ੴਸਤਿਨਾਮੁਕਰਤਾਪੁਰਖੁਨਿਰਭਉਨਿਰਵੈਰੁਅਕਾਲਮੂਰਤਿਅਜੂਨੀਸੈਭੰਗੁਰਪ੍ਰਸਾਦਿ॥
ਰਾਗੁਆਸਾਮਹਲਾ੧ਘਰੁ੧ਸੋਦਰੁ॥
ਸੋਦਰੁਤੇਰਾਕੇਹਾਸੋਘਰੁਕੇਹਾਜਿਤੁਬਹਿਸਰਬਸਮੑਾਲੇ॥
ਵਾਜੇਤੇਰੇਨਾਦਅਨੇਕਅਸੰਖਾਕੇਤੇਤੇਰੇਵਾਵਣਹਾਰੇ॥
ਕੇਤੇਤੇਰੇਰਾਗਪਰੀਸਿਉਕਹੀਅਹਿਕੇਤੇਤੇਰੇਗਾਵਣਹਾਰੇ॥
ਗਾਵਨਿੑਤੁਧਨੋਪਉਣੁਪਾਣੀਬੈਸੰਤਰੁਗਾਵੈਰਾਜਾਧਰਮਦੁਆਰੇ॥
ਗਾਵਨਿੑਤੁਧਨੋਚਿਤੁਗੁਪਤੁਲਿਖਿਜਾਣਨਿਲਿਖਿਲਿਖਿਧਰਮੁਵੀਚਾਰੇ॥
ਗਾਵਨਿੑਤੁਧਨੋਈਸਰੁਬ੍ਰਹਮਾਦੇਵੀਸੋਹਨਿਤੇਰੇਸਦਾਸਵਾਰੇ॥
ਗਾਵਨਿੑਤੁਧਨੋਇੰਦ੍ਰਇੰਦ੍ਰਾਸਣਿਬੈਠੇਦੇਵਤਿਆਦਰਿਨਾਲੇ॥
ਗਾਵਨਿੑਤੁਧਨੋਸਿਧਸਮਾਧੀਅੰਦਰਿਗਾਵਨਿੑਤੁਧਨੋਸਾਧਬੀਚਾਰੇ॥
ਗਾਵਨਿੑਤੁਧਨੋਜਤੀਸਤੀਸੰਤੋਖੀਗਾਵਨਿਤੁਧਨੋਵੀਰਕਰਾਰੇ॥
ਗਾਵਨਿਤੁਧਨੋਪੰਡਿਤਪੜੇਰਖੀਸੁਰਜੁਗੁਜੁਗੁਬੇਦਾਨਾਲੇ॥
ਗਾਵਨਿਤੁਧਨੋਮੋਹਣੀਆਮਨੁਮੋਹਨਿਸੁਰਗੁਮਛੁਪਇਆਲੇ॥
ਗਾਵਨਿੑਤੁਧਨੋਰਤਨਉਪਾਏਤੇਰੇਜੇਤੇਅਠਸਠਿਤੀਰਥਨਾਲੇ॥
ਗਾਵਨਿੑਤੁਧਨੋਜੋਧਮਹਾਬਲਸੂਰਾਗਾਵਨਿੑਤੁਧਨੋਖਾਣੀਚਾਰੇ॥
ਗਾਵਨਿੑਤੁਧਨੋਖੰਡਮੰਡਲਬ੍ਰਹਮੰਡਾਕਰਿਕਰਿਰਖੇਤੇਰੇਧਾਰੇ॥
ਸੇਈਤੁਧਨੋਗਾਵਨਿੑਜੋਤੁਧੁਭਾਵਨਿੑਰਤੇਤੇਰੇਭਗਤਰਸਾਲੇ॥
ਹੋਰਿਕੇਤੇਤੁਧਨੋਗਾਵਨਿਸੇਮੈਚਿਤਿਨਆਵਨਿਨਾਨਕੁਕਿਆਬੀਚਾਰੇ॥
ਸੋਈਸੋਈਸਦਾਸਚੁਸਾਹਿਬੁਸਾਚਾਸਾਚੀਨਾਈ॥
ਹੈਭੀਹੋਸੀਜਾਇਨਜਾਸੀਰਚਨਾਜਿਨਿਰਚਾਈ॥
ਰੰਗੀਰੰਗੀਭਾਤੀਜਿਨਸੀਮਾਇਆਜਿਨਿਉਪਾਈ॥
ਕਰਿਕਰਿਦੇਖੈਕੀਤਾਅਪਣਾਜਿਉਤਿਸਦੀਵਡਿਆਈ॥
ਜੋਤਿਸੁਭਾਵੈਸੋਈਕਰਸੀਫਿਰਿਹੁਕਮੁਨਕਰਣਾਜਾਈ॥