ਪਉੜੀ॥
ਦੋਵੈਤਰਫਾਉਪਾਈਓਨੁਵਿਚਿਸਕਤਿਸਿਵਵਾਸਾ॥
ਸਕਤੀਕਿਨੈਨਪਾਇਓਫਿਰਿਜਨਮਿਬਿਨਾਸਾ॥
ਗੁਰਿਸੇਵਿਐਸਾਤਿਪਾਈਐਜਪਿਸਾਸਗਿਰਾਸਾ॥
ਸਿਮ੍ਰਿਤਿਸਾਸਤਸੋਧਿਦੇਖੁਊਤਮਹਰਿਦਾਸਾ॥
ਨਾਨਕਨਾਮਬਿਨਾਕੋਥਿਰੁਨਹੀਨਾਮੇਬਲਿਜਾਸਾ॥੧੦॥
ਸਲੋਕੁਮਃ੩॥
ਹੋਵਾਪੰਡਿਤੁਜੋਤਕੀਵੇਦਪੜਾਮੁਖਿਚਾਰਿ॥
ਨਵਖੰਡਮਧੇਪੂਜੀਆਅਪਣੈਚਜਿਵੀਚਾਰਿ॥
ਮਤੁਸਚਾਅਖਰੁਭੁਲਿਜਾਇਚਉਕੈਭਿਟੈਨਕੋਇ॥
ਝੂਠੇਚਉਕੇਨਾਨਕਾਸਚਾਏਕੋਸੋਇ॥੧॥
ਮਃ੩॥
ਆਪਿਉਪਾਏਕਰੇਆਪਿਆਪੇਨਦਰਿਕਰੇਇ॥
ਆਪੇਦੇਵਡਿਆਈਆਕਹੁਨਾਨਕਸਚਾਸੋਇ॥੨॥
ਪਉੜੀ॥
ਕੰਟਕੁਕਾਲੁਏਕੁਹੈਹੋਰੁਕੰਟਕੁਨਸੂਝੈ॥
ਅਫਰਿਓਜਗਮਹਿਵਰਤਦਾਪਾਪੀਸਿਉਲੂਝੈ॥
ਗੁਰਸਬਦੀਹਰਿਭੇਦੀਐਹਰਿਜਪਿਹਰਿਬੂਝੈ॥
ਸੋਹਰਿਸਰਣਾਈਛੁਟੀਐਜੋਮਨਸਿਉਜੂਝੈ॥
ਮਨਿਵੀਚਾਰਿਹਰਿਜਪੁਕਰੇਹਰਿਦਰਗਹਸੀਝੈ॥੧੧॥
ਸਲੋਕੁਮਃ੧॥
ਹੁਕਮਿਰਜਾਈਸਾਖਤੀਦਰਗਹਸਚੁਕਬੂਲੁ॥
ਸਾਹਿਬੁਲੇਖਾਮੰਗਸੀਦੁਨੀਆਦੇਖਿਨਭੂਲੁ॥
ਦਿਲਦਰਵਾਨੀਜੋਕਰੇਦਰਵੇਸੀਦਿਲੁਰਾਸਿ॥
ਇਸਕਮੁਹਬਤਿਨਾਨਕਾਲੇਖਾਕਰਤੇਪਾਸਿ॥੧॥
ਮਃ੧॥
ਅਲਗਉਜੋਇਮਧੂਕੜਉਸਾਰੰਗਪਾਣਿਸਬਾਇ॥
ਹੀਰੈਹੀਰਾਬੇਧਿਆਨਾਨਕਕੰਠਿਸੁਭਾਇ॥੨॥
ਪਉੜੀ॥
ਮਨਮੁਖਕਾਲੁਵਿਆਪਦਾਮੋਹਿਮਾਇਆਲਾਗੇ॥
ਖਿਨਮਹਿਮਾਰਿਪਛਾੜਸੀਭਾਇਦੂਜੈਠਾਗੇ॥
ਫਿਰਿਵੇਲਾਹਥਿਨਆਵਈਜਮਕਾਡੰਡੁਲਾਗੇ॥
ਤਿਨਜਮਡੰਡੁਨਲਗਈਜੋਹਰਿਲਿਵਜਾਗੇ॥
ਸਭਤੇਰੀਤੁਧੁਛਡਾਵਣੀਸਭਤੁਧੈਲਾਗੇ॥੧੨॥
ਸਲੋਕੁਮਃ੧॥
ਸਰਬੇਜੋਇਅਗਛਮੀਦੂਖੁਘਨੇਰੋਆਥਿ॥
ਕਾਲਰੁਲਾਦਸਿਸਰੁਲਾਘਣਉਲਾਭੁਨਪੂੰਜੀਸਾਥਿ॥੧॥
ਮਃ੧॥
ਪੂੰਜੀਸਾਚਉਨਾਮੁਤੂਅਖੁਟਉਦਰਬੁਅਪਾਰੁ॥
ਨਾਨਕਵਖਰੁਨਿਰਮਲਉਧੰਨੁਸਾਹੁਵਾਪਾਰੁ॥੨॥
ਮਃ੧॥
ਪੂਰਬਪ੍ਰੀਤਿਪਿਰਾਣਿਲੈਮੋਟਉਠਾਕੁਰੁਮਾਣਿ॥
ਮਾਥੈਊਭੈਜਮੁਮਾਰਸੀਨਾਨਕਮੇਲਣੁਨਾਮਿ॥੩॥
ਪਉੜੀ॥
ਆਪੇਪਿੰਡੁਸਵਾਰਿਓਨੁਵਿਚਿਨਵਨਿਧਿਨਾਮੁ॥
ਇਕਿਆਪੇਭਰਮਿਭੁਲਾਇਅਨੁਤਿਨਨਿਹਫਲਕਾਮੁ॥
ਇਕਨੀਗੁਰਮੁਖਿਬੁਝਿਆਹਰਿਆਤਮਰਾਮੁ॥
ਇਕਨੀਸੁਣਿਕੈਮੰਨਿਆਹਰਿਊਤਮਕਾਮੁ॥
ਅੰਤਰਿਹਰਿਰੰਗੁਉਪਜਿਆਗਾਇਆਹਰਿਗੁਣਨਾਮੁ॥੧੩॥
ਸਲੋਕੁਮਃ੧॥