ਮਃ੫॥
ਦੁਖੀਆਦਰਦਘਣੇਵੇਦਨਜਾਣੇਤੂਧਣੀ॥
ਜਾਣਾਲਖਭਵੇਪਿਰੀਡਿਖੰਦੋਤਾਜੀਵਸਾ॥੨॥
ਮਃ੫॥
ਢਹਦੀਜਾਇਕਰਾਰਿਵਹਣਿਵਹੰਦੇਮੈਡਿਠਿਆ॥
ਸੇਈਰਹੇਅਮਾਣਜਿਨਾਸਤਿਗੁਰੁਭੇਟਿਆ॥੩॥
ਪਉੜੀ॥
ਜਿਸੁਜਨਤੇਰੀਭੁਖਹੈਤਿਸੁਦੁਖੁਨਵਿਆਪੈ॥
ਜਿਨਿਜਨਿਗੁਰਮੁਖਿਬੁਝਿਆਸੁਚਹੁਕੁੰਡੀਜਾਪੈ॥
ਜੋਨਰੁਉਸਕੀਸਰਣੀਪਰੈਤਿਸੁਕੰਬਹਿਪਾਪੈ॥
ਜਨਮਜਨਮਕੀਮਲੁਉਤਰੈਗੁਰਧੂੜੀਨਾਪੈ॥
ਜਿਨਿਹਰਿਭਾਣਾਮੰਨਿਆਤਿਸੁਸੋਗੁਨਸੰਤਾਪੈ॥
ਹਰਿਜੀਉਤੂਸਭਨਾਕਾਮਿਤੁਹੈਸਭਿਜਾਣਹਿਆਪੈ॥
ਐਸੀਸੋਭਾਜਨੈਕੀਜੇਵਡੁਹਰਿਪਰਤਾਪੈ॥
ਸਭਅੰਤਰਿਜਨਵਰਤਾਇਆਹਰਿਜਨਤੇਜਾਪੈ॥੮॥
ਡਖਣੇਮਃ੫॥
ਜਿਨਾਪਿਛੈਹਉਗਈਸੇਮੈਪਿਛੈਭੀਰਵਿਆਸੁ॥
ਜਿਨਾਕੀਮੈਆਸੜੀਤਿਨਾਮਹਿਜੀਆਸ॥੧॥
ਮਃ੫॥
ਗਿਲੀਗਿਲੀਰੋਡੜੀਭਉਦੀਭਵਿਭਵਿਆਇ॥
ਜੋਬੈਠੇਸੇਫਾਥਿਆਉਬਰੇਭਾਗਮਥਾਇ॥੨॥
ਮਃ੫॥
ਡਿਠਾਹਭਮਝਾਹਿਖਾਲੀਕੋਇਨਜਾਣੀਐ॥
ਤੈਸਖੀਭਾਗਮਥਾਹਿਜਿਨੀਮੇਰਾਸਜਣੁਰਾਵਿਆ॥੩॥
ਪਉੜੀ॥
ਹਉਢਾਢੀਦਰਿਗੁਣਗਾਵਦਾਜੇਹਰਿਪ੍ਰਭਭਾਵੈ॥
ਪ੍ਰਭੁਮੇਰਾਥਿਰਥਾਵਰੀਹੋਰਆਵੈਜਾਵੈ॥
ਸੋਮੰਗਾਦਾਨੁਗੋੁਸਾਈਆਜਿਤੁਭੁਖਲਹਿਜਾਵੈ॥
ਪ੍ਰਭਜੀਉਦੇਵਹੁਦਰਸਨੁਆਪਣਾਜਿਤੁਢਾਢੀਤ੍ਰਿਪਤਾਵੈ॥
ਅਰਦਾਸਿਸੁਣੀਦਾਤਾਰਿਪ੍ਰਭਿਢਾਢੀਕਉਮਹਲਿਬੁਲਾਵੈ॥
ਪ੍ਰਭਦੇਖਦਿਆਦੁਖਭੁਖਗਈਢਾਢੀਕਉਮੰਗਣੁਚਿਤਿਨਆਵੈ॥
ਸਭੇਇਛਾਪੂਰੀਆਲਗਿਪ੍ਰਭਕੈਪਾਵੈ॥
ਹਉਨਿਰਗੁਣੁਢਾਢੀਬਖਸਿਓਨੁਪ੍ਰਭਿਪੁਰਖਿਵੇਦਾਵੈ॥੯॥
ਡਖਣੇਮਃ੫॥
ਜਾਛੁਟੇਤਾਖਾਕੁਤੂਸੁੰਞੀਕੰਤੁਨਜਾਣਹੀ॥
ਦੁਰਜਨਸੇਤੀਨੇਹੁਤੂਕੈਗੁਣਿਹਰਿਰੰਗੁਮਾਣਹੀ॥੧॥
ਮਃ੫॥
ਨਾਨਕਜਿਸੁਬਿਨੁਘੜੀਨਜੀਵਣਾਵਿਸਰੇਸਰੈਨਬਿੰਦ॥
ਤਿਸੁਸਿਉਕਿਉਮਨਰੂਸੀਐਜਿਸਹਿਹਮਾਰੀਚਿੰਦ॥੨॥
ਮਃ੫॥
ਰਤੇਰੰਗਿਪਾਰਬ੍ਰਹਮਕੈਮਨੁਤਨੁਅਤਿਗੁਲਾਲੁ॥
ਨਾਨਕਵਿਣੁਨਾਵੈਆਲੂਦਿਆਜਿਤੀਹੋਰੁਖਿਆਲੁ॥੩॥
ਪਵੜੀ॥
ਹਰਿਜੀਉਜਾਤੂਮੇਰਾਮਿਤ੍ਰੁਹੈਤਾਕਿਆਮੈਕਾੜਾ॥
ਜਿਨੀਠਗੀਜਗੁਠਗਿਆਸੇਤੁਧੁਮਾਰਿਨਿਵਾੜਾ॥
ਗੁਰਿਭਉਜਲੁਪਾਰਿਲੰਘਾਇਆਜਿਤਾਪਾਵਾੜਾ॥
ਗੁਰਮਤੀਸਭਿਰਸਭੋਗਦਾਵਡਾਆਖਾੜਾ॥
ਸਭਿਇੰਦ੍ਰੀਆਵਸਿਕਰਿਦਿਤੀਓਸਤਵੰਤਾਸਾੜਾ॥