ਤੂੰਘਟਘਟਅੰਤਰਿਸਰਬਨਿਰੰਤਰਿਜੀਹਰਿਏਕੋਪੁਰਖੁਸਮਾਣਾ॥
ਇਕਿਦਾਤੇਇਕਿਭੇਖਾਰੀਜੀਸਭਿਤੇਰੇਚੋਜਵਿਡਾਣਾ॥
ਤੂੰਆਪੇਦਾਤਾਆਪੇਭੁਗਤਾਜੀਹਉਤੁਧੁਬਿਨੁਅਵਰੁਨਜਾਣਾ॥
ਤੂੰਪਾਰਬ੍ਰਹਮੁਬੇਅੰਤੁਬੇਅੰਤੁਜੀਤੇਰੇਕਿਆਗੁਣਆਖਿਵਖਾਣਾ॥
ਜੋਸੇਵਹਿਜੋਸੇਵਹਿਤੁਧੁਜੀਜਨੁਨਾਨਕੁਤਿਨਕੁਰਬਾਣਾ॥੨॥
ਹਰਿਧਿਆਵਹਿਹਰਿਧਿਆਵਹਿਤੁਧੁਜੀਸੇਜਨਜੁਗਮਹਿਸੁਖਵਾਸੀ॥
ਸੇਮੁਕਤੁਸੇਮੁਕਤੁਭਏਜਿਨਹਰਿਧਿਆਇਆਜੀਤਿਨਤੂਟੀਜਮਕੀਫਾਸੀ॥
ਜਿਨਨਿਰਭਉਜਿਨਹਰਿਨਿਰਭਉਧਿਆਇਆਜੀਤਿਨਕਾਭਉਸਭੁਗਵਾਸੀ॥
ਜਿਨਸੇਵਿਆਜਿਨਸੇਵਿਆਮੇਰਾਹਰਿਜੀਤੇਹਰਿਹਰਿਰੂਪਿਸਮਾਸੀ॥
ਸੇਧੰਨੁਸੇਧੰਨੁਜਿਨਹਰਿਧਿਆਇਆਜੀਜਨੁਨਾਨਕੁਤਿਨਬਲਿਜਾਸੀ॥੩॥
ਤੇਰੀਭਗਤਿਤੇਰੀਭਗਤਿਭੰਡਾਰਜੀਭਰੇਬਿਅੰਤਬੇਅੰਤਾ॥
ਤੇਰੇਭਗਤਤੇਰੇਭਗਤਸਲਾਹਨਿਤੁਧੁਜੀਹਰਿਅਨਿਕਅਨੇਕਅਨੰਤਾ॥
ਤੇਰੀਅਨਿਕਤੇਰੀਅਨਿਕਕਰਹਿਹਰਿਪੂਜਾਜੀਤਪੁਤਾਪਹਿਜਪਹਿਬੇਅੰਤਾ॥
ਤੇਰੇਅਨੇਕਤੇਰੇਅਨੇਕਪੜਹਿਬਹੁਸਿਮ੍ਰਿਤਿਸਾਸਤਜੀਕਰਿਕਿਰਿਆਖਟੁਕਰਮਕਰੰਤਾ॥
ਸੇਭਗਤਸੇਭਗਤਭਲੇਜਨਨਾਨਕਜੀਜੋਭਾਵਹਿਮੇਰੇਹਰਿਭਗਵੰਤਾ॥੪॥
ਤੂੰਆਦਿਪੁਰਖੁਅਪਰੰਪਰੁਕਰਤਾਜੀਤੁਧੁਜੇਵਡੁਅਵਰੁਨਕੋਈ॥
ਤੂੰਜੁਗੁਜੁਗੁਏਕੋਸਦਾਸਦਾਤੂੰਏਕੋਜੀਤੂੰਨਿਹਚਲੁਕਰਤਾਸੋਈ॥
ਤੁਧੁਆਪੇਭਾਵੈਸੋਈਵਰਤੈਜੀਤੂੰਆਪੇਕਰਹਿਸੁਹੋਈ॥
ਤੁਧੁਆਪੇਸ੍ਰਿਸਟਿਸਭਉਪਾਈਜੀਤੁਧੁਆਪੇਸਿਰਜਿਸਭਗੋਈ॥
ਜਨੁਨਾਨਕੁਗੁਣਗਾਵੈਕਰਤੇਕੇਜੀਜੋਸਭਸੈਕਾਜਾਣੋਈ॥੫॥੧॥
ਆਸਾਮਹਲਾ੪॥
ਤੂੰਕਰਤਾਸਚਿਆਰੁਮੈਡਾਸਾਂਈ॥
ਜੋਤਉਭਾਵੈਸੋਈਥੀਸੀਜੋਤੂੰਦੇਹਿਸੋਈਹਉਪਾਈ॥੧॥ਰਹਾਉ॥
ਸਭਤੇਰੀਤੂੰਸਭਨੀਧਿਆਇਆ॥
ਜਿਸਨੋਕ੍ਰਿਪਾਕਰਹਿਤਿਨਿਨਾਮਰਤਨੁਪਾਇਆ॥
ਗੁਰਮੁਖਿਲਾਧਾਮਨਮੁਖਿਗਵਾਇਆ॥
ਤੁਧੁਆਪਿਵਿਛੋੜਿਆਆਪਿਮਿਲਾਇਆ॥੧॥
ਤੂੰਦਰੀਆਉਸਭਤੁਝਹੀਮਾਹਿ॥
ਤੁਝਬਿਨੁਦੂਜਾਕੋਈਨਾਹਿ॥
ਜੀਅਜੰਤਸਭਿਤੇਰਾਖੇਲੁ॥
ਵਿਜੋਗਿਮਿਲਿਵਿਛੁੜਿਆਸੰਜੋਗੀਮੇਲੁ॥੨॥
ਜਿਸਨੋਤੂਜਾਣਾਇਹਿਸੋਈਜਨੁਜਾਣੈ॥
ਹਰਿਗੁਣਸਦਹੀਆਖਿਵਖਾਣੈ॥
ਜਿਨਿਹਰਿਸੇਵਿਆਤਿਨਿਸੁਖੁਪਾਇਆ॥
ਸਹਜੇਹੀਹਰਿਨਾਮਿਸਮਾਇਆ॥੩॥