ਚਰਣਤਲੈਉਗਾਹਿਬੈਸਿਓਸ੍ਰਮੁਨਰਹਿਓਸਰੀਰਿ॥
ਮਹਾਸਾਗਰੁਨਹਵਿਆਪੈਖਿਨਹਿਉਤਰਿਓਤੀਰਿ॥੨॥
ਚੰਦਨਅਗਰਕਪੂਰਲੇਪਨਤਿਸੁਸੰਗੇਨਹੀਪ੍ਰੀਤਿ॥
ਬਿਸਟਾਮੂਤ੍ਰਖੋਦਿਤਿਲੁਤਿਲੁਮਨਿਨਮਨੀਬਿਪਰੀਤਿ॥੩॥
ਊਚਨੀਚਬਿਕਾਰਸੁਕ੍ਰਿਤਸੰਲਗਨਸਭਸੁਖਛਤ੍ਰ॥
ਮਿਤ੍ਰਸਤ੍ਰੁਨਕਛੂਜਾਨੈਸਰਬਜੀਅਸਮਤ॥੪॥
ਕਰਿਪ੍ਰਗਾਸੁਪ੍ਰਚੰਡਪ੍ਰਗਟਿਓਅੰਧਕਾਰਬਿਨਾਸ॥
ਪਵਿਤ੍ਰਅਪਵਿਤ੍ਰਹਕਿਰਣਲਾਗੇਮਨਿਨਭਇਓਬਿਖਾਦੁ॥੫॥
ਸੀਤਮੰਦਸੁਗੰਧਚਲਿਓਸਰਬਥਾਨਸਮਾਨ॥
ਜਹਾਸਾਕਿਛੁਤਹਾਲਾਗਿਓਤਿਲੁਨਸੰਕਾਮਾਨ॥੬॥
ਸੁਭਾਇਅਭਾਇਜੁਨਿਕਟਿਆਵੈਸੀਤੁਤਾਕਾਜਾਇ॥
ਆਪਪਰਕਾਕਛੁਨਜਾਣੈਸਦਾਸਹਜਿਸੁਭਾਇ॥੭॥
ਚਰਣਸਰਣਸਨਾਥਇਹੁਮਨੁਰੰਗਿਰਾਤੇਲਾਲ॥
ਗੋਪਾਲਗੁਣਨਿਤਗਾਉਨਾਨਕਭਏਪ੍ਰਭਕਿਰਪਾਲ॥੮॥੩॥
ਮਾਰੂਮਹਲਾ੫ਘਰੁ੪ਅਸਟਪਦੀਆ॥
ੴਸਤਿਗੁਰਪ੍ਰਸਾਦਿ॥
ਚਾਦਨਾਚਾਦਨੁਆਂਗਨਿਪ੍ਰਭਜੀਉਅੰਤਰਿਚਾਦਨਾ॥੧॥
ਆਰਾਧਨਾਅਰਾਧਨੁਨੀਕਾਹਰਿਹਰਿਨਾਮੁਅਰਾਧਨਾ॥੨॥
ਤਿਆਗਨਾਤਿਆਗਨੁਨੀਕਾਕਾਮੁਕ੍ਰੋਧੁਲੋਭੁਤਿਆਗਨਾ॥੩॥
ਮਾਗਨਾਮਾਗਨੁਨੀਕਾਹਰਿਜਸੁਗੁਰਤੇਮਾਗਨਾ॥੪॥
ਜਾਗਨਾਜਾਗਨੁਨੀਕਾਹਰਿਕੀਰਤਨਮਹਿਜਾਗਨਾ॥੫॥
ਲਾਗਨਾਲਾਗਨੁਨੀਕਾਗੁਰਚਰਣੀਮਨੁਲਾਗਨਾ॥੬॥
ਇਹਬਿਧਿਤਿਸਹਿਪਰਾਪਤੇਜਾਕੈਮਸਤਕਿਭਾਗਨਾ॥੭॥
ਕਹੁਨਾਨਕਤਿਸੁਸਭੁਕਿਛੁਨੀਕਾਜੋਪ੍ਰਭਕੀਸਰਨਾਗਨਾ॥੮॥੧॥੪॥
ਮਾਰੂਮਹਲਾ੫॥
ਆਉਜੀਤੂਆਉਹਮਾਰੈਹਰਿਜਸੁਸ੍ਰਵਨਸੁਨਾਵਨਾ॥੧॥ਰਹਾਉ॥
ਤੁਧੁਆਵਤਮੇਰਾਮਨੁਤਨੁਹਰਿਆਹਰਿਜਸੁਤੁਮਸੰਗਿਗਾਵਨਾ॥੧॥
ਸੰਤਕ੍ਰਿਪਾਤੇਹਿਰਦੈਵਾਸੈਦੂਜਾਭਾਉਮਿਟਾਵਨਾ॥੨॥
ਭਗਤਦਇਆਤੇਬੁਧਿਪਰਗਾਸੈਦੁਰਮਤਿਦੂਖਤਜਾਵਨਾ॥੩॥
ਦਰਸਨੁਭੇਟਤਹੋਤਪੁਨੀਤਾਪੁਨਰਪਿਗਰਭਿਨਪਾਵਨਾ॥੪॥
ਨਉਨਿਧਿਰਿਧਿਸਿਧਿਪਾਈਜੋਤੁਮਰੈਮਨਿਭਾਵਨਾ॥੫॥
ਸੰਤਬਿਨਾਮੈਥਾਉਨਕੋਈਅਵਰਨਸੂਝੈਜਾਵਨਾ॥੬॥
ਮੋਹਿਨਿਰਗੁਨਕਉਕੋਇਨਰਾਖੈਸੰਤਾਸੰਗਿਸਮਾਵਨਾ॥੭॥
ਕਹੁਨਾਨਕਗੁਰਿਚਲਤੁਦਿਖਾਇਆਮਨਮਧੇਹਰਿਹਰਿਰਾਵਨਾ॥੮॥੨॥੫॥