਰੋ॥
ਦੋਵੇਂ ਭਿਆਨਕ ਅੱਖਾਂ ਚਮਕਦੀਆਂ ਹਨ ਅਤੇ ਮੱਥੇ ਉਤੇ ਅਣੀਦਾਰ ਤੀਰਾਂ ਵਾਂਗ ਬਿਰਾਜ ਰਹੀਆਂ ਹਨ।
Your dreadful red eyes, illuminating your forehead, are auspicious.
ਛੂਟੇਹੈਬਾਲਮਹਾਬਿਕਰਾਲਬਿਸਾਲਲਸੈਰਦਪੰਤਿਉਜ੍ਯਾਰੋ॥
ਭਿਆਨਕ ਵਿਸ਼ਾਲ ਕੇਸ ਖੁਲ੍ਹੇ ਹੋਏ ਹਨ ਅਤੇ ਉਜਲੇ ਦੰਦਾਂ ਦੀ ਪੰਕਤੀ ਚਮਕ ਰਹੀ ਹੈ।
Your tresses are flaring, and teeth are sparkling.
ਛਾਡਤਜ੍ਵਾਲਲਏਕਰਬ੍ਰਯਾਲਸੁਕਾਲਸਦਾਪ੍ਰਤਿਪਾਲਤਿਹਾਰੋ॥੧੭॥
ਹੱਥ ਵਿਚ ਲਏ ਹੋਏ ਸੱਪ ਅੱਗ ਛਡ ਰਹੇ ਹਨ। (ਹੇ ਦੇਵੀ!) ਕਾਲ ਸਦਾ ਤੇਰਾ ਪ੍ਰਤਿਪਾਲਕ ਹੈ ॥੧੭॥
Your viperous hands are snarling out flames.And God Almighty is your protector.(17)
ਭਾਨਸੇਤੇਜਭਯਾਨਕਭੂਤਜਭੂਧਰਸੇਜਿਨਕੇਤਨਭਾਰੇ॥
ਸੂਰਜ ਵਰਗੇ ਤੇਜ ਵਾਲੇ ਭਿਆਨਕ ਦੈਂਤ ('ਭੂਤਜ') ਜਿਨ੍ਹਾਂ ਦੇ ਸ਼ਰੀਰ ਪਹਾੜਾਂ ਵਰਗੇ ਭਾਰੇ ਸਨ।
Gleaming like Sun, brave and magnanimous like mountains,
ਭਾਰੀਗੁਮਾਨਭਰੇਮਨਭੀਤਰਭਾਰਪਰੇਨਹਿਸੀਪਗਧਾਰੇ॥
ਜੋ ਮਨ ਵਿਚ ਭਾਰੀ ਗੁਮਾਨ ਨਾਲ ਇਤਨੇ ਭਰੇ ਹੋਏ ਸਨ ਕਿ ਧਰਤੀ ਉਤੇ ਪੈਰ ਨਹੀਂ ਧਰਦੇ ਸਨ।
The Rajas who were filled with ego, and were flying high in pride,
ਭਾਲਕਜਯੋਭਭਕੈਬਿਨੁਭੈਰਨਭੈਰਵਭੇਰਿਬਜਾਇਨਗਾਰੇ॥
ਜੋ ਭਾਲੂਆਂ ਵਾਂਗ ਭਭਕਦੇ ਸਨ ਅਤੇ ਬਿਨਾ ਭੈ ਰਣ-ਭੂਮੀ ਵਿਚ ਭਿਆਨਕ (ਮਾਰੂ) ਭੇਰੀਆਂ ਅਤੇ ਨਗਾਰੇ ਵਜਾਉਂਦੇ ਸਨ।
The ones who were the ideals of bears and Bhairavas,
ਤੇਭਟਝੂਮਿਗਿਰੇਰਨਭੂਮਿਭਵਾਨੀਜੂਕੇਭਲਕਾਨਕੇਮਾਰੇ॥੧੮॥
ਉਹ ਸੂਰਮੇ ਭਵਾਨੀ ਜੀ ਦੇ ਬਾਣਾਂ ਦੀ ਮਾਰ ਨਾਲ ਰਣ-ਭੂਮੀ ਵਿਚ ਘੁਮੇਰੀ ਖਾ ਕੇ ਡਿਗ ਪਏ ਹਨ ॥੧੮॥
They all were decapitated by Goddess Bhivani and her accomplices, and thrown down to the earth.(18)
ਓਟਕਰੀਨਹਿਕੋਟਿਭੁਜਾਨਕੀਚੋਟਪਰੇਰਨਕੋਟਿਸੰਘਾਰੇ॥
ਜਿਨ੍ਹਾਂ ਨੇ ਕਰੋੜਾਂ ਭੁਜਾਵਾਂ ਦੀਆਂ ਸਟਾਂ ਵਜਣ ਤੇ ਵੀ ਓਟ ਨਹੀਂ ਲਈ ਅਤੇ ਰਣ ਵਿਚ ਕਰੋੜਾਂ ਨੂੰ ਸੰਘਾਰ ਦਿੱਤਾ ਸੀ।
Those who did not care about the hundreds of thousands of (fighting) arms, Those who obliterated hundreds of thousands of brave enemies,
ਕੋਟਨਸੇਜਿਨਕੇਤਨਰਾਜਿਤਬਾਸਵਸੌਕਬਹੂੰਨਹਿਹਾਰੇ॥
ਜਿਨ੍ਹਾਂ ਦੇ ਸ਼ਰੀਰ ਕਿਲ੍ਹਿਆਂ ਵਾਂਗ ਸ਼ੋਭਦੇ ਸਨ ਅਤੇ ਇੰਦਰ ਤੋਂ ਵੀ ਕਦੇ ਹਾਰੇ ਨਹੀਂ ਸਨ।
They, with fort like bodies, who had never lost even to (god) Indra,
ਰੋਸਭਰੇਨਫਿਰੇਰਨਤੇਤਨਬੋਟਿਨਲੈਨਭਗੀਧਪਧਾਰੇ॥
ਜੋ ਕ੍ਰੋਧ ਨਾਲ ਭਰ ਕੇ ਰਣ-ਭੂਮੀ ਤੋਂ ਕਦੇ ਟਲੇ ਨਹੀਂ ਸਨ, ਭਾਵੇਂ ਉਨ੍ਹਾਂ ਦੇ ਸ਼ਰੀਰਾਂ ਦੀਆਂ ਬੋਟੀਆਂ ਲੈ ਕੇ ਗਿਰਝਾਂ ਆਕਾਸ਼ ਵਿਚ ਕਿਉਂ ਨਾ ਚਲੀਆਂ ਜਾਣ।
Their bodies might have been eaten away by the vultures, But never retreated from the field of war,
ਤੇਨ੍ਰਿਪਘੂਮਿਗਿਰੇਰਨਭੂਮਿਸੁਕਾਲੀਕੇਕੋਪਕ੍ਰਿਪਾਨਕੇਮਾਰੇ॥੧੯॥
ਉਹ (ਦੈਂਤ) ਰਾਜੇ ਕਾਲੀ ਦੀ ਕ੍ਰੋਧ ਨਾਲ ਚਲਾਈ ਤਲਵਾਰ ਦੇ ਮਾਰੇ ਹੋਏ ਰਣ-ਭੂਮੀ ਵਿਚ ਡਿਗ ਪਏ ਸਨ ॥੧੯॥
They were cut down by the sword of Kali, and such Rajas fell flat in the fighting grounds. (19)
ਅੰਜਨਸੇਤਨਉਗ੍ਰਉਦਾਯੁਧੁਧੂਮਰੀਧੂਰਿਭਰੇਗਰਬੀਲੇ॥
ਉਨ੍ਹਾਂ ਗਰਬੀਲਿਆਂ ਦੇ ਸੁਰਮੇ ਵਰਗੇ ਸ਼ਰੀਰ ਸਨ, ਭਿਆਨਕ ਸ਼ਸਤ੍ਰ ਉਘਰੇ ਹੋਏ ਸਨ ਅਤੇ ਧੂੰਏ ਵਰਗੀ ਧੂੜ ਨਾਲ ਭਰੇ ਹੋਏ ਸਨ।
The ones, who possessed heroic bodies, were always ascending in pride.
ਚੌਪਿਚੜੇਚਹੂੰਓਰਨਤੇਚਿਤਭੀਤਰਿਚੌਪਿਚਿਰੇਚਟਕੀਲੇ॥
ਉਹ ਬਹਾਦਰ ਸੂਰਮੇ ਚਿਤ ਵਿਚ ਉਤਸਾਹ ਨਾਲ ਭਰ ਕੇ ਖਿਝੇ ਹੋਏ ਚੌਹਾਂ ਪਾਸਿਆਂ ਤੋਂ ਉਮਡ ਪਏ ਸਨ।
Getting enthusiastic, they came to fight from all the four directions.
ਧਾਵਤਤੇਧੁਰਵਾਸੇਦਸੋਦਿਸਿਤੇਝਟਦੈਪਟਕੈਬਿਕਟੀਲੇ॥
ਉਹ ਅਕੱਟ ਯੋਧੇ ਧੂੜ ਵਾਂਗ ਦਸਾਂ ਦਿਸ਼ਾਵਾਂ ਤੋਂ ਚੜ੍ਹ ਆਏ ਸਨ, (ਉਨ੍ਹਾਂ ਨੂੰ ਕਾਲੀ ਨੇ) ਭੂਮੀ ਉਤੇ ਪਟਕ ਦਿੱਤਾ ਸੀ।
Those irrefutable warriors were overwhelmed from all over like the dust storm.
ਰੌਰਪਰੇਰਨਰਾਜਿਵਲੋਚਨਰੋਸਭਰੇਰਨਸਿੰਘਰਜੀਲੇ॥੨੦॥
ਯੁੱਧ-ਭੂਮੀ ਵਿਚ, ਰੌਲਾ ਪੈਣ ਤੇ ਕਮਲ ਵਰਗੇ ਨੈਣਾਂ ਵਾਲੀ (ਦੇਵੀ) ਰੋਹ ਨਾਲ ਭਰੇ ਹੋਏ ਸ਼ੇਰ ਸਹਿਤ ਰਣ ਵਿਚ ਸ਼ੋਭਦੀ ਸੀ ॥੨੦॥
And those handsome champions flying in rage headed towards the war.(20)
ਕੋਟਿਨਕੋਟਸੌਚੋਟਪਰੀਨਹਿਓਟਕਰੀਭਏਅੰਗਨਢੀਲੇ॥
ਬਹੁਤ ਅਧਿਕ ਸਟਾਂ ਵਜਣ ਤੇ ਵੀ ਕੋਈ ਓਟ ਨਹੀਂ ਲਈ ਅਤੇ ਅੰਗਾਂ ਨੂੰ ਵੀ ਢਿਲਾ ਨਹੀਂ ਕੀਤਾ।
Those demons of dusty colours and imbued in dust, and as sharp as steel, had run away.
ਜੇਨਿਪਟੇਅਕਟੇਭਟਤੇਚਟਦੈਛਿਤਪੈਪਟਕੇਗਰਬੀਲੇ॥
ਜਿਹੜੇ ਨਿਪਟ ਅਕੱਟ ਸੂਰਮੇ ਸਨ, (ਉਨ੍ਹਾਂ) ਹੰਕਾਰੀਆਂ ਨੂੰ ਛੇਤੀ ਹੀ ਧਰਤੀ ਉਤੇ ਪਟਕਾ ਮਾਰਿਆ।
The bodies as stout as black mountains, and, adorned with iron coats, were intoxicated.
ਜੇਨਹਟੇਬਿਕਟੇਭਟਕਾਹੂਸੌਤੇਚਟਦੈਚਟਕੇਚਟਕੀਲੇ॥
ਜਿਹੜੇ ਵਿਕਟ ਯੋਧੇ ਕਿਸੇ ਤੋਂ ਵੀ (ਯੁੱਧ-ਭੂਮੀ ਵਿਚੋਂ) ਨਹੀਂ ਹਟਾਏ ਜਾ ਸਕੇ, ਉਨ੍ਹਾਂ ਨੂੰ ਛੇਤੀ ਹੀ (ਧਰਤੀ ਉਤੇ) ਸੁਟ ਦਿੱਤਾ।
(The poet says,) ‘Those demons in rage, who were ready to ensue a fight with God Almighty, were dashed to ground
ਗੌਰਪਰੇਰਨਰਾਜਿਵਲੋਚਨਰੋਸਭਰੇਰਨਸਿੰਘਰਜੀਲੇ॥੨੧॥
ਯੁੱਧ ਵਿਚ ਰੌਲਾ ਪੈਣ ਤੇ ਕਮਲ ਵਰਗੇ ਨੈਣਾਂ ਵਾਲੀ (ਦੇਵੀ) ਰੋਹ ਨਾਲ ਭਰੇ ਹੋਏ ਸ਼ੇਰ ਸਹਿਤ ਰਣ-ਭੂਮੀ ਵਿਚ ਸ਼ੋਭਦੀ ਸੀ ॥੨੧॥
Those were the ones who were, previously, roaring like lions in the battlefields. ‘(22)
ਧੂਮਰੀਧੂਰਿਭਰੇਧੁਮਰੇਤਨਧਾਏਨਿਸਾਚਰਲੋਹਕਟੀਲੇ॥
ਧੂੰਏਂ ਵਰਗੀ ਧੂੜ ਨਾਲ ਭਰੇ ਹੋਏ ਸ਼ਰੀਰਾਂ ਵਾਲੇ ਅਤੇ ਲੋਹੇ ਨੂੰ ਕਟ ਸੁਟਣ ਵਾਲੇ ਦੈਂਤ ਧਾ ਕੇ ਪਏ ਸਨ।
At the apex time, which could not be envisaged, the invisible drum was beaten on the appearance of the twisted demons,
ਮੇਚਕਪਬਨਸੇਜਿਨਕੇਤਨਕੌਚਸਜੇਮਦਮਤਜਟੀਲੇ॥
ਜਿਨ੍ਹਾਂ ਦੇ ਸ਼ਰੀਰ ਪਰਬਤਾਂ ਵਰਗੇ (ਕਾਲੇ) ਸਨ, ਉਹ 'ਜਟੀਲੇ' (ਜਟਾਂ ਵਾਲੇ) ਕਵਚਾਂ ਨਾਲ ਸਜੇ ਹੋਏ ਮਦ ਮਸਤ ਸਨ।
Who were filled with arrogance. Whose bodies were not abated even with arrows coming out of bows,
ਰਾਮਭਨੈਅਤਿਹੀਰਿਸਿਸੋਜਗਨਾਇਕਸੌਰਨਠਾਟਠਟੀਲੇ॥
ਕਵੀ ਰਾਮ ਕਹਿੰਦੇ ਹਨ (ਕਿ ਉਹ ਦੈਂਤ) ਅਤਿ ਕ੍ਰੋਧਿਤ ਹੋ ਕੇ ਜਗ ਦੇ ਨਾਇਕ ਨਾਲ ਵੀ ਜੰਗ ਕਰਨ ਦੇ ਠਾਠ ਬਣਾਉਂਦੇ ਸਨ।
When the mother of the Universe (Bhagauti) looked down with irritation, all those brilliant ones were beheaded and chucked down on the earth.
ਤੇਝਟਦੈਪਟਕੇਛਿਤਪੈਰਨਰੌਰਪਰੇਰਨਸਿੰਘਰਜੀਲੇ॥੨੨॥
ਉਨ੍ਹਾਂ ਨੂੰ (ਦੇਵੀ ਨੇ) ਝਟਕਾ ਦੇ ਕੇ ਰਣ ਵਿਚ ਪਟਕ ਦਿੱਤਾ। ਰੌਲਾ ਪੈਣ ਤੇ ਰਣ-ਭੂਮੀ ਵਿਚ ਸ਼ੇਰ ਸ਼ੋਭਦਾ ਸੀ ॥੨੨॥
All those, with lotus eyes, who did not tremble but remained alert like lions, were annihilated by Shakti.(23)
ਬਾਜਤਡੰਕਅਤੰਕਸਮੈਲਖਿਦਾਨਵਬੰਕਬਡੇਗਰਬੀਲੇ॥
(ਉਸ) ਡਰਾਉਣੇ ਸਮੇਂ ਵਿਚ ਬਹੁਤ ਹੰਕਾਰੀ ਅਤੇ ਵਿਕਟ ਦੈਂਤਾਂ ਨੂੰ ਵੇਖ ਕੇ (ਨਗਾਰਿਆਂ ਉਤੇ) ਡਗੇ ਵਜਣ ਲਗੇ।
At the apex time, which could not be envisaged, the invisible drum was beaten on the appearance of the twisted demons,
ਛੂਟਤਬਾਨਕਮਾਨਨਕੇਤਨਕੈਨਭਏਤਿਨਕੇਤਨਢੀਲੇ॥
ਕਮਾਨਾਂ ਤੋਂ ਬਾਣ ਛੁਟਣ ਲਗੇ (ਪਰ) ਉਨ੍ਹਾਂ ਦੇ ਸ਼ਰੀਰ ਢਿਲੇ ਨਹੀਂ ਹੋਏ।
Who were filled with arrogance. Whose bodies were not abated even with arrows coming out of bows,
ਤੇਜਗਮਾਤਚਿਤੈਚਪਿਕੈਚਟਿਦੈਛਿਤਪੈਚਟਕੇਚਟਕੀਲੇ॥
ਜਗ ਮਾਤ ਨੇ ਚਿਤ ਵਿਚ ਖਿਝ ਕੇ (ਉਨ੍ਹਾਂ) ਗਰਬੀਲੇ ਦੈਂਤਾਂ ਨੂੰ ਤੁਰਤ ਧਰਤੀ ਉਤੇ ਸੁਟ ਦਿੱਤਾ।
When the mother of the Universe (Bhagauti) looked down with irritation, all those brilliant ones were beheaded and chucked down on the earth.
ਰੌਰਪਰੇਰਨਰਾਜਿਵਲੋਚਨਰੋਸਭਰੇਰਨਸਿੰਘਰਜੀਲੇ॥੨੩॥
ਰਣ-ਭੂਮੀ ਵਿਚ ਰੌਲਾ ਪੈਣ ਤੇ ਕਮਲ ਵਰਗੇ ਨੈਣਾਂ ਵਾਲੀ (ਦੇਵੀ) ਰੋਹ ਨਾਲ ਭਰੇ ਹੋਏ ਸ਼ੇਰ ਸਹਿਤ ਰਣ ਵਿਚ ਸ਼ੋਭਦੀ ਸੀ ॥੨੩॥
All those, with lotus eyes, who did not tremble but remained alert like lions, were annihilated by Shakti.(23)
ਜੰਗਜਗੇਰਨਰੰਗਸਮੈਅਰਿਧੰਗਕਰੇਭਟਕੋਟਿਦੁਸੀਲੇ॥
ਰਣ-ਭੂਮੀ ਵਿਚ ਯੁੱਧ ਸ਼ੁਰੂ ਹੋਣ ਤੇ (ਦੇਵੀ ਨੇ) ਕਰੋੜਾਂ ਵੀਰਾਂ ਨੂੰ ਦੋ ਦੋ ਹਿੱਸਿਆਂ ਵਿਚ ਕਟ ਸੁਟਿਆ।
In that crucial war, (bodies of) hundreds and thousands of heroes were cut into two.
ਰੁੰਡਨਮੁੰਡਬਿਥਾਰਘਨੇਹਰਕੌਪਹਿਰਾਵਤਹਾਰਛਬੀਲੇ॥
ਬਹੁਤ ਸਾਰੇ ਧੜਾਂ ਅਤੇ ਸਿਰਾਂ ਨੂੰ ਖਿਲਾਰ ਦਿੱਤਾ (ਅਤੇ ਉਨ੍ਹਾਂ ਦੇ) ਸ਼ਿਵ ਜੀ ਨੂੰ ਸੁੰਦਰ ਹਾਰ ਪਵਾਏ ਗਏ।
The decorative garlands were put around Shiva,
ਧਾਵਤਹੈਜਿਤਹੀਤਿਤਹੀਅਰਿਭਾਜਿਚਲੇਕਿਤਹੀਕਰਿਹੀਲੇ॥
ਜਿਧਰ ਨੂੰ (ਦੁਰਗਾ) ਜਾਂਦੀ ਹੈ, ਉਧਰੋਂ ਵੈਰੀ ਕੋਈ ਨਾ ਕੋਈ ਬਹਾਨਾ ਬਣਾ ਕੇ ਭਜੀ ਜਾ ਰਹੇ ਸਨ।
Wherever goddess Durga went, the enemies took to their heels with lame excuses.
ਰੌਰਪਰੇਰਨਰਾਵਿਜਲੋਚਨਰੋਸਭਰੇਰਨਸਿੰਘਰਜੀਲੇ॥੨੪॥
ਯੁੱਧ-ਭੂਮੀ ਵਿਚ ਰੌਲਾ ਪੈਣ ਤੇ ਕਮਲ ਵਰਗੇ ਨੈਣਾਂ ਵਾਲੀ (ਦੇਵੀ) ਰੋਹ ਨਾਲ ਭਰੇ ਹੋਏ ਸ਼ੇਰ ਨਾਲ ਰਣ ਵਿਚ ਸ਼ੋਭਦੀ ਸੀ ॥੨੪॥
All those, with lotus eyes, who did not tremble but remained alert like lions, were annihilated by Shakti.(24)
ਸੁੰਭਨਿਸੁੰਭਤੇਆਦਿਕਸੂਰਸਭੇਉਮਡੇਕਰਿਕੋਪਅਖੰਡਾ॥
ਸੁੰਭ ਅਤੇ ਨਿਸੁੰਭ ਆਦਿਕ ਸਾਰੇ ਸੂਰਮੇ ਅਖੰਡ ਕ੍ਰੋਧ ਨਾਲ ਉਮਡ ਪਏ।
The heroes like Sunbh and NiSunbh, who were invincible, flew in rage.
ਕੌਚਕ੍ਰਿਪਾਨਕਮਾਨਨਬਾਨਕਸੇਕਰਧੋਪਫਰੀਅਰੁਖੰਡਾ॥
ਉਨ੍ਹਾਂ ਨੇ ਕਵਚ ਅਤੇ ਕ੍ਰਿਪਾਨਾਂ ਧਾਰਨ ਕੀਤੀਆਂ ਹੋਈਆਂ ਹਨ ਅਤੇ ਕਮਾਨਾਂ ਉਤੇ ਬਾਣ ਕਸੇ ਹੋਏ ਹਨ ਅਤੇ ਹੱਥ ਵਿਚ ਤਲਵਾਰਾਂ ਅਤੇ ਖੰਡੇ ਪਕੜੇ ਹੋਏ ਹਨ।
Wearing iron coats, they girded swords, bows and arrows, and held the shields in their hands,