ਕਰਿਕਿਰਪਾਪ੍ਰਭੁਭਗਤੀਲਾਵਹੁਸਚੁਨਾਨਕਅੰਮ੍ਰਿਤੁਪੀਏਜੀਉ॥੪॥੨੮॥੩੫॥
ਮਾਝਮਹਲਾ੫॥
ਭਏਕ੍ਰਿਪਾਲਗੋਵਿੰਦਗੁਸਾਈ॥
ਮੇਘੁਵਰਸੈਸਭਨੀਥਾਈ॥
ਦੀਨਦਇਆਲਸਦਾਕਿਰਪਾਲਾਠਾਢਿਪਾਈਕਰਤਾਰੇਜੀਉ॥੧॥
ਅਪੁਨੇਜੀਅਜੰਤਪ੍ਰਤਿਪਾਰੇ॥
ਜਿਉਬਾਰਿਕਮਾਤਾਸੰਮਾਰੇ॥
ਦੁਖਭੰਜਨਸੁਖਸਾਗਰਸੁਆਮੀਦੇਤਸਗਲਆਹਾਰੇਜੀਉ॥੨॥
ਜਲਿਥਲਿਪੂਰਿਰਹਿਆਮਿਹਰਵਾਨਾ॥
ਸਦਬਲਿਹਾਰਿਜਾਈਐਕੁਰਬਾਨਾ॥
ਰੈਣਿਦਿਨਸੁਤਿਸੁਸਦਾਧਿਆਈਜਿਖਿਨਮਹਿਸਗਲਉਧਾਰੇਜੀਉ॥੩॥
ਰਾਖਿਲੀਏਸਗਲੇਪ੍ਰਭਿਆਪੇ॥
ਉਤਰਿਗਏਸਭਸੋਗਸੰਤਾਪੇ॥
ਨਾਮੁਜਪਤਮਨੁਤਨੁਹਰੀਆਵਲੁਪ੍ਰਭਨਾਨਕਨਦਰਿਨਿਹਾਰੇਜੀਉ॥੪॥੨੯॥੩੬॥
ਮਾਝਮਹਲਾ੫॥
ਜਿਥੈਨਾਮੁਜਪੀਐਪ੍ਰਭਪਿਆਰੇ॥
ਸੇਅਸਥਲਸੋਇਨਚਉਬਾਰੇ॥
ਜਿਥੈਨਾਮੁਨਜਪੀਐਮੇਰੇਗੋਇਦਾਸੇਈਨਗਰਉਜਾੜੀਜੀਉ॥੧॥
ਹਰਿਰੁਖੀਰੋਟੀਖਾਇਸਮਾਲੇ॥
ਹਰਿਅੰਤਰਿਬਾਹਰਿਨਦਰਿਨਿਹਾਲੇ॥
ਖਾਇਖਾਇਕਰੇਬਦਫੈਲੀਜਾਣੁਵਿਸੂਕੀਵਾੜੀਜੀਉ॥੨॥
ਸੰਤਾਸੇਤੀਰੰਗੁਨਲਾਏ॥
ਸਾਕਤਸੰਗਿਵਿਕਰਮਕਮਾਏ॥
ਦੁਲਭਦੇਹਖੋਈਅਗਿਆਨੀਜੜਅਪੁਣੀਆਪਿਉਪਾੜੀਜੀਉ॥੩॥
ਤੇਰੀਸਰਣਿਮੇਰੇਦੀਨਦਇਆਲਾ॥
ਸੁਖਸਾਗਰਮੇਰੇਗੁਰਗੋਪਾਲਾ॥
ਕਰਿਕਿਰਪਾਨਾਨਕੁਗੁਣਗਾਵੈਰਾਖਹੁਸਰਮਅਸਾੜੀਜੀਉ॥੪॥੩੦॥੩੭॥
ਮਾਝਮਹਲਾ੫॥
ਚਰਣਠਾਕੁਰਕੇਰਿਦੈਸਮਾਣੇ॥
ਕਲਿਕਲੇਸਸਭਦੂਰਿਪਇਆਣੇ॥
ਸਾਂਤਿਸੂਖਸਹਜਧੁਨਿਉਪਜੀਸਾਧੂਸੰਗਿਨਿਵਾਸਾਜੀਉ॥੧॥
ਲਾਗੀਪ੍ਰੀਤਿਨਤੂਟੈਮੂਲੇ॥
ਹਰਿਅੰਤਰਿਬਾਹਰਿਰਹਿਆਭਰਪੂਰੇ॥
ਸਿਮਰਿਸਿਮਰਿਸਿਮਰਿਗੁਣਗਾਵਾਕਾਟੀਜਮਕੀਫਾਸਾਜੀਉ॥੨॥
ਅੰਮ੍ਰਿਤੁਵਰਖੈਅਨਹਦਬਾਣੀ॥
ਮਨਤਨਅੰਤਰਿਸਾਂਤਿਸਮਾਣੀ॥
ਤ੍ਰਿਪਤਿਅਘਾਇਰਹੇਜਨਤੇਰੇਸਤਿਗੁਰਿਕੀਆਦਿਲਾਸਾਜੀਉ॥੩॥
ਜਿਸਕਾਸਾਤਿਸਤੇਫਲੁਪਾਇਆ॥
ਕਰਿਕਿਰਪਾਪ੍ਰਭਸੰਗਿਮਿਲਾਇਆ॥
ਆਵਣਜਾਣਰਹੇਵਡਭਾਗੀਨਾਨਕਪੂਰਨਆਸਾਜੀਉ॥੪॥੩੧॥੩੮॥
ਮਾਝਮਹਲਾ੫॥
ਮੀਹੁਪਇਆਪਰਮੇਸਰਿਪਾਇਆ॥
ਜੀਅਜੰਤਸਭਿਸੁਖੀਵਸਾਇਆ॥
ਗਇਆਕਲੇਸੁਭਇਆਸੁਖੁਸਾਚਾਹਰਿਹਰਿਨਾਮੁਸਮਾਲੀਜੀਉ॥੧॥
ਜਿਸਕੇਸੇਤਿਨਹੀਪ੍ਰਤਿਪਾਰੇ॥
ਪਾਰਬ੍ਰਹਮਪ੍ਰਭਭਏਰਖਵਾਰੇ॥
ਸੁਣੀਬੇਨੰਤੀਠਾਕੁਰਿਮੇਰੈਪੂਰਨਹੋਈਘਾਲੀਜੀਉ॥੨॥