ਜਾਗਾਤੀਆਉਪਾਵਸਿਆਣਪਕਰਿਵੀਚਾਰੁਡਿਠਾਭੰਨਿਬੋਲਕਾਸਭਿਉਠਿਗਇਆ॥
ਤ੍ਰਿਤੀਆਆਏਸੁਰਸਰੀਤਹਕਉਤਕੁਚਲਤੁਭਇਆ॥੫॥
ਮਿਲਿਆਏਨਗਰਮਹਾਜਨਾਗੁਰਸਤਿਗੁਰਓਟਗਹੀ॥
ਗੁਰੁਸਤਿਗੁਰੁਗੁਰੁਗੋਵਿਦੁਪੁਛਿਸਿਮ੍ਰਿਤਿਕੀਤਾਸਹੀ॥
ਸਿਮ੍ਰਿਤਿਸਾਸਤ੍ਰਸਭਨੀਸਹੀਕੀਤਾਸੁਕਿਪ੍ਰਹਿਲਾਦਿਸ੍ਰੀਰਾਮਿਕਰਿਗੁਰਗੋਵਿਦੁਧਿਆਇਆ॥
ਦੇਹੀਨਗਰਿਕੋਟਿਪੰਚਚੋਰਵਟਵਾਰੇਤਿਨਕਾਥਾਉਥੇਹੁਗਵਾਇਆ॥
ਕੀਰਤਨਪੁਰਾਣਨਿਤਪੁੰਨਹੋਵਹਿਗੁਰਬਚਨਿਨਾਨਕਿਹਰਿਭਗਤਿਲਹੀ॥
ਮਿਲਿਆਏਨਗਰਮਹਾਜਨਾਗੁਰਸਤਿਗੁਰਓਟਗਹੀ॥੬॥੪॥੧੦॥
ਤੁਖਾਰੀਛੰਤਮਹਲਾ੫॥
ੴਸਤਿਗੁਰਪ੍ਰਸਾਦਿ॥
ਘੋਲਿਘੁਮਾਈਲਾਲਨਾਗੁਰਿਮਨੁਦੀਨਾ॥
ਸੁਣਿਸਬਦੁਤੁਮਾਰਾਮੇਰਾਮਨੁਭੀਨਾ॥
ਇਹੁਮਨੁਭੀਨਾਜਿਉਜਲਮੀਨਾਲਾਗਾਰੰਗੁਮੁਰਾਰਾ॥
ਕੀਮਤਿਕਹੀਨਜਾਈਠਾਕੁਰਤੇਰਾਮਹਲੁਅਪਾਰਾ॥
ਸਗਲਗੁਣਾਕੇਦਾਤੇਸੁਆਮੀਬਿਨਉਸੁਨਹੁਇਕਦੀਨਾ॥
ਦੇਹੁਦਰਸੁਨਾਨਕਬਲਿਹਾਰੀਜੀਅੜਾਬਲਿਬਲਿਕੀਨਾ॥੧॥
ਇਹੁਤਨੁਮਨੁਤੇਰਾਸਭਿਗੁਣਤੇਰੇ॥
ਖੰਨੀਐਵੰਞਾਦਰਸਨਤੇਰੇ॥
ਦਰਸਨਤੇਰੇਸੁਣਿਪ੍ਰਭਮੇਰੇਨਿਮਖਦ੍ਰਿਸਟਿਪੇਖਿਜੀਵਾ॥
ਅੰਮ੍ਰਿਤਨਾਮੁਸੁਨੀਜੈਤੇਰਾਕਿਰਪਾਕਰਹਿਤਪੀਵਾ॥
ਆਸਪਿਆਸੀਪਿਰਕੈਤਾਈਜਿਉਚਾਤ੍ਰਿਕੁਬੂੰਦੇਰੇ॥
ਕਹੁਨਾਨਕਜੀਅੜਾਬਲਿਹਾਰੀਦੇਹੁਦਰਸੁਪ੍ਰਭਮੇਰੇ॥੨॥
ਤੂਸਾਚਾਸਾਹਿਬੁਸਾਹੁਅਮਿਤਾ॥
ਤੂਪ੍ਰੀਤਮੁਪਿਆਰਾਪ੍ਰਾਨਹਿਤਚਿਤਾ॥
ਪ੍ਰਾਨਸੁਖਦਾਤਾਗੁਰਮੁਖਿਜਾਤਾਸਗਲਰੰਗਬਨਿਆਏ॥
ਸੋਈਕਰਮੁਕਮਾਵੈਪ੍ਰਾਣੀਜੇਹਾਤੂਫੁਰਮਾਏ॥
ਜਾਕਉਕ੍ਰਿਪਾਕਰੀਜਗਦੀਸੁਰਿਤਿਨਿਸਾਧਸੰਗਿਮਨੁਜਿਤਾ॥
ਕਹੁਨਾਨਕਜੀਅੜਾਬਲਿਹਾਰੀਜੀਉਪਿੰਡੁਤਉਦਿਤਾ॥੩॥
ਨਿਰਗੁਣੁਰਾਖਿਲੀਆਸੰਤਨਕਾਸਦਕਾ॥
ਸਤਿਗੁਰਿਢਾਕਿਲੀਆਮੋਹਿਪਾਪੀਪੜਦਾ॥
ਢਾਕਨਹਾਰੇਪ੍ਰਭੂਹਮਾਰੇਜੀਅਪ੍ਰਾਨਸੁਖਦਾਤੇ॥
ਅਬਿਨਾਸੀਅਬਿਗਤਸੁਆਮੀਪੂਰਨਪੁਰਖਬਿਧਾਤੇ॥
ਉਸਤਤਿਕਹਨੁਨਜਾਇਤੁਮਾਰੀਕਉਣੁਕਹੈਤੂਕਦਕਾ॥
ਨਾਨਕਦਾਸੁਤਾਕੈਬਲਿਹਾਰੀਮਿਲੈਨਾਮੁਹਰਿਨਿਮਕਾ॥੪॥੧॥੧੧॥