ਸਾਚਸਬਦਬਿਨੁਕਬਹੁਨਛੂਟਸਿਬਿਰਥਾਜਨਮੁਭਇਓ॥੧॥ਰਹਾਉ॥
ਤਨਮਹਿਕਾਮੁਕ੍ਰੋਧੁਹਉਮਮਤਾਕਠਿਨਪੀਰਅਤਿਭਾਰੀ॥
ਗੁਰਮੁਖਿਰਾਮਜਪਹੁਰਸੁਰਸਨਾਇਨਬਿਧਿਤਰੁਤੂਤਾਰੀ॥੨॥
ਬਹਰੇਕਰਨਅਕਲਿਭਈਹੋਛੀਸਬਦਸਹਜੁਨਹੀਬੂਝਿਆ॥
ਜਨਮੁਪਦਾਰਥੁਮਨਮੁਖਿਹਾਰਿਆਬਿਨੁਗੁਰਅੰਧੁਨਸੂਝਿਆ॥੩॥
ਰਹੈਉਦਾਸੁਆਸਨਿਰਾਸਾਸਹਜਧਿਆਨਿਬੈਰਾਗੀ॥
ਪ੍ਰਣਵਤਿਨਾਨਕਗੁਰਮੁਖਿਛੂਟਸਿਰਾਮਨਾਮਿਲਿਵਲਾਗੀ॥੪॥੨॥੩॥
ਭੈਰਉਮਹਲਾ੧॥
ਭੂੰਡੀਚਾਲਚਰਣਕਰਖਿਸਰੇਤੁਚਾਦੇਹਕੁਮਲਾਨੀ॥
ਨੇਤ੍ਰੀਧੁੰਧਿਕਰਨਭਏਬਹਰੇਮਨਮੁਖਿਨਾਮੁਨਜਾਨੀ॥੧॥
ਅੰਧੁਲੇਕਿਆਪਾਇਆਜਗਿਆਇ॥
ਰਾਮੁਰਿਦੈਨਹੀਗੁਰਕੀਸੇਵਾਚਾਲੇਮੂਲੁਗਵਾਇ॥੧॥ਰਹਾਉ॥
ਜਿਹਵਾਰੰਗਿਨਹੀਹਰਿਰਾਤੀਜਬਬੋਲੈਤਬਫੀਕੇ॥
ਸੰਤਜਨਾਕੀਨਿੰਦਾਵਿਆਪਸਿਪਸੂਭਏਕਦੇਹੋਹਿਨਨੀਕੇ॥੨॥
ਅੰਮ੍ਰਿਤਕਾਰਸੁਵਿਰਲੀਪਾਇਆਸਤਿਗੁਰਮੇਲਿਮਿਲਾਏ॥
ਜਬਲਗੁਸਬਦਭੇਦੁਨਹੀਆਇਆਤਬਲਗੁਕਾਲੁਸੰਤਾਏ॥੩॥
ਅਨਕੋਦਰੁਘਰੁਕਬਹੂਨਜਾਨਸਿਏਕੋਦਰੁਸਚਿਆਰਾ॥
ਗੁਰਪਰਸਾਦਿਪਰਮਪਦੁਪਾਇਆਨਾਨਕੁਕਹੈਵਿਚਾਰਾ॥੪॥੩॥੪॥
ਭੈਰਉਮਹਲਾ੧॥
ਸਗਲੀਰੈਣਿਸੋਵਤਗਲਿਫਾਹੀਦਿਨਸੁਜੰਜਾਲਿਗਵਾਇਆ॥
ਖਿਨੁਪਲੁਘੜੀਨਹੀਪ੍ਰਭੁਜਾਨਿਆਜਿਨਿਇਹੁਜਗਤੁਉਪਾਇਆ॥੧॥
ਮਨਰੇਕਿਉਛੂਟਸਿਦੁਖੁਭਾਰੀ॥
ਕਿਆਲੇਆਵਸਿਕਿਆਲੇਜਾਵਸਿਰਾਮਜਪਹੁਗੁਣਕਾਰੀ॥੧॥ਰਹਾਉ॥
ਊਂਧਉਕਵਲੁਮਨਮੁਖਮਤਿਹੋਛੀਮਨਿਅੰਧੈਸਿਰਿਧੰਧਾ॥
ਕਾਲੁਬਿਕਾਲੁਸਦਾਸਿਰਿਤੇਰੈਬਿਨੁਨਾਵੈਗਲਿਫੰਧਾ॥੨॥
ਡਗਰੀਚਾਲਨੇਤ੍ਰਫੁਨਿਅੰਧੁਲੇਸਬਦਸੁਰਤਿਨਹੀਭਾਈ॥
ਸਾਸਤ੍ਰਬੇਦਤ੍ਰੈਗੁਣਹੈਮਾਇਆਅੰਧੁਲਉਧੰਧੁਕਮਾਈ॥੩॥
ਖੋਇਓਮੂਲੁਲਾਭੁਕਹਪਾਵਸਿਦੁਰਮਤਿਗਿਆਨਵਿਹੂਣੇ॥
ਸਬਦੁਬੀਚਾਰਿਰਾਮਰਸੁਚਾਖਿਆਨਾਨਕਸਾਚਿਪਤੀਣੇ॥੪॥੪॥੫॥
ਭੈਰਉਮਹਲਾ੧॥
ਗੁਰਕੈਸੰਗਿਰਹੈਦਿਨੁਰਾਤੀਰਾਮੁਰਸਨਿਰੰਗਿਰਾਤਾ॥
ਅਵਰੁਨਜਾਣਸਿਸਬਦੁਪਛਾਣਸਿਅੰਤਰਿਜਾਣਿਪਛਾਤਾ॥੧॥
ਸੋਜਨੁਐਸਾਮੈਮਨਿਭਾਵੈ॥
ਆਪੁਮਾਰਿਅਪਰੰਪਰਿਰਾਤਾਗੁਰਕੀਕਾਰਕਮਾਵੈ॥੧॥ਰਹਾਉ॥
ਅੰਤਰਿਬਾਹਰਿਪੁਰਖੁਨਿਰੰਜਨੁਆਦਿਪੁਰਖੁਆਦੇਸੋ॥
ਘਟਘਟਅੰਤਰਿਸਰਬਨਿਰੰਤਰਿਰਵਿਰਹਿਆਸਚੁਵੇਸੋ॥੨॥