ਸਾਧਸੰਗਿਜਨਮੁਮਰਣੁਮਿਟਾਵੈ॥
ਆਸਮਨੋਰਥੁਪੂਰਨੁਹੋਵੈਭੇਟਤਗੁਰਦਰਸਾਇਆਜੀਉ॥੨॥
ਅਗਮਅਗੋਚਰਕਿਛੁਮਿਤਿਨਹੀਜਾਨੀ॥
ਸਾਧਿਕਸਿਧਧਿਆਵਹਿਗਿਆਨੀ॥
ਖੁਦੀਮਿਟੀਚੂਕਾਭੋਲਾਵਾਗੁਰਿਮਨਹੀਮਹਿਪ੍ਰਗਟਾਇਆਜੀਉ॥੩॥
ਅਨਦਮੰਗਲਕਲਿਆਣਨਿਧਾਨਾ॥
ਸੂਖਸਹਜਹਰਿਨਾਮੁਵਖਾਨਾ॥
ਹੋਇਕ੍ਰਿਪਾਲੁਸੁਆਮੀਅਪਨਾਨਾਉਨਾਨਕਘਰਮਹਿਆਇਆਜੀਉ॥੪॥੨੫॥੩੨॥
ਮਾਝਮਹਲਾ੫॥
ਸੁਣਿਸੁਣਿਜੀਵਾਸੋਇਤੁਮਾਰੀ॥
ਤੂੰਪ੍ਰੀਤਮੁਠਾਕੁਰੁਅਤਿਭਾਰੀ॥
ਤੁਮਰੇਕਰਤਬਤੁਮਹੀਜਾਣਹੁਤੁਮਰੀਓਟਗੋੁਪਾਲਾਜੀਉ॥੧॥
ਗੁਣਗਾਵਤਮਨੁਹਰਿਆਹੋਵੈ॥
ਕਥਾਸੁਣਤਮਲੁਸਗਲੀਖੋਵੈ॥
ਭੇਟਤਸੰਗਿਸਾਧਸੰਤਨਕੈਸਦਾਜਪਉਦਇਆਲਾਜੀਉ॥੨॥
ਪ੍ਰਭੁਅਪੁਨਾਸਾਸਿਸਾਸਿਸਮਾਰਉ॥
ਇਹਮਤਿਗੁਰਪ੍ਰਸਾਦਿਮਨਿਧਾਰਉ॥
ਤੁਮਰੀਕ੍ਰਿਪਾਤੇਹੋਇਪ੍ਰਗਾਸਾਸਰਬਮਇਆਪ੍ਰਤਿਪਾਲਾਜੀਉ॥੩॥
ਸਤਿਸਤਿਸਤਿਪ੍ਰਭੁਸੋਈ॥
ਸਦਾਸਦਾਸਦਆਪੇਹੋਈ॥
ਚਲਿਤਤੁਮਾਰੇਪ੍ਰਗਟੁਪਿਆਰੇਦੇਖਿਨਾਨਕਭਏਨਿਹਾਲਾਜੀਉ॥੪॥੨੬॥੩੩॥
ਮਾਝਮਹਲਾ੫॥
ਹੁਕਮੀਵਰਸਣਲਾਗੇਮੇਹਾ॥
ਸਾਜਨਸੰਤਮਿਲਿਨਾਮੁਜਪੇਹਾ॥
ਸੀਤਲਸਾਂਤਿਸਹਜਸੁਖੁਪਾਇਆਠਾਢਿਪਾਈਪ੍ਰਭਿਆਪੇਜੀਉ॥੧॥
ਸਭੁਕਿਛੁਬਹੁਤੋਬਹੁਤੁਉਪਾਇਆ॥
ਕਰਿਕਿਰਪਾਪ੍ਰਭਿਸਗਲਰਜਾਇਆ॥
ਦਾਤਿਕਰਹੁਮੇਰੇਦਾਤਾਰਾਜੀਅਜੰਤਸਭਿਧ੍ਰਾਪੇਜੀਉ॥੨॥
ਸਚਾਸਾਹਿਬੁਸਚੀਨਾਈ॥
ਗੁਰਪਰਸਾਦਿਤਿਸੁਸਦਾਧਿਆਈ॥
ਜਨਮਮਰਣਭੈਕਾਟੇਮੋਹਾਬਿਨਸੇਸੋਗਸੰਤਾਪੇਜੀਉ॥੩॥
ਸਾਸਿਸਾਸਿਨਾਨਕੁਸਾਲਾਹੇ॥
ਸਿਮਰਤਨਾਮੁਕਾਟੇਸਭਿਫਾਹੇ॥
ਪੂਰਨਆਸਕਰੀਖਿਨਭੀਤਰਿਹਰਿਹਰਿਹਰਿਗੁਣਜਾਪੇਜੀਉ॥੪॥੨੭॥੩੪॥
ਮਾਝਮਹਲਾ੫॥
ਆਉਸਾਜਨਸੰਤਮੀਤਪਿਆਰੇ॥
ਮਿਲਿਗਾਵਹਗੁਣਅਗਮਅਪਾਰੇ॥
ਗਾਵਤਸੁਣਤਸਭੇਹੀਮੁਕਤੇਸੋਧਿਆਈਐਜਿਨਿਹਮਕੀਏਜੀਉ॥੧॥
ਜਨਮਜਨਮਕੇਕਿਲਬਿਖਜਾਵਹਿ॥
ਮਨਿਚਿੰਦੇਸੇਈਫਲਪਾਵਹਿ॥
ਸਿਮਰਿਸਾਹਿਬੁਸੋਸਚੁਸੁਆਮੀਰਿਜਕੁਸਭਸੁਕਉਦੀਏਜੀਉ॥੨॥
ਨਾਮੁਜਪਤਸਰਬਸੁਖੁਪਾਈਐ॥
ਸਭੁਭਉਬਿਨਸੈਹਰਿਹਰਿਧਿਆਈਐ॥
ਜਿਨਿਸੇਵਿਆਸੋਪਾਰਗਿਰਾਮੀਕਾਰਜਸਗਲੇਥੀਏਜੀਉ॥੩॥
ਆਇਪਇਆਤੇਰੀਸਰਣਾਈ॥
ਜਿਉਭਾਵੈਤਿਉਲੈਹਿਮਿਲਾਈ॥