ਕਲਰਖੇਤੀਤਰਵਰਕੰਠੇਬਾਗਾਪਹਿਰਹਿਕਜਲੁਝਰੈ॥
ਏਹੁਸੰਸਾਰੁਤਿਸੈਕੀਕੋਠੀਜੋਪੈਸੈਸੋਗਰਬਿਜਰੈ॥੬॥
ਰਯਤਿਰਾਜੇਕਹਾਸਬਾਏਦੁਹੁਅੰਤਰਿਸੋਜਾਸੀ॥
ਕਹਤਨਾਨਕੁਗੁਰਸਚੇਕੀਪਉੜੀਰਹਸੀਅਲਖੁਨਿਵਾਸੀ॥੭॥੩॥੧੧॥
ਮਾਰੂਮਹਲਾ੩ਘਰੁ੫ਅਸਟਪਦੀ॥
ੴਸਤਿਗੁਰਪ੍ਰਸਾਦਿ॥
ਜਿਸਨੋਪ੍ਰੇਮੁਮੰਨਿਵਸਾਏ॥
ਸਾਚੈਸਬਦਿਸਹਜਿਸੁਭਾਏ॥
ਏਹਾਵੇਦਨਸੋਈਜਾਣੈਅਵਰੁਕਿਜਾਣੈਕਾਰੀਜੀਉ॥੧॥
ਆਪੇਮੇਲੇਆਪਿਮਿਲਾਏ॥
ਆਪਣਾਪਿਆਰੁਆਪੇਲਾਏ॥
ਪ੍ਰੇਮਕੀਸਾਰਸੋਈਜਾਣੈਜਿਸਨੋਨਦਰਿਤੁਮਾਰੀਜੀਉ॥੧॥ਰਹਾਉ॥
ਦਿਬਦ੍ਰਿਸਟਿਜਾਗੈਭਰਮੁਚੁਕਾਏ॥
ਗੁਰਪਰਸਾਦਿਪਰਮਪਦੁਪਾਏ॥
ਸੋਜੋਗੀਇਹਜੁਗਤਿਪਛਾਣੈਗੁਰਕੈਸਬਦਿਬੀਚਾਰੀਜੀਉ॥੨॥
ਸੰਜੋਗੀਧਨਪਿਰਮੇਲਾਹੋਵੈ॥
ਗੁਰਮਤਿਵਿਚਹੁਦੁਰਮਤਿਖੋਵੈ॥
ਰੰਗਸਿਉਨਿਤਰਲੀਆਮਾਣੈਅਪਣੇਕੰਤਪਿਆਰੀਜੀਉ॥੩॥
ਸਤਿਗੁਰਬਾਝਹੁਵੈਦੁਨਕੋਈ॥
ਆਪੇਆਪਿਨਿਰੰਜਨੁਸੋਈ॥
ਸਤਿਗੁਰਮਿਲਿਐਮਰੈਮੰਦਾਹੋਵੈਗਿਆਨਬੀਚਾਰੀਜੀਉ॥੪॥
ਏਹੁਸਬਦੁਸਾਰੁਜਿਸਨੋਲਾਏ॥
ਗੁਰਮੁਖਿਤ੍ਰਿਸਨਾਭੁਖਗਵਾਏ॥
ਆਪਣਲੀਆਕਿਛੂਨਪਾਈਐਕਰਿਕਿਰਪਾਕਲਧਾਰੀਜੀਉ॥੫॥
ਅਗਮਨਿਗਮੁਸਤਿਗੁਰੂਦਿਖਾਇਆ॥
ਕਰਿਕਿਰਪਾਅਪਨੈਘਰਿਆਇਆ॥
ਅੰਜਨਮਾਹਿਨਿਰੰਜਨੁਜਾਤਾਜਿਨਕਉਨਦਰਿਤੁਮਾਰੀਜੀਉ॥੬॥
ਗੁਰਮੁਖਿਹੋਵੈਸੋਤਤੁਪਾਏ॥
ਆਪਣਾਆਪੁਵਿਚਹੁਗਵਾਏ॥
ਸਤਿਗੁਰਬਾਝਹੁਸਭੁਧੰਧੁਕਮਾਵੈਵੇਖਹੁਮਨਿਵੀਚਾਰੀਜੀਉ॥੭॥
ਇਕਿਭ੍ਰਮਿਭੂਲੇਫਿਰਹਿਅਹੰਕਾਰੀ॥
ਇਕਨਾਗੁਰਮੁਖਿਹਉਮੈਮਾਰੀ॥
ਸਚੈਸਬਦਿਰਤੇਬੈਰਾਗੀਹੋਰਿਭਰਮਿਭੁਲੇਗਾਵਾਰੀਜੀਉ॥੮॥
ਗੁਰਮੁਖਿਜਿਨੀਨਾਮੁਨਪਾਇਆ॥
ਮਨਮੁਖਿਬਿਰਥਾਜਨਮੁਗਵਾਇਆ॥
ਅਗੈਵਿਣੁਨਾਵੈਕੋਬੇਲੀਨਾਹੀਬੂਝੈਗੁਰਬੀਚਾਰੀਜੀਉ॥੯॥
ਅੰਮ੍ਰਿਤਨਾਮੁਸਦਾਸੁਖਦਾਤਾ॥
ਗੁਰਿਪੂਰੈਜੁਗਚਾਰੇਜਾਤਾ॥
ਜਿਸੁਤੂਦੇਵਹਿਸੋਈਪਾਏਨਾਨਕਤਤੁਬੀਚਾਰੀਜੀਉ॥੧੦॥੧॥