ਕਾਮਕ੍ਰੋਧਮਦਮਤਸਰਤ੍ਰਿਸਨਾਬਿਨਸਿਜਾਹਿਹਰਿਨਾਮੁਉਚਾਰੀ॥
ਇਸਨਾਨਦਾਨਤਾਪਨਸੁਚਿਕਿਰਿਆਚਰਣਕਮਲਹਿਰਦੈਪ੍ਰਭਧਾਰੀ॥
ਸਾਜਨਮੀਤਸਖਾਹਰਿਬੰਧਪਜੀਅਧਾਨਪ੍ਰਭਪ੍ਰਾਨਅਧਾਰੀ॥
ਓਟਗਹੀਸੁਆਮੀਸਮਰਥਹਨਾਨਕਦਾਸਸਦਾਬਲਿਹਾਰੀ॥੯॥
ਆਵਧਕਟਿਓਨਜਾਤਪ੍ਰੇਮਰਸਚਰਨਕਮਲਸੰਗਿ॥
ਦਾਵਨਿਬੰਧਿਓਨਜਾਤਬਿਧੇਮਨਦਰਸਮਗਿ॥
ਪਾਵਕਜਰਿਓਨਜਾਤਰਹਿਓਜਨਧੂਰਿਲਗਿ॥
ਨੀਰੁਨਸਾਕਸਿਬੋਰਿਚਲਹਿਹਰਿਪੰਥਿਪਗਿ॥
ਨਾਨਕਰੋਗਦੋਖਅਘਮੋਹਛਿਦੇਹਰਿਨਾਮਖਗਿ॥੧॥੧੦॥
ਉਦਮੁਕਰਿਲਾਗੇਬਹੁਭਾਤੀਬਿਚਰਹਿਅਨਿਕਸਾਸਤ੍ਰਬਹੁਖਟੂਆ॥
ਭਸਮਲਗਾਇਤੀਰਥਬਹੁਭ੍ਰਮਤੇਸੂਖਮਦੇਹਬੰਧਹਿਬਹੁਜਟੂਆ॥
ਬਿਨੁਹਰਿਭਜਨਸਗਲਦੁਖਪਾਵਤਜਿਉਪ੍ਰੇਮਬਢਾਇਸੂਤਕੇਹਟੂਆ॥
ਪੂਜਾਚਕ੍ਰਕਰਤਸੋਮਪਾਕਾਅਨਿਕਭਾਂਤਿਥਾਟਹਿਕਰਿਥਟੂਆ॥੨॥੧੧॥੨੦॥
ਸਵਈਏਮਹਲੇਪਹਿਲੇਕੇ੧॥
ੴਸਤਿਗੁਰਪ੍ਰਸਾਦਿ॥
ਇਕਮਨਿਪੁਰਖੁਧਿਆਇਬਰਦਾਤਾ॥
ਸੰਤਸਹਾਰੁਸਦਾਬਿਖਿਆਤਾ॥
ਤਾਸੁਚਰਨਲੇਰਿਦੈਬਸਾਵਉ॥
ਤਉਪਰਮਗੁਰੂਨਾਨਕਗੁਨਗਾਵਉ॥੧॥
ਗਾਵਉਗੁਨਪਰਮਗੁਰੂਸੁਖਸਾਗਰਦੁਰਤਨਿਵਾਰਣਸਬਦਸਰੇ॥
ਗਾਵਹਿਗੰਭੀਰਧੀਰਮਤਿਸਾਗਰਜੋਗੀਜੰਗਮਧਿਆਨੁਧਰੇ॥
ਗਾਵਹਿਇੰਦ੍ਰਾਦਿਭਗਤਪ੍ਰਹਿਲਾਦਿਕਆਤਮਰਸੁਜਿਨਿਜਾਣਿਓ॥
ਕਬਿਕਲਸੁਜਸੁਗਾਵਉਗੁਰਨਾਨਕਰਾਜੁਜੋਗੁਜਿਨਿਮਾਣਿਓ॥੨॥
ਗਾਵਹਿਜਨਕਾਦਿਜੁਗਤਿਜੋਗੇਸੁਰਹਰਿਰਸਪੂਰਨਸਰਬਕਲਾ॥
ਗਾਵਹਿਸਨਕਾਦਿਸਾਧਸਿਧਾਦਿਕਮੁਨਿਜਨਗਾਵਹਿਅਛਲਛਲਾ॥
ਗਾਵੈਗੁਣਧੋਮੁਅਟਲਮੰਡਲਵੈਭਗਤਿਭਾਇਰਸੁਜਾਣਿਓ॥
ਕਬਿਕਲਸੁਜਸੁਗਾਵਉਗੁਰਨਾਨਕਰਾਜੁਜੋਗੁਜਿਨਿਮਾਣਿਓ॥੩॥
ਗਾਵਹਿਕਪਿਲਾਦਿਆਦਿਜੋਗੇਸੁਰਅਪਰੰਪਰਅਵਤਾਰਵਰੋ॥
ਗਾਵੈਜਮਦਗਨਿਪਰਸਰਾਮੇਸੁਰਕਰਕੁਠਾਰੁਰਘੁਤੇਜੁਹਰਿਓ॥
ਉਧੌਅਕ੍ਰੂਰੁਬਿਦਰੁਗੁਣਗਾਵੈਸਰਬਾਤਮੁਜਿਨਿਜਾਣਿਓ॥
ਕਬਿਕਲਸੁਜਸੁਗਾਵਉਗੁਰਨਾਨਕਰਾਜੁਜੋਗੁਜਿਨਿਮਾਣਿਓ॥੪॥