ਗੁਰਸੇਵਾਸਦਾਸੁਖੁਹੈਜਿਸਨੋਹੁਕਮੁਮਨਾਏ॥੭॥
ਸੁਇਨਾਰੁਪਾਸਭਧਾਤੁਹੈਮਾਟੀਰਲਿਜਾਈ॥
ਬਿਨੁਨਾਵੈਨਾਲਿਨਚਲਈਸਤਿਗੁਰਿਬੂਝਬੁਝਾਈ॥
ਨਾਨਕਨਾਮਿਰਤੇਸੇਨਿਰਮਲੇਸਾਚੈਰਹੇਸਮਾਈ॥੮॥੫॥
ਮਾਰੂਮਹਲਾ੧॥
ਹੁਕਮੁਭਇਆਰਹਣਾਨਹੀਧੁਰਿਫਾਟੇਚੀਰੈ॥
ਏਹੁਮਨੁਅਵਗਣਿਬਾਧਿਆਸਹੁਦੇਹਸਰੀਰੈ॥
ਪੂਰੈਗੁਰਿਬਖਸਾਈਅਹਿਸਭਿਗੁਨਹਫਕੀਰੈ॥੧॥
ਕਿਉਰਹੀਐਉਠਿਚਲਣਾਬੁਝੁਸਬਦਬੀਚਾਰਾ॥
ਜਿਸੁਤੂਮੇਲਹਿਸੋਮਿਲੈਧੁਰਿਹੁਕਮੁਅਪਾਰਾ॥੧॥ਰਹਾਉ॥
ਜਿਉਤੂਰਾਖਹਿਤਿਉਰਹਾਜੋਦੇਹਿਸੁਖਾਉ॥
ਜਿਉਤੂਚਲਾਵਹਿਤਿਉਚਲਾਮੁਖਿਅੰਮ੍ਰਿਤਨਾਉ॥
ਮੇਰੇਠਾਕੁਰਹਥਿਵਡਿਆਈਆਮੇਲਹਿਮਨਿਚਾਉ॥੨॥
ਕੀਤਾਕਿਆਸਾਲਾਹੀਐਕਰਿਦੇਖੈਸੋਈ॥
ਜਿਨਿਕੀਆਸੋਮਨਿਵਸੈਮੈਅਵਰੁਨਕੋਈ॥
ਸੋਸਾਚਾਸਾਲਾਹੀਐਸਾਚੀਪਤਿਹੋਈ॥੩॥
ਪੰਡਿਤੁਪੜਿਨਪਹੁਚਈਬਹੁਆਲਜੰਜਾਲਾ॥
ਪਾਪਪੁੰਨਦੁਇਸੰਗਮੇਖੁਧਿਆਜਮਕਾਲਾ॥
ਵਿਛੋੜਾਭਉਵੀਸਰੈਪੂਰਾਰਖਵਾਲਾ॥੪॥
ਜਿਨਕੀਲੇਖੈਪਤਿਪਵੈਸੇਪੂਰੇਭਾਈ॥
ਪੂਰੇਪੂਰੀਮਤਿਹੈਸਚੀਵਡਿਆਈ॥
ਦੇਦੇਤੋਟਿਨਆਵਈਲੈਲੈਥਕਿਪਾਈ॥੫॥
ਖਾਰਸਮੁਦ੍ਰੁਢੰਢੋਲੀਐਇਕੁਮਣੀਆਪਾਵੈ॥
ਦੁਇਦਿਨਚਾਰਿਸੁਹਾਵਣਾਮਾਟੀਤਿਸੁਖਾਵੈ॥
ਗੁਰੁਸਾਗਰੁਸਤਿਸੇਵੀਐਦੇਤੋਟਿਨਆਵੈ॥੬॥
ਮੇਰੇਪ੍ਰਭਭਾਵਨਿਸੇਊਜਲੇਸਭਮੈਲੁਭਰੀਜੈ॥
ਮੈਲਾਊਜਲੁਤਾਥੀਐਪਾਰਸਸੰਗਿਭੀਜੈ॥
ਵੰਨੀਸਾਚੇਲਾਲਕੀਕਿਨਿਕੀਮਤਿਕੀਜੈ॥੭॥
ਭੇਖੀਹਾਥਨਲਭਈਤੀਰਥਿਨਹੀਦਾਨੇ॥
ਪੂਛਉਬੇਦਪੜੰਤਿਆਮੂਠੀਵਿਣੁਮਾਨੇ॥
ਨਾਨਕਕੀਮਤਿਸੋਕਰੇਪੂਰਾਗੁਰੁਗਿਆਨੇ॥੮॥੬॥
ਮਾਰੂਮਹਲਾ੧॥
ਮਨਮੁਖੁਲਹਰਿਘਰੁਤਜਿਵਿਗੂਚੈਅਵਰਾਕੇਘਰਹੇਰੈ॥
ਗ੍ਰਿਹਧਰਮੁਗਵਾਏਸਤਿਗੁਰੁਨਭੇਟੈਦੁਰਮਤਿਘੂਮਨਘੇਰੈ॥
ਦਿਸੰਤਰੁਭਵੈਪਾਠਪੜਿਥਾਕਾਤ੍ਰਿਸਨਾਹੋਇਵਧੇਰੈ॥
ਕਾਚੀਪਿੰਡੀਸਬਦੁਨਚੀਨੈਉਦਰੁਭਰੈਜੈਸੇਢੋਰੈ॥੧॥
ਬਾਬਾਐਸੀਰਵਤਰਵੈਸੰਨਿਆਸੀ॥
ਗੁਰਕੈਸਬਦਿਏਕਲਿਵਲਾਗੀਤੇਰੈਨਾਮਿਰਤੇਤ੍ਰਿਪਤਾਸੀ॥੧॥ਰਹਾਉ॥
ਘੋਲੀਗੇਰੂਰੰਗੁਚੜਾਇਆਵਸਤ੍ਰਭੇਖਭੇਖਾਰੀ॥
ਕਾਪੜਫਾਰਿਬਨਾਈਖਿੰਥਾਝੋਲੀਮਾਇਆਧਾਰੀ॥
ਘਰਿਘਰਿਮਾਗੈਜਗੁਪਰਬੋਧੈਮਨਿਅੰਧੈਪਤਿਹਾਰੀ॥
ਭਰਮਿਭੁਲਾਣਾਸਬਦੁਨਚੀਨੈਜੂਐਬਾਜੀਹਾਰੀ॥੨॥