ਸਚਬਿਨੁਭਵਜਲੁਜਾਇਨਤਰਿਆ॥
ਏਹੁਸਮੁੰਦੁਅਥਾਹੁਮਹਾਬਿਖੁਭਰਿਆ॥
ਰਹੈਅਤੀਤੁਗੁਰਮਤਿਲੇਊਪਰਿਹਰਿਨਿਰਭਉਕੈਘਰਿਪਾਇਆ॥੬॥
ਝੂਠੀਜਗਹਿਤਕੀਚਤੁਰਾਈ॥
ਬਿਲਮਨਲਾਗੈਆਵੈਜਾਈ॥
ਨਾਮੁਵਿਸਾਰਿਚਲਹਿਅਭਿਮਾਨੀਉਪਜੈਬਿਨਸਿਖਪਾਇਆ॥੭॥
ਉਪਜਹਿਬਿਨਸਹਿਬੰਧਨਬੰਧੇ॥
ਹਉਮੈਮਾਇਆਕੇਗਲਿਫੰਧੇ॥
ਜਿਸੁਰਾਮਨਾਮੁਨਾਹੀਮਤਿਗੁਰਮਤਿਸੋਜਮਪੁਰਿਬੰਧਿਚਲਾਇਆ॥੮॥
ਗੁਰਬਿਨੁਮੋਖਮੁਕਤਿਕਿਉਪਾਈਐ॥
ਬਿਨੁਗੁਰਰਾਮਨਾਮੁਕਿਉਧਿਆਈਐ॥
ਗੁਰਮਤਿਲੇਹੁਤਰਹੁਭਵਦੁਤਰੁਮੁਕਤਿਭਏਸੁਖੁਪਾਇਆ॥੯॥
ਗੁਰਮਤਿਕ੍ਰਿਸਨਿਗੋਵਰਧਨਧਾਰੇ॥
ਗੁਰਮਤਿਸਾਇਰਿਪਾਹਣਤਾਰੇ॥
ਗੁਰਮਤਿਲੇਹੁਪਰਮਪਦੁਪਾਈਐਨਾਨਕਗੁਰਿਭਰਮੁਚੁਕਾਇਆ॥੧੦॥
ਗੁਰਮਤਿਲੇਹੁਤਰਹੁਸਚੁਤਾਰੀ॥
ਆਤਮਚੀਨਹੁਰਿਦੈਮੁਰਾਰੀ॥
ਜਮਕੇਫਾਹੇਕਾਟਹਿਹਰਿਜਪਿਅਕੁਲਨਿਰੰਜਨੁਪਾਇਆ॥੧੧॥
ਗੁਰਮਤਿਪੰਚਸਖੇਗੁਰਭਾਈ॥
ਗੁਰਮਤਿਅਗਨਿਨਿਵਾਰਿਸਮਾਈ॥
ਮਨਿਮੁਖਿਨਾਮੁਜਪਹੁਜਗਜੀਵਨਰਿਦਅੰਤਰਿਅਲਖੁਲਖਾਇਆ॥੧੨॥
ਗੁਰਮੁਖਿਬੂਝੈਸਬਦਿਪਤੀਜੈ॥
ਉਸਤਤਿਨਿੰਦਾਕਿਸਕੀਕੀਜੈ॥
ਚੀਨਹੁਆਪੁਜਪਹੁਜਗਦੀਸਰੁਹਰਿਜਗੰਨਾਥੁਮਨਿਭਾਇਆ॥੧੩॥
ਜੋਬ੍ਰਹਮੰਡਿਖੰਡਿਸੋਜਾਣਹੁ॥
ਗੁਰਮੁਖਿਬੂਝਹੁਸਬਦਿਪਛਾਣਹੁ॥
ਘਟਿਘਟਿਭੋਗੇਭੋਗਣਹਾਰਾਰਹੈਅਤੀਤੁਸਬਾਇਆ॥੧੪॥
ਗੁਰਮਤਿਬੋਲਹੁਹਰਿਜਸੁਸੂਚਾ॥
ਗੁਰਮਤਿਆਖੀਦੇਖਹੁਊਚਾ॥
ਸ੍ਰਵਣੀਨਾਮੁਸੁਣੈਹਰਿਬਾਣੀਨਾਨਕਹਰਿਰੰਗਿਰੰਗਾਇਆ॥੧੫॥੩॥੨੦॥
ਮਾਰੂਮਹਲਾ੧॥
ਕਾਮੁਕ੍ਰੋਧੁਪਰਹਰੁਪਰਨਿੰਦਾ॥
ਲਬੁਲੋਭੁਤਜਿਹੋਹੁਨਿਚਿੰਦਾ॥
ਭ੍ਰਮਕਾਸੰਗਲੁਤੋੜਿਨਿਰਾਲਾਹਰਿਅੰਤਰਿਹਰਿਰਸੁਪਾਇਆ॥੧॥
ਨਿਸਿਦਾਮਨਿਜਿਉਚਮਕਿਚੰਦਾਇਣੁਦੇਖੈ॥
ਅਹਿਨਿਸਿਜੋਤਿਨਿਰੰਤਰਿਪੇਖੈ॥
ਆਨੰਦਰੂਪੁਅਨੂਪੁਸਰੂਪਾਗੁਰਿਪੂਰੈਦੇਖਾਇਆ॥੨॥
ਸਤਿਗੁਰਮਿਲਹੁਆਪੇਪ੍ਰਭੁਤਾਰੇ॥
ਸਸਿਘਰਿਸੂਰੁਦੀਪਕੁਗੈਣਾਰੇ॥
ਦੇਖਿਅਦਿਸਟੁਰਹਹੁਲਿਵਲਾਗੀਸਭੁਤ੍ਰਿਭਵਣਿਬ੍ਰਹਮੁਸਬਾਇਆ॥੩॥
ਅੰਮ੍ਰਿਤਰਸੁਪਾਏਤ੍ਰਿਸਨਾਭਉਜਾਏ॥
ਅਨਭਉਪਦੁਪਾਵੈਆਪੁਗਵਾਏ॥
ਊਚੀਪਦਵੀਊਚੋਊਚਾਨਿਰਮਲਸਬਦੁਕਮਾਇਆ॥੪॥
ਅਦ੍ਰਿਸਟਅਗੋਚਰੁਨਾਮੁਅਪਾਰਾ॥