ਮੁਕਤਿਪਦਾਰਥੁਪਾਈਐਠਾਕਨਅਵਘਟਘਾਟ॥੨੩੧॥
ਕਬੀਰਏਕਘੜੀਆਧੀਘਰੀਆਧੀਹੂੰਤੇਆਧ॥
ਭਗਤਨਸੇਤੀਗੋਸਟੇਜੋਕੀਨੇਸੋਲਾਭ॥੨੩੨॥
ਕਬੀਰਭਾਂਗਮਾਛੁਲੀਸੁਰਾਪਾਨਿਜੋਜੋਪ੍ਰਾਨੀਖਾਂਹਿ॥
ਤੀਰਥਬਰਤਨੇਮਕੀਏਤੇਸਭੈਰਸਾਤਲਿਜਾਂਹਿ॥੨੩੩॥
ਨੀਚੇਲੋਇਨਕਰਿਰਹਉਲੇਸਾਜਨਘਟਮਾਹਿ॥
ਸਭਰਸਖੇਲਉਪੀਅਸਉਕਿਸੀਲਖਾਵਉਨਾਹਿ॥੨੩੪॥
ਆਠਜਾਮਚਉਸਠਿਘਰੀਤੁਅਨਿਰਖਤਰਹੈਜੀਉ॥
ਨੀਚੇਲੋਇਨਕਿਉਕਰਉਸਭਘਟਦੇਖਉਪੀਉ॥੨੩੫॥
ਸੁਨੁਸਖੀਪੀਅਮਹਿਜੀਉਬਸੈਜੀਅਮਹਿਬਸੈਕਿਪੀਉ॥
ਜੀਉਪੀਉਬੂਝਉਨਹੀਘਟਮਹਿਜੀਉਕਿਪੀਉ॥੨੩੬॥
ਕਬੀਰਬਾਮਨੁਗੁਰੂਹੈਜਗਤਕਾਭਗਤਨਕਾਗੁਰੁਨਾਹਿ॥
ਅਰਝਿਉਰਝਿਕੈਪਚਿਮੂਆਚਾਰਉਬੇਦਹੁਮਾਹਿ॥੨੩੭॥
ਹਰਿਹੈਖਾਂਡੁਰੇਤੁਮਹਿਬਿਖਰੀਹਾਥੀਚੁਨੀਨਜਾਇ॥
ਕਹਿਕਬੀਰਗੁਰਿਭਲੀਬੁਝਾਈਕੀਟੀਹੋਇਕੈਖਾਇ॥੨੩੮॥
ਕਬੀਰਜਉਤੁਹਿਸਾਧਪਿਰੰਮਕੀਸੀਸੁਕਾਟਿਕਰਿਗੋਇ॥
ਖੇਲਤਖੇਲਤਹਾਲਕਰਿਜੋਕਿਛੁਹੋਇਤਹੋਇ॥੨੩੯॥
ਕਬੀਰਜਉਤੁਹਿਸਾਧਪਿਰੰਮਕੀਪਾਕੇਸੇਤੀਖੇਲੁ॥
ਕਾਚੀਸਰਸਉਂਪੇਲਿਕੈਨਾਖਲਿਭਈਨਤੇਲੁ॥੨੪੦॥
ਢੂੰਢਤਡੋਲਹਿਅੰਧਗਤਿਅਰੁਚੀਨਤਨਾਹੀਸੰਤ॥
ਕਹਿਨਾਮਾਕਿਉਪਾਈਐਬਿਨੁਭਗਤਹੁਭਗਵੰਤੁ॥੨੪੧॥
ਹਰਿਸੋਹੀਰਾਛਾਡਿਕੈਕਰਹਿਆਨਕੀਆਸ॥
ਤੇਨਰਦੋਜਕਜਾਹਿਗੇਸਤਿਭਾਖੈਰਵਿਦਾਸ॥੨੪੨॥
ਕਬੀਰਜਉਗ੍ਰਿਹੁਕਰਹਿਤਧਰਮੁਕਰੁਨਾਹੀਤਕਰੁਬੈਰਾਗੁ॥
ਬੈਰਾਗੀਬੰਧਨੁਕਰੈਤਾਕੋਬਡੋਅਭਾਗੁ॥੨੪੩॥
ਸਲੋਕਸੇਖਫਰੀਦਕੇ॥
ੴਸਤਿਗੁਰਪ੍ਰਸਾਦਿ॥
ਜਿਤੁਦਿਹਾੜੈਧਨਵਰੀਸਾਹੇਲਏਲਿਖਾਇ॥
ਮਲਕੁਜਿਕੰਨੀਸੁਣੀਦਾਮੁਹੁਦੇਖਾਲੇਆਇ॥
ਜਿੰਦੁਨਿਮਾਣੀਕਢੀਐਹਡਾਕੂਕੜਕਾਇ॥
ਸਾਹੇਲਿਖੇਨਚਲਨੀਜਿੰਦੂਕੂੰਸਮਝਾਇ॥
ਜਿੰਦੁਵਹੁਟੀਮਰਣੁਵਰੁਲੈਜਾਸੀਪਰਣਾਇ॥
ਆਪਣਹਥੀਜੋਲਿਕੈਕੈਗਲਿਲਗੈਧਾਇ॥
ਵਾਲਹੁਨਿਕੀਪੁਰਸਲਾਤਕੰਨੀਨਸੁਣੀਆਇ॥
ਫਰੀਦਾਕਿੜੀਪਵੰਦੀਈਖੜਾਨਆਪੁਮੁਹਾਇ॥੧॥
ਫਰੀਦਾਦਰਦਰਵੇਸੀਗਾਖੜੀਚਲਾਂਦੁਨੀਆਂਭਤਿ॥
ਬੰਨਿੑਉਠਾਈਪੋਟਲੀਕਿਥੈਵੰਞਾਘਤਿ॥੨॥