ਇਸੁਗਰਬਤੇਚਲਹਿਬਹੁਤੁਵਿਕਾਰਾ॥੧॥ਰਹਾਉ॥
ਚਾਰੇਵਰਨਆਖੈਸਭੁਕੋਈ॥
ਬ੍ਰਹਮੁਬਿੰਦਤੇਸਭਓਪਤਿਹੋਈ॥੨॥
ਮਾਟੀਏਕਸਗਲਸੰਸਾਰਾ॥
ਬਹੁਬਿਧਿਭਾਂਡੇਘੜੈਕੁਮੑਾਰਾ॥੩॥
ਪੰਚਤਤੁਮਿਲਿਦੇਹੀਕਾਆਕਾਰਾ॥
ਘਟਿਵਧਿਕੋਕਰੈਬੀਚਾਰਾ॥੪॥
ਕਹਤੁਨਾਨਕਇਹੁਜੀਉਕਰਮਬੰਧੁਹੋਈ॥
ਬਿਨੁਸਤਿਗੁਰਭੇਟੇਮੁਕਤਿਨਹੋਈ॥੫॥੧॥
ਭੈਰਉਮਹਲਾ੩॥
ਜੋਗੀਗ੍ਰਿਹੀਪੰਡਿਤਭੇਖਧਾਰੀ॥
ਏਸੂਤੇਅਪਣੈਅਹੰਕਾਰੀ॥੧॥
ਮਾਇਆਮਦਿਮਾਤਾਰਹਿਆਸੋਇ॥
ਜਾਗਤੁਰਹੈਨਮੂਸੈਕੋਇ॥੧॥ਰਹਾਉ॥
ਸੋਜਾਗੈਜਿਸੁਸਤਿਗੁਰੁਮਿਲੈ॥
ਪੰਚਦੂਤਓਹੁਵਸਗਤਿਕਰੈ॥੨॥
ਸੋਜਾਗੈਜੋਤਤੁਬੀਚਾਰੈ॥
ਆਪਿਮਰੈਅਵਰਾਨਹਮਾਰੈ॥੩॥
ਸੋਜਾਗੈਜੋਏਕੋਜਾਣੈ॥
ਪਰਕਿਰਤਿਛੋਡੈਤਤੁਪਛਾਣੈ॥੪॥
ਚਹੁਵਰਨਾਵਿਚਿਜਾਗੈਕੋਇ॥
ਜਮੈਕਾਲੈਤੇਛੂਟੈਸੋਇ॥੫॥
ਕਹਤਨਾਨਕਜਨੁਜਾਗੈਸੋਇ॥
ਗਿਆਨਅੰਜਨੁਜਾਕੀਨੇਤ੍ਰੀਹੋਇ॥੬॥੨॥
ਭੈਰਉਮਹਲਾ੩॥
ਜਾਕਉਰਾਖੈਅਪਣੀਸਰਣਾਈ॥
ਸਾਚੇਲਾਗੈਸਾਚਾਫਲੁਪਾਈ॥੧॥
ਰੇਜਨਕੈਸਿਉਕਰਹੁਪੁਕਾਰਾ॥
ਹੁਕਮੇਹੋਆਹੁਕਮੇਵਰਤਾਰਾ॥੧॥ਰਹਾਉ॥
ਏਹੁਆਕਾਰੁਤੇਰਾਹੈਧਾਰਾ॥
ਖਿਨਮਹਿਬਿਨਸੈਕਰਤਨਲਾਗੈਬਾਰਾ॥੨॥
ਕਰਿਪ੍ਰਸਾਦੁਇਕੁਖੇਲੁਦਿਖਾਇਆ॥
ਗੁਰਕਿਰਪਾਤੇਪਰਮਪਦੁਪਾਇਆ॥੩॥
ਕਹਤਨਾਨਕੁਮਾਰਿਜੀਵਾਲੇਸੋਇ॥
ਐਸਾਬੂਝਹੁਭਰਮਿਨਭੂਲਹੁਕੋਇ॥੪॥੩॥
ਭੈਰਉਮਹਲਾ੩॥
ਮੈਕਾਮਣਿਮੇਰਾਕੰਤੁਕਰਤਾਰੁ॥
ਜੇਹਾਕਰਾਏਤੇਹਾਕਰੀਸੀਗਾਰੁ॥੧॥
ਜਾਂਤਿਸੁਭਾਵੈਤਾਂਕਰੇਭੋਗੁ॥
ਤਨੁਮਨੁਸਾਚੇਸਾਹਿਬਜੋਗੁ॥੧॥ਰਹਾਉ॥
ਉਸਤਤਿਨਿੰਦਾਕਰੇਕਿਆਕੋਈ॥
ਜਾਂਆਪੇਵਰਤੈਏਕੋਸੋਈ॥੨॥
ਗੁਰਪਰਸਾਦੀਪਿਰਮਕਸਾਈ॥
ਮਿਲਉਗੀਦਇਆਲਪੰਚਸਬਦਵਜਾਈ॥੩॥
ਭਨਤਿਨਾਨਕੁਕਰੇਕਿਆਕੋਇ॥
ਜਿਸਨੋਆਪਿਮਿਲਾਵੈਸੋਇ॥੪॥੪॥
ਭੈਰਉਮਹਲਾ੩॥
ਸੋਮੁਨਿਜਿਮਨਕੀਦੁਬਿਧਾਮਾਰੇ॥
ਦੁਬਿਧਾਮਾਰਿਬ੍ਰਹਮੁਬੀਚਾਰੇ॥੧॥
ਇਸੁਮਨਕਉਕੋਈਖੋਜਹੁਭਾਈ॥
ਮਨੁਖੋਜਤਨਾਮੁਨਉਨਿਧਿਪਾਈ॥੧॥ਰਹਾਉ॥
ਮੂਲੁਮੋਹੁਕਰਿਕਰਤੈਜਗਤੁਉਪਾਇਆ॥
ਮਮਤਾਲਾਇਭਰਮਿਭੋੁਲਾਇਆ॥੨॥
ਇਸੁਮਨਤੇਸਭਪਿੰਡਪਰਾਣਾ॥
ਮਨਕੈਵੀਚਾਰਿਹੁਕਮੁਬੁਝਿਸਮਾਣਾ॥੩॥