ਅੰਤਰਕਾਅਭਿਮਾਨੁਜੋਰੁਤੂਕਿਛੁਕਿਛੁਕਿਛੁਜਾਨਤਾਇਹੁਦੂਰਿਕਰਹੁਆਪਨਗਹੁਰੇ॥
ਜਨਨਾਨਕਕਉਹਰਿਦਇਆਲਹੋਹੁਸੁਆਮੀਹਰਿਸੰਤਨਕੀਧੂਰਿਕਰਿਹਰੇ॥੨॥੧॥੨॥
ਕੇਦਾਰਾਮਹਲਾ੫ਘਰੁ੨॥
ੴਸਤਿਗੁਰਪ੍ਰਸਾਦਿ॥
ਮਾਈਸੰਤਸੰਗਿਜਾਗੀ॥ਪ੍ਰਿਅਰੰਗਦੇਖੈਜਪਤੀਨਾਮੁਨਿਧਾਨੀ॥ਰਹਾਉ॥
ਦਰਸਨਪਿਆਸਲੋਚਨਤਾਰਲਾਗੀ॥
ਬਿਸਰੀਤਿਆਸਬਿਡਾਨੀ॥੧॥
ਅਬਗੁਰੁਪਾਇਓਹੈਸਹਜਸੁਖਦਾਇਕਦਰਸਨੁਪੇਖਤਮਨੁਲਪਟਾਨੀ॥
ਦੇਖਿਦਮੋਦਰਰਹਸੁਮਨਿਉਪਜਿਓਨਾਨਕਪ੍ਰਿਅਅੰਮ੍ਰਿਤਬਾਨੀ॥੨॥੧॥
ਕੇਦਾਰਾਮਹਲਾ੫ਘਰੁ੩॥
ੴਸਤਿਗੁਰਪ੍ਰਸਾਦਿ॥
ਦੀਨਬਿਨਉਸੁਨੁਦਇਆਲ॥
ਪੰਚਦਾਸਤੀਨਿਦੋਖੀਏਕਮਨੁਅਨਾਥਨਾਥ॥
ਰਾਖੁਹੋਕਿਰਪਾਲ॥ਰਹਾਉ॥
ਅਨਿਕਜਤਨਗਵਨੁਕਰਉ॥
ਖਟੁਕਰਮਜੁਗਤਿਧਿਆਨੁਧਰਉ॥
ਉਪਾਵਸਗਲਕਰਿਹਾਰਿਓਨਹਨਹਹੁਟਹਿਬਿਕਰਾਲ॥੧॥
ਸਰਣਿਬੰਦਨਕਰੁਣਾਪਤੇ॥
ਭਵਹਰਣਹਰਿਹਰਿਹਰਿਹਰੇ॥
ਏਕਤੂਹੀਦੀਨਦਇਆਲ॥
ਪ੍ਰਭਚਰਨਨਾਨਕਆਸਰੋ॥
ਉਧਰੇਭ੍ਰਮਮੋਹਸਾਗਰ॥
ਲਗਿਸੰਤਨਾਪਗਪਾਲ॥੨॥੧॥੨॥
ਕੇਦਾਰਾਮਹਲਾ੫ਘਰੁ੪॥
ੴਸਤਿਗੁਰਪ੍ਰਸਾਦਿ॥
ਸਰਨੀਆਇਓਨਾਥਨਿਧਾਨ॥
ਨਾਮਪ੍ਰੀਤਿਲਾਗੀਮਨਭੀਤਰਿਮਾਗਨਕਉਹਰਿਦਾਨ॥੧॥ਰਹਾਉ॥
ਸੁਖਦਾਈਪੂਰਨਪਰਮੇਸੁਰਕਰਿਕਿਰਪਾਰਾਖਹੁਮਾਨ॥
ਦੇਹੁਪ੍ਰੀਤਿਸਾਧੂਸੰਗਿਸੁਆਮੀਹਰਿਗੁਨਰਸਨਬਖਾਨ॥੧॥
ਗੋਪਾਲਦਇਆਲਗੋਬਿਦਦਮੋਦਰਨਿਰਮਲਕਥਾਗਿਆਨ॥
ਨਾਨਕਕਉਹਰਿਕੈਰੰਗਿਰਾਗਹੁਚਰਨਕਮਲਸੰਗਿਧਿਆਨ॥੨॥੧॥੩॥
ਕੇਦਾਰਾਮਹਲਾ੫॥
ਹਰਿਕੇਦਰਸਨਕੋਮਨਿਚਾਉ॥
ਕਰਿਕਿਰਪਾਸਤਸੰਗਿਮਿਲਾਵਹੁਤੁਮਦੇਵਹੁਅਪਨੋਨਾਉ॥ਰਹਾਉ॥
ਕਰਉਸੇਵਾਸਤਪੁਰਖਪਿਆਰੇਜਤਸੁਨੀਐਤਤਮਨਿਰਹਸਾਉ॥