ਮੋਹਪਸਾਰਨਹੀਸੰਗਿਬੇਲੀਬਿਨੁਹਰਿਗੁਰਕਿਨਿਸੁਖੁਪਾਇਆ॥੪॥
ਜਿਸਕਉਨਦਰਿਕਰੇਗੁਰੁਪੂਰਾ॥
ਸਬਦਿਮਿਲਾਏਗੁਰਮਤਿਸੂਰਾ॥
ਨਾਨਕਗੁਰਕੇਚਰਨਸਰੇਵਹੁਜਿਨਿਭੂਲਾਮਾਰਗਿਪਾਇਆ॥੫॥
ਸੰਤਜਨਾਂਹਰਿਧਨੁਜਸੁਪਿਆਰਾ॥
ਗੁਰਮਤਿਪਾਇਆਨਾਮੁਤੁਮਾਰਾ॥
ਜਾਚਿਕੁਸੇਵਕਰੇਦਰਿਹਰਿਕੈਹਰਿਦਰਗਹਜਸੁਗਾਇਆ॥੬॥
ਸਤਿਗੁਰੁਮਿਲੈਤਮਹਲਿਬੁਲਾਏ॥
ਸਾਚੀਦਰਗਹਗਤਿਪਤਿਪਾਏ॥
ਸਾਕਤਠਉਰਨਾਹੀਹਰਿਮੰਦਰਜਨਮਮਰੈਦੁਖੁਪਾਇਆ॥੭॥
ਸੇਵਹੁਸਤਿਗੁਰਸਮੁੰਦੁਅਥਾਹਾ॥
ਪਾਵਹੁਨਾਮੁਰਤਨੁਧਨੁਲਾਹਾ॥
ਬਿਖਿਆਮਲੁਜਾਇਅੰਮ੍ਰਿਤਸਰਿਨਾਵਹੁਗੁਰਸਰਸੰਤੋਖੁਪਾਇਆ॥੮॥
ਸਤਿਗੁਰਸੇਵਹੁਸੰਕਨਕੀਜੈ॥
ਆਸਾਮਾਹਿਨਿਰਾਸੁਰਹੀਜੈ॥
ਸੰਸਾਦੂਖਬਿਨਾਸਨੁਸੇਵਹੁਫਿਰਿਬਾਹੁੜਿਰੋਗੁਨਲਾਇਆ॥੯॥
ਸਾਚੇਭਾਵੈਤਿਸੁਵਡੀਆਏ॥
ਕਉਨੁਸੁਦੂਜਾਤਿਸੁਸਮਝਾਏ॥
ਹਰਿਗੁਰਮੂਰਤਿਏਕਾਵਰਤੈਨਾਨਕਹਰਿਗੁਰਭਾਇਆ॥੧੦॥
ਵਾਚਹਿਪੁਸਤਕਵੇਦਪੁਰਾਨਾਂ॥
ਇਕਬਹਿਸੁਨਹਿਸੁਨਾਵਹਿਕਾਨਾਂ॥
ਅਜਗਰਕਪਟੁਕਹਹੁਕਿਉਖੁਲੑੈਬਿਨੁਸਤਿਗੁਰਤਤੁਨਪਾਇਆ॥੧੧॥
ਕਰਹਿਬਿਭੂਤਿਲਗਾਵਹਿਭਸਮੈ॥
ਅੰਤਰਿਕ੍ਰੋਧੁਚੰਡਾਲੁਸੁਹਉਮੈ॥
ਪਾਖੰਡਕੀਨੇਜੋਗੁਨਪਾਈਐਬਿਨੁਸਤਿਗੁਰਅਲਖੁਨਪਾਇਆ॥੧੨॥
ਤੀਰਥਵਰਤਨੇਮਕਰਹਿਉਦਿਆਨਾ॥
ਜਤੁਸਤੁਸੰਜਮੁਕਥਹਿਗਿਆਨਾ॥
ਰਾਮਨਾਮਬਿਨੁਕਿਉਸੁਖੁਪਾਈਐਬਿਨੁਸਤਿਗੁਰਭਰਮੁਨਜਾਇਆ॥੧੩॥
ਨਿਉਲੀਕਰਮਭੁਇਅੰਗਮਭਾਠੀ॥
ਰੇਚਕਕੁੰਭਕਪੂਰਕਮਨਹਾਠੀ॥
ਪਾਖੰਡਧਰਮੁਪ੍ਰੀਤਿਨਹੀਹਰਿਸਉਗੁਰਸਬਦਮਹਾਰਸੁਪਾਇਆ॥੧੪॥
ਕੁਦਰਤਿਦੇਖਿਰਹੇਮਨੁਮਾਨਿਆ॥
ਗੁਰਸਬਦੀਸਭੁਬ੍ਰਹਮੁਪਛਾਨਿਆ॥
ਨਾਨਕਆਤਮਰਾਮੁਸਬਾਇਆਗੁਰਸਤਿਗੁਰਅਲਖੁਲਖਾਇਆ॥੧੫॥੫॥੨੨॥
ਮਾਰੂਸੋਲਹੇਮਹਲਾ੩॥
ੴਸਤਿਗੁਰਪ੍ਰਸਾਦਿ॥
ਹੁਕਮੀਸਹਜੇਸ੍ਰਿਸਟਿਉਪਾਈ॥
ਕਰਿਕਰਿਵੇਖੈਅਪਣੀਵਡਿਆਈ॥
ਆਪੇਕਰੇਕਰਾਏਆਪੇਹੁਕਮੇਰਹਿਆਸਮਾਈਹੇ॥੧॥
ਮਾਇਆਮੋਹੁਜਗਤੁਗੁਬਾਰਾ॥
ਗੁਰਮੁਖਿਬੂਝੈਕੋਵੀਚਾਰਾ॥
ਆਪੇਨਦਰਿਕਰੇਸੋਪਾਏਆਪੇਮੇਲਿਮਿਲਾਈਹੇ॥੨॥