ਸੇਵਾਸੁਰਤਿਸਬਦਿਚਿਤੁਲਾਏ॥
ਹਉਮੈਮਾਰਿਸਦਾਸੁਖੁਪਾਇਆਮਾਇਆਮੋਹੁਚੁਕਾਵਣਿਆ॥੧॥
ਹਉਵਾਰੀਜੀਉਵਾਰੀਸਤਿਗੁਰਕੈਬਲਿਹਾਰਣਿਆ॥
ਗੁਰਮਤੀਪਰਗਾਸੁਹੋਆਜੀਅਨਦਿਨੁਹਰਿਗੁਣਗਾਵਣਿਆ॥੧॥ਰਹਾਉ॥
ਤਨੁਮਨੁਖੋਜੇਤਾਨਾਉਪਾਏ॥
ਧਾਵਤੁਰਾਖੈਠਾਕਿਰਹਾਏ॥
ਗੁਰਕੀਬਾਣੀਅਨਦਿਨੁਗਾਵੈਸਹਜੇਭਗਤਿਕਰਾਵਣਿਆ॥੨॥
ਇਸੁਕਾਇਆਅੰਦਰਿਵਸਤੁਅਸੰਖਾ॥
ਗੁਰਮੁਖਿਸਾਚੁਮਿਲੈਤਾਵੇਖਾ॥
ਨਉਦਰਵਾਜੇਦਸਵੈਮੁਕਤਾਅਨਹਦਸਬਦੁਵਜਾਵਣਿਆ॥੩॥
ਸਚਾਸਾਹਿਬੁਸਚੀਨਾਈ॥
ਗੁਰਪਰਸਾਦੀਮੰਨਿਵਸਾਈ॥
ਅਨਦਿਨੁਸਦਾਰਹੈਰੰਗਿਰਾਤਾਦਰਿਸਚੈਸੋਝੀਪਾਵਣਿਆ॥੪॥
ਪਾਪਪੁੰਨਕੀਸਾਰਨਜਾਣੀ॥
ਦੂਜੈਲਾਗੀਭਰਮਿਭੁਲਾਣੀ॥
ਅਗਿਆਨੀਅੰਧਾਮਗੁਨਜਾਣੈਫਿਰਿਫਿਰਿਆਵਣਜਾਵਣਿਆ॥੫॥
ਗੁਰਸੇਵਾਤੇਸਦਾਸੁਖੁਪਾਇਆ॥
ਹਉਮੈਮੇਰਾਠਾਕਿਰਹਾਇਆ॥
ਗੁਰਸਾਖੀਮਿਟਿਆਅੰਧਿਆਰਾਬਜਰਕਪਾਟਖੁਲਾਵਣਿਆ॥੬॥
ਹਉਮੈਮਾਰਿਮੰਨਿਵਸਾਇਆ॥
ਗੁਰਚਰਣੀਸਦਾਚਿਤੁਲਾਇਆ॥
ਗੁਰਕਿਰਪਾਤੇਮਨੁਤਨੁਨਿਰਮਲੁਨਿਰਮਲਨਾਮੁਧਿਆਵਣਿਆ॥੭॥
ਜੀਵਣੁਮਰਣਾਸਭੁਤੁਧੈਤਾਈ॥
ਜਿਸੁਬਖਸੇਤਿਸੁਦੇਵਡਿਆਈ॥
ਨਾਨਕਨਾਮੁਧਿਆਇਸਦਾਤੂੰਜੰਮਣੁਮਰਣੁਸਵਾਰਣਿਆ॥੮॥੧॥੨॥
ਮਾਝਮਹਲਾ੩॥
ਮੇਰਾਪ੍ਰਭੁਨਿਰਮਲੁਅਗਮਅਪਾਰਾ॥
ਬਿਨੁਤਕੜੀਤੋਲੈਸੰਸਾਰਾ॥
ਗੁਰਮੁਖਿਹੋਵੈਸੋਈਬੂਝੈਗੁਣਕਹਿਗੁਣੀਸਮਾਵਣਿਆ॥੧॥
ਹਉਵਾਰੀਜੀਉਵਾਰੀਹਰਿਕਾਨਾਮੁਮੰਨਿਵਸਾਵਣਿਆ॥
ਜੋਸਚਿਲਾਗੇਸੇਅਨਦਿਨੁਜਾਗੇਦਰਿਸਚੈਸੋਭਾਪਾਵਣਿਆ॥੧॥ਰਹਾਉ॥
ਆਪਿਸੁਣੈਤੈਆਪੇਵੇਖੈ॥
ਜਿਸਨੋਨਦਰਿਕਰੇਸੋਈਜਨੁਲੇਖੈ॥
ਆਪੇਲਾਇਲਏਸੋਲਾਗੈਗੁਰਮੁਖਿਸਚੁਕਮਾਵਣਿਆ॥੨॥
ਜਿਸੁਆਪਿਭੁਲਾਏਸੁਕਿਥੈਹਥੁਪਾਏ॥
ਪੂਰਬਿਲਿਖਿਆਸੁਮੇਟਣਾਨਜਾਏ॥
ਜਿਨਸਤਿਗੁਰੁਮਿਲਿਆਸੇਵਡਭਾਗੀਪੂਰੈਕਰਮਿਮਿਲਾਵਣਿਆ॥੩॥
ਪੇਈਅੜੈਧਨਅਨਦਿਨੁਸੁਤੀ॥
ਕੰਤਿਵਿਸਾਰੀਅਵਗਣਿਮੁਤੀ॥
ਅਨਦਿਨੁਸਦਾਫਿਰੈਬਿਲਲਾਦੀਬਿਨੁਪਿਰਨੀਦਨਪਾਵਣਿਆ॥੪॥
ਪੇਈਅੜੈਸੁਖਦਾਤਾਜਾਤਾ॥
ਹਉਮੈਮਾਰਿਗੁਰਸਬਦਿਪਛਾਤਾ॥
ਸੇਜਸੁਹਾਵੀਸਦਾਪਿਰੁਰਾਵੇਸਚੁਸੀਗਾਰੁਬਣਾਵਣਿਆ॥੫॥