ਕਰਿਕਿਰਪਾਪ੍ਰਭਿਪਾਰਿਉਤਾਰੀ॥
ਅਗਨਿਪਾਣੀਸਾਗਰੁਅਤਿਗਹਰਾਗੁਰੁਸਤਿਗੁਰੁਪਾਰਿਉਤਾਰਾਹੇ॥੨॥
ਮਨਮੁਖਅੰਧੁਲੇਸੋਝੀਨਾਹੀ॥
ਆਵਹਿਜਾਹਿਮਰਹਿਮਰਿਜਾਹੀ॥
ਪੂਰਬਿਲਿਖਿਆਲੇਖੁਨਮਿਟਈਜਮਦਰਿਅੰਧੁਖੁਆਰਾਹੇ॥੩॥
ਇਕਿਆਵਹਿਜਾਵਹਿਘਰਿਵਾਸੁਨਪਾਵਹਿ॥
ਕਿਰਤਕੇਬਾਧੇਪਾਪਕਮਾਵਹਿ॥
ਅੰਧੁਲੇਸੋਝੀਬੂਝਨਕਾਈਲੋਭੁਬੁਰਾਅਹੰਕਾਰਾਹੇ॥੪॥
ਪਿਰਬਿਨੁਕਿਆਤਿਸੁਧਨਸੀਗਾਰਾ॥
ਪਰਪਿਰਰਾਤੀਖਸਮੁਵਿਸਾਰਾ॥
ਜਿਉਬੇਸੁਆਪੂਤਬਾਪੁਕੋਕਹੀਐਤਿਉਫੋਕਟਕਾਰਵਿਕਾਰਾਹੇ॥੫॥
ਪ੍ਰੇਤਪਿੰਜਰਮਹਿਦੂਖਘਨੇਰੇ॥
ਨਰਕਿਪਚਹਿਅਗਿਆਨਅੰਧੇਰੇ॥
ਧਰਮਰਾਇਕੀਬਾਕੀਲੀਜੈਜਿਨਿਹਰਿਕਾਨਾਮੁਵਿਸਾਰਾਹੇ॥੬॥
ਸੂਰਜੁਤਪੈਅਗਨਿਬਿਖੁਝਾਲਾ॥
ਅਪਤੁਪਸੂਮਨਮੁਖੁਬੇਤਾਲਾ॥
ਆਸਾਮਨਸਾਕੂੜੁਕਮਾਵਹਿਰੋਗੁਬੁਰਾਬੁਰਿਆਰਾਹੇ॥੭॥
ਮਸਤਕਿਭਾਰੁਕਲਰਸਿਰਿਭਾਰਾ॥
ਕਿਉਕਰਿਭਵਜਲੁਲੰਘਸਿਪਾਰਾ॥
ਸਤਿਗੁਰੁਬੋਹਿਥੁਆਦਿਜੁਗਾਦੀਰਾਮਨਾਮਿਨਿਸਤਾਰਾਹੇ॥੮॥
ਪੁਤ੍ਰਕਲਤ੍ਰਜਗਿਹੇਤੁਪਿਆਰਾ॥
ਮਾਇਆਮੋਹੁਪਸਰਿਆਪਾਸਾਰਾ॥
ਜਮਕੇਫਾਹੇਸਤਿਗੁਰਿਤੋੜੇਗੁਰਮੁਖਿਤਤੁਬੀਚਾਰਾਹੇ॥੯॥
ਕੂੜਿਮੁਠੀਚਾਲੈਬਹੁਰਾਹੀ॥
ਮਨਮੁਖੁਦਾਝੈਪੜਿਪੜਿਭਾਹੀ॥
ਅੰਮ੍ਰਿਤਨਾਮੁਗੁਰੂਵਡਦਾਣਾਨਾਮੁਜਪਹੁਸੁਖਸਾਰਾਹੇ॥੧੦॥
ਸਤਿਗੁਰੁਤੁਠਾਸਚੁਦ੍ਰਿੜਾਏ॥
ਸਭਿਦੁਖਮੇਟੇਮਾਰਗਿਪਾਏ॥
ਕੰਡਾਪਾਇਨਗਡਈਮੂਲੇਜਿਸੁਸਤਿਗੁਰੁਰਾਖਣਹਾਰਾਹੇ॥੧੧॥
ਖੇਹੂਖੇਹਰਲੈਤਨੁਛੀਜੈ॥
ਮਨਮੁਖੁਪਾਥਰੁਸੈਲੁਨਭੀਜੈ॥
ਕਰਣਪਲਾਵਕਰੇਬਹੁਤੇਰੇਨਰਕਿਸੁਰਗਿਅਵਤਾਰਾਹੇ॥੧੨॥
ਮਾਇਆਬਿਖੁਭੁਇਅੰਗਮਨਾਲੇ॥
ਇਨਿਦੁਬਿਧਾਘਰਬਹੁਤੇਗਾਲੇ॥
ਸਤਿਗੁਰਬਾਝਹੁਪ੍ਰੀਤਿਨਉਪਜੈਭਗਤਿਰਤੇਪਤੀਆਰਾਹੇ॥੧੩॥
ਸਾਕਤਮਾਇਆਕਉਬਹੁਧਾਵਹਿ॥
ਨਾਮੁਵਿਸਾਰਿਕਹਾਸੁਖੁਪਾਵਹਿ॥
ਤ੍ਰਿਹੁਗੁਣਅੰਤਰਿਖਪਹਿਖਪਾਵਹਿਨਾਹੀਪਾਰਿਉਤਾਰਾਹੇ॥੧੪॥
ਕੂਕਰਸੂਕਰਕਹੀਅਹਿਕੂੜਿਆਰਾ॥
ਭਉਕਿਮਰਹਿਭਉਭਉਭਉਹਾਰਾ॥
ਮਨਿਤਨਿਝੂਠੇਕੂੜੁਕਮਾਵਹਿਦੁਰਮਤਿਦਰਗਹਹਾਰਾਹੇ॥੧੫॥
ਸਤਿਗੁਰੁਮਿਲੈਤਮਨੂਆਟੇਕੈ॥
ਰਾਮਨਾਮੁਦੇਸਰਣਿਪਰੇਕੈ॥
ਹਰਿਧਨੁਨਾਮੁਅਮੋਲਕੁਦੇਵੈਹਰਿਜਸੁਦਰਗਹਪਿਆਰਾਹੇ॥੧੬॥