ਧਨਅੰਧੀਪਿਰੁਚਪਲੁਸਿਆਨਾ॥
ਪੰਚਤਤੁਕਾਰਚਨੁਰਚਾਨਾ॥
ਜਿਸੁਵਖਰਕਉਤੁਮਆਏਹਹੁਸੋਪਾਇਓਸਤਿਗੁਰਪਾਸਾਹੇ॥੬॥
ਧਨਕਹੈਤੂਵਸੁਮੈਨਾਲੇ॥
ਪ੍ਰਿਅਸੁਖਵਾਸੀਬਾਲਗੁਪਾਲੇ॥
ਤੁਝੈਬਿਨਾਹਉਕਿਤਹੀਨਲੇਖੈਵਚਨੁਦੇਹਿਛੋਡਿਨਜਾਸਾਹੇ॥੭॥
ਪਿਰਿਕਹਿਆਹਉਹੁਕਮੀਬੰਦਾ॥
ਓਹੁਭਾਰੋਠਾਕੁਰੁਜਿਸੁਕਾਣਿਨਛੰਦਾ॥
ਜਿਚਰੁਰਾਖੈਤਿਚਰੁਤੁਮਸੰਗਿਰਹਣਾਜਾਸਦੇਤਊਠਿਸਿਧਾਸਾਹੇ॥੮॥
ਜਉਪ੍ਰਿਅਬਚਨਕਹੇਧਨਸਾਚੇ॥
ਧਨਕਛੂਨਸਮਝੈਚੰਚਲਿਕਾਚੇ॥
ਬਹੁਰਿਬਹੁਰਿਪਿਰਹੀਸੰਗੁਮਾਗੈਓਹੁਬਾਤਜਾਨੈਕਰਿਹਾਸਾਹੇ॥੯॥
ਆਈਆਗਿਆਪਿਰਹੁਬੁਲਾਇਆ॥
ਨਾਧਨਪੁਛੀਨਮਤਾਪਕਾਇਆ॥
ਊਠਿਸਿਧਾਇਓਛੂਟਰਿਮਾਟੀਦੇਖੁਨਾਨਕਮਿਥਨਮੋਹਾਸਾਹੇ॥੧੦॥
ਰੇਮਨਲੋਭੀਸੁਣਿਮਨਮੇਰੇ॥
ਸਤਿਗੁਰੁਸੇਵਿਦਿਨੁਰਾਤਿਸਦੇਰੇ॥
ਬਿਨੁਸਤਿਗੁਰਪਚਿਮੂਏਸਾਕਤਨਿਗੁਰੇਗਲਿਜਮਫਾਸਾਹੇ॥੧੧॥
ਮਨਮੁਖਿਆਵੈਮਨਮੁਖਿਜਾਵੈ॥
ਮਨਮੁਖਿਫਿਰਿਫਿਰਿਚੋਟਾਖਾਵੈ॥
ਜਿਤਨੇਨਰਕਸੇਮਨਮੁਖਿਭੋਗੈਗੁਰਮੁਖਿਲੇਪੁਨਮਾਸਾਹੇ॥੧੨॥
ਗੁਰਮੁਖਿਸੋਇਜਿਹਰਿਜੀਉਭਾਇਆ॥
ਤਿਸੁਕਉਣੁਮਿਟਾਵੈਜਿਪ੍ਰਭਿਪਹਿਰਾਇਆ॥
ਸਦਾਅਨੰਦੁਕਰੇਆਨੰਦੀਜਿਸੁਸਿਰਪਾਉਪਇਆਗਲਿਖਾਸਾਹੇ॥੧੩॥
ਹਉਬਲਿਹਾਰੀਸਤਿਗੁਰਪੂਰੇ॥
ਸਰਣਿਕੇਦਾਤੇਬਚਨਕੇਸੂਰੇ॥
ਐਸਾਪ੍ਰਭੁਮਿਲਿਆਸੁਖਦਾਤਾਵਿਛੁੜਿਨਕਤਹੀਜਾਸਾਹੇ॥੧੪॥
ਗੁਣਨਿਧਾਨਕਿਛੁਕੀਮਨਪਾਈ॥
ਘਟਿਘਟਿਪੂਰਿਰਹਿਓਸਭਠਾਈ॥
ਨਾਨਕਸਰਣਿਦੀਨਦੁਖਭੰਜਨਹਉਰੇਣਤੇਰੇਜੋਦਾਸਾਹੇ॥੧੫॥੧॥੨॥
ਮਾਰੂਸੋਲਹੇਮਹਲਾ੫॥
ੴਸਤਿਗੁਰਪ੍ਰਸਾਦਿ॥
ਕਰੈਅਨੰਦੁਅਨੰਦੀਮੇਰਾ॥
ਘਟਿਘਟਿਪੂਰਨੁਸਿਰਸਿਰਹਿਨਿਬੇਰਾ॥
ਸਿਰਿਸਾਹਾਕੈਸਚਾਸਾਹਿਬੁਅਵਰੁਨਾਹੀਕੋਦੂਜਾਹੇ॥੧॥
ਹਰਖਵੰਤਆਨੰਤਦਇਆਲਾ॥
ਪ੍ਰਗਟੁਰਹਿਓਪ੍ਰਭੁਸਰਬਉਜਾਲਾ॥
ਰੂਪਕਰੇਕਰਿਵੇਖੈਵਿਗਸੈਆਪੇਹੀਆਪਿਪੂਜਾਹੇ॥੨॥
ਆਪੇਕੁਦਰਤਿਕਰੇਵੀਚਾਰਾ॥
ਆਪੇਹੀਸਚੁਕਰੇਪਸਾਰਾ॥
ਆਪੇਖੇਲਖਿਲਾਵੈਦਿਨੁਰਾਤੀਆਪੇਸੁਣਿਸੁਣਿਭੀਜਾਹੇ॥੩॥
ਸਾਚਾਤਖਤੁਸਚੀਪਾਤਿਸਾਹੀ॥
ਸਚੁਖਜੀਨਾਸਾਚਾਸਾਹੀ॥