ਗਿਆਨੁਰਾਸਿਨਾਮੁਧਨੁਸਉਪਿਓਨੁਇਸੁਸਉਦੇਲਾਇਕ॥
ਸਾਝੀਗੁਰਨਾਲਿਬਹਾਲਿਆਸਰਬਸੁਖਪਾਇਕ॥
ਮੈਨਾਲਹੁਕਦੇਨਵਿਛੁੜੈਹਰਿਪਿਤਾਸਭਨਾਗਲਾਲਾਇਕ॥੨੧॥
ਸਲੋਕਡਖਣੇਮਃ੫॥
ਨਾਨਕਕਚੜਿਆਸਿਉਤੋੜਿਢੂਢਿਸਜਣਸੰਤਪਕਿਆ॥
ਓਇਜੀਵੰਦੇਵਿਛੁੜਹਿਓਇਮੁਇਆਨਜਾਹੀਛੋੜਿ॥੧॥
ਮਃ੫॥
ਨਾਨਕਬਿਜੁਲੀਆਚਮਕੰਨਿਘੁਰਨਿੑਘਟਾਅਤਿਕਾਲੀਆ॥
ਬਰਸਨਿਮੇਘਅਪਾਰਨਾਨਕਸੰਗਮਿਪਿਰੀਸੁਹੰਦੀਆ॥੨॥
ਮਃ੫॥
ਜਲਥਲਨੀਰਿਭਰੇਸੀਤਲਪਵਣਝੁਲਾਰਦੇ॥
ਸੇਜੜੀਆਸੋਇੰਨਹੀਰੇਲਾਲਜੜੰਦੀਆ॥
ਸੁਭਰਕਪੜਭੋਗਨਾਨਕਪਿਰੀਵਿਹੂਣੀਤਤੀਆ॥੩॥
ਪਉੜੀ॥
ਕਾਰਣੁਕਰਤੈਜੋਕੀਆਸੋਈਹੈਕਰਣਾ॥
ਜੇਸਉਧਾਵਹਿਪ੍ਰਾਣੀਆਪਾਵਹਿਧੁਰਿਲਹਣਾ॥
ਬਿਨੁਕਰਮਾਕਿਛੂਨਲਭਈਜੇਫਿਰਹਿਸਭਧਰਣਾ॥
ਗੁਰਮਿਲਿਭਉਗੋਵਿੰਦਕਾਭੈਡਰੁਦੂਰਿਕਰਣਾ॥
ਭੈਤੇਬੈਰਾਗੁਊਪਜੈਹਰਿਖੋਜਤਫਿਰਣਾ॥
ਖੋਜਤਖੋਜਤਸਹਜੁਉਪਜਿਆਫਿਰਿਜਨਮਿਨਮਰਣਾ॥
ਹਿਆਇਕਮਾਇਧਿਆਇਆਪਾਇਆਸਾਧਸਰਣਾ॥
ਬੋਹਿਥੁਨਾਨਕਦੇਉਗੁਰੁਜਿਸੁਹਰਿਚੜਾਏਤਿਸੁਭਉਜਲੁਤਰਣਾ॥੨੨॥
ਸਲੋਕਮਃ੫॥
ਪਹਿਲਾਮਰਣੁਕਬੂਲਿਜੀਵਣਕੀਛਡਿਆਸ॥
ਹੋਹੁਸਭਨਾਕੀਰੇਣੁਕਾਤਉਆਉਹਮਾਰੈਪਾਸਿ॥੧॥
ਮਃ੫॥
ਮੁਆਜੀਵੰਦਾਪੇਖੁਜੀਵੰਦੇਮਰਿਜਾਨਿ॥
ਜਿਨੑਾਮੁਹਬਤਿਇਕਸਿਉਤੇਮਾਣਸਪਰਧਾਨ॥੨॥
ਮਃ੫॥
ਜਿਸੁਮਨਿਵਸੈਪਾਰਬ੍ਰਹਮੁਨਿਕਟਿਨਆਵੈਪੀਰ॥
ਭੁਖਤਿਖਤਿਸੁਨਵਿਆਪਈਜਮੁਨਹੀਆਵੈਨੀਰ॥੩॥
ਪਉੜੀ॥
ਕੀਮਤਿਕਹਣੁਨਜਾਈਐਸਚੁਸਾਹਅਡੋਲੈ॥
ਸਿਧਸਾਧਿਕਗਿਆਨੀਧਿਆਨੀਆਕਉਣੁਤੁਧੁਨੋਤੋਲੈ॥
ਭੰਨਣਘੜਣਸਮਰਥੁਹੈਓਪਤਿਸਭਪਰਲੈ॥
ਕਰਣਕਾਰਣਸਮਰਥੁਹੈਘਟਿਘਟਿਸਭਬੋਲੈ॥
ਰਿਜਕੁਸਮਾਹੇਸਭਸੈਕਿਆਮਾਣਸੁਡੋਲੈ॥
ਗਹਿਰਗਭੀਰੁਅਥਾਹੁਤੂਗੁਣਗਿਆਨਅਮੋਲੈ॥
ਸੋਈਕੰਮੁਕਮਾਵਣਾਕੀਆਧੁਰਿਮਉਲੈ॥
ਤੁਧਹੁਬਾਹਰਿਕਿਛੁਨਹੀਨਾਨਕੁਗੁਣਬੋਲੈ॥੨੩॥੧॥੨॥
ਰਾਗੁਮਾਰੂਬਾਣੀਕਬੀਰਜੀਉਕੀ॥
ੴਸਤਿਗੁਰਪ੍ਰਸਾਦਿ॥
ਪਡੀਆਕਵਨਕੁਮਤਿਤੁਮਲਾਗੇ॥
ਬੂਡਹੁਗੇਪਰਵਾਰਸਕਲਸਿਉਰਾਮੁਨਜਪਹੁਅਭਾਗੇ॥੧॥ਰਹਾਉ॥
ਬੇਦਪੁਰਾਨਪੜੇਕਾਕਿਆਗੁਨੁਖਰਚੰਦਨਜਸਭਾਰਾ॥