ੴਸਤਿਨਾਮੁਕਰਤਾਪੁਰਖੁਨਿਰਭਉਨਿਰਵੈਰੁਅਕਾਲਮੂਰਤਿਅਜੂਨੀਸੈਭੰਗੁਰਪ੍ਰਸਾਦਿ॥
ਰਾਗੁਸੂਹੀਮਹਲਾ੧ਚਉਪਦੇਘਰੁ੧॥
ਭਾਂਡਾਧੋਇਬੈਸਿਧੂਪੁਦੇਵਹੁਤਉਦੂਧੈਕਉਜਾਵਹੁ॥
ਦੂਧੁਕਰਮਫੁਨਿਸੁਰਤਿਸਮਾਇਣੁਹੋਇਨਿਰਾਸਜਮਾਵਹੁ॥੧॥
ਜਪਹੁਤਏਕੋਨਾਮਾ॥
ਅਵਰਿਨਿਰਾਫਲਕਾਮਾ॥੧॥ਰਹਾਉ॥
ਇਹੁਮਨੁਈਟੀਹਾਥਿਕਰਹੁਫੁਨਿਨੇਤ੍ਰਉਨੀਦਨਆਵੈ॥
ਰਸਨਾਨਾਮੁਜਪਹੁਤਬਮਥੀਐਇਨਬਿਧਿਅੰਮ੍ਰਿਤੁਪਾਵਹੁ॥੨॥
ਮਨੁਸੰਪਟੁਜਿਤੁਸਤਸਰਿਨਾਵਣੁਭਾਵਨਪਾਤੀਤ੍ਰਿਪਤਿਕਰੇ॥
ਪੂਜਾਪ੍ਰਾਣਸੇਵਕੁਜੇਸੇਵੇਇਨੑਬਿਧਿਸਾਹਿਬੁਰਵਤੁਰਹੈ॥੩॥
ਕਹਦੇਕਹਹਿਕਹੇਕਹਿਜਾਵਹਿਤੁਮਸਰਿਅਵਰੁਨਕੋਈ॥
ਭਗਤਿਹੀਣੁਨਾਨਕੁਜਨੁਜੰਪੈਹਉਸਾਲਾਹੀਸਚਾਸੋਈ॥੪॥੧॥
ਸੂਹੀਮਹਲਾ੧ਘਰੁ੨॥
ੴਸਤਿਗੁਰਪ੍ਰਸਾਦਿ॥
ਅੰਤਰਿਵਸੈਨਬਾਹਰਿਜਾਇ॥
ਅੰਮ੍ਰਿਤੁਛੋਡਿਕਾਹੇਬਿਖੁਖਾਇ॥੧॥
ਐਸਾਗਿਆਨੁਜਪਹੁਮਨਮੇਰੇ॥
ਹੋਵਹੁਚਾਕਰਸਾਚੇਕੇਰੇ॥੧॥ਰਹਾਉ॥
ਗਿਆਨੁਧਿਆਨੁਸਭੁਕੋਈਰਵੈ॥
ਬਾਂਧਨਿਬਾਂਧਿਆਸਭੁਜਗੁਭਵੈ॥੨॥
ਸੇਵਾਕਰੇਸੁਚਾਕਰੁਹੋਇ॥
ਜਲਿਥਲਿਮਹੀਅਲਿਰਵਿਰਹਿਆਸੋਇ॥੩॥
ਹਮਨਹੀਚੰਗੇਬੁਰਾਨਹੀਕੋਇ॥
ਪ੍ਰਣਵਤਿਨਾਨਕੁਤਾਰੇਸੋਇ॥੪॥੧॥੨॥