ਜਿਸਹਿਉਧਾਰੇਨਾਨਕਾਸੋਸਿਮਰੇਸਿਰਜਣਹਾਰੁ॥੧੫॥
ਦੂਜੀਛੋਡਿਕੁਵਾਟੜੀਇਕਸਸਉਚਿਤੁਲਾਇ॥
ਦੂਜੈਭਾਵਂੀਨਾਨਕਾਵਹਣਿਲੁੜੑੰਦੜੀਜਾਇ॥੧੬॥
ਤਿਹਟੜੇਬਾਜਾਰਸਉਦਾਕਰਨਿਵਣਜਾਰਿਆ॥
ਸਚੁਵਖਰੁਜਿਨੀਲਦਿਆਸੇਸਚੜੇਪਾਸਾਰ॥੧੭॥
ਪੰਥਾਪ੍ਰੇਮਨਜਾਣਈਭੂਲੀਫਿਰੈਗਵਾਰਿ॥
ਨਾਨਕਹਰਿਬਿਸਰਾਇਕੈਪਉਦੇਨਰਕਿਅੰਧੵਾਰ॥੧੮॥
ਮਾਇਆਮਨਹੁਨਵੀਸਰੈਮਾਂਗੈਦੰਮਾਂਦੰਮ॥
ਸੋਪ੍ਰਭੁਚਿਤਿਨਆਵਈਨਾਨਕਨਹੀਕਰੰਮਿ॥੧੯॥
ਤਿਚਰੁਮੂਲਿਨਥੁੜਂੀਦੋਜਿਚਰੁਆਪਿਕ੍ਰਿਪਾਲੁ॥
ਸਬਦੁਅਖੁਟੁਬਾਬਾਨਾਨਕਾਖਾਹਿਖਰਚਿਧਨੁਮਾਲੁ॥੨੦॥
ਖੰਭਵਿਕਾਂਦੜੇਜੇਲਹਾਂਘਿੰਨਾਸਾਵੀਤੋਲਿ॥
ਤੰਨਿਜੜਾਂਈਆਪਣੈਲਹਾਂਸੁਸਜਣੁਟੋਲਿ॥੨੧॥
ਸਜਣੁਸਚਾਪਾਤਿਸਾਹੁਸਿਰਿਸਾਹਾਂਦੈਸਾਹੁ॥
ਜਿਸੁਪਾਸਿਬਹਿਠਿਆਸੋਹੀਐਸਭਨਾਂਦਾਵੇਸਾਹੁ॥੨੨॥
ੴਸਤਿਗੁਰਪ੍ਰਸਾਦਿ॥
ਸਲੋਕਮਹਲਾ੯॥
ਗੁਨਗੋਬਿੰਦਗਾਇਓਨਹੀਜਨਮੁਅਕਾਰਥੁਕੀਨ॥
ਕਹੁਨਾਨਕਹਰਿਭਜੁਮਨਾਜਿਹਬਿਧਿਜਲਕਉਮੀਨ॥੧॥
ਬਿਖਿਅਨਸਿਉਕਾਹੇਰਚਿਓਨਿਮਖਨਹੋਹਿਉਦਾਸੁ॥
ਕਹੁਨਾਨਕਭਜੁਹਰਿਮਨਾਪਰੈਨਜਮਕੀਫਾਸ॥੨॥
ਤਰਨਾਪੋਇਉਹੀਗਇਓਲੀਓਜਰਾਤਨੁਜੀਤਿ॥
ਕਹੁਨਾਨਕਭਜੁਹਰਿਮਨਾਅਉਧਜਾਤੁਹੈਬੀਤਿ॥੩॥
ਬਿਰਧਿਭਇਓਸੂਝੈਨਹੀਕਾਲੁਪਹੂਚਿਓਆਨਿ॥
ਕਹੁਨਾਨਕਨਰਬਾਵਰੇਕਿਉਨਭਜਹਿਭਗਵਾਨ॥੪॥
ਧਨੁਦਾਰਾਸੰਪਤਿਸਗਲਜਿਨਿਅਪੁਨੀਕਰਿਮਾਨਿ॥
ਇਨਮਹਿਕਛੁਸੰਗੀਨਹੀਨਾਨਕਸਾਚੀਜਾਨਿ॥੫॥
ਪਤਿਤਉਧਾਰਨਭੈਹਰਨਹਰਿਅਨਾਥਕੇਨਾਥ॥
ਕਹੁਨਾਨਕਤਿਹਜਾਨੀਐਸਦਾਬਸਤੁਤੁਮਸਾਥਿ॥੬॥
ਤਨੁਧਨੁਜਿਹਿਤੋਕਉਦੀਓਤਾਸਿਉਨੇਹੁਨਕੀਨ॥
ਕਹੁਨਾਨਕਨਰਬਾਵਰੇਅਬਕਿਉਡੋਲਤਦੀਨ॥੭॥
ਤਨੁਧਨੁਸੰਪੈਸੁਖਦੀਓਅਰੁਜਿਹਨੀਕੇਧਾਮ॥
ਕਹੁਨਾਨਕਸੁਨਿਰੇਮਨਾਸਿਮਰਤਕਾਹਿਨਰਾਮੁ॥੮॥
ਸਭਸੁਖਦਾਤਾਰਾਮੁਹੈਦੂਸਰਨਾਹਿਨਕੋਇ॥
ਕਹੁਨਾਨਕਸੁਨਿਰੇਮਨਾਤਿਹਸਿਮਰਤਗਤਿਹੋਇ॥੯॥