ਭੈਰਉਮਹਲਾ੫ਘਰੁ੧॥
ੴਸਤਿਗੁਰਪ੍ਰਸਾਦਿ॥
ਸਗਲੀਥੀਤਿਪਾਸਿਡਾਰਿਰਾਖੀ॥
ਅਸਟਮਥੀਤਿਗੋਵਿੰਦਜਨਮਾਸੀ॥੧॥
ਭਰਮਿਭੂਲੇਨਰਕਰਤਕਚਰਾਇਣ॥
ਜਨਮਮਰਣਤੇਰਹਤਨਾਰਾਇਣ॥੧॥ਰਹਾਉ॥
ਕਰਿਪੰਜੀਰੁਖਵਾਇਓਚੋਰ॥
ਓਹੁਜਨਮਿਨਮਰੈਰੇਸਾਕਤਢੋਰ॥੨॥
ਸਗਲਪਰਾਧਦੇਹਿਲੋਰੋਨੀ॥
ਸੋਮੁਖੁਜਲਉਜਿਤੁਕਹਹਿਠਾਕੁਰੁਜੋਨੀ॥੩॥
ਜਨਮਿਨਮਰੈਨਆਵੈਨਜਾਇ॥
ਨਾਨਕਕਾਪ੍ਰਭੁਰਹਿਓਸਮਾਇ॥੪॥੧॥
ਭੈਰਉਮਹਲਾ੫॥
ਊਠਤਸੁਖੀਆਬੈਠਤਸੁਖੀਆ॥
ਭਉਨਹੀਲਾਗੈਜਾਂਐਸੇਬੁਝੀਆ॥੧॥
ਰਾਖਾਏਕੁਹਮਾਰਾਸੁਆਮੀ॥
ਸਗਲਘਟਾਕਾਅੰਤਰਜਾਮੀ॥੧॥ਰਹਾਉ॥
ਸੋਇਅਚਿੰਤਾਜਾਗਿਅਚਿੰਤਾ॥
ਜਹਾਕਹਾਂਪ੍ਰਭੁਤੂੰਵਰਤੰਤਾ॥੨॥
ਘਰਿਸੁਖਿਵਸਿਆਬਾਹਰਿਸੁਖੁਪਾਇਆ॥
ਕਹੁਨਾਨਕਗੁਰਿਮੰਤ੍ਰੁਦ੍ਰਿੜਾਇਆ॥੩॥੨॥
ਭੈਰਉਮਹਲਾ੫॥
ਵਰਤਨਰਹਉਨਮਹਰਮਦਾਨਾ॥
ਤਿਸੁਸੇਵੀਜੋਰਖੈਨਿਦਾਨਾ॥੧॥
ਏਕੁਗੁਸਾਈਅਲਹੁਮੇਰਾ॥
ਹਿੰਦੂਤੁਰਕਦੁਹਾਂਨੇਬੇਰਾ॥੧॥ਰਹਾਉ॥
ਹਜਕਾਬੈਜਾਉਨਤੀਰਥਪੂਜਾ॥
ਏਕੋਸੇਵੀਅਵਰੁਨਦੂਜਾ॥੨॥
ਪੂਜਾਕਰਉਨਨਿਵਾਜਗੁਜਾਰਉ॥
ਏਕਨਿਰੰਕਾਰਲੇਰਿਦੈਨਮਸਕਾਰਉ॥੩॥
ਨਾਹਮਹਿੰਦੂਨਮੁਸਲਮਾਨ॥
ਅਲਹਰਾਮਕੇਪਿੰਡੁਪਰਾਨ॥੪॥
ਕਹੁਕਬੀਰਇਹੁਕੀਆਵਖਾਨਾ॥
ਗੁਰਪੀਰਮਿਲਿਖੁਦਿਖਸਮੁਪਛਾਨਾ॥੫॥੩॥
ਭੈਰਉਮਹਲਾ੫॥
ਦਸਮਿਰਗੀਸਹਜੇਬੰਧਿਆਨੀ॥
ਪਾਂਚਮਿਰਗਬੇਧੇਸਿਵਕੀਬਾਨੀ॥੧॥
ਸੰਤਸੰਗਿਲੇਚੜਿਓਸਿਕਾਰ॥
ਮ੍ਰਿਗਪਕਰੇਬਿਨੁਘੋਰਹਥੀਆਰ॥੧॥ਰਹਾਉ॥
ਆਖੇਰਬਿਰਤਿਬਾਹਰਿਆਇਓਧਾਇ॥
ਅਹੇਰਾਪਾਇਓਘਰਕੈਗਾਂਇ॥੨॥
ਮ੍ਰਿਗਪਕਰੇਘਰਿਆਣੇਹਾਟਿ॥
ਚੁਖਚੁਖਲੇਗਏਬਾਂਢੇਬਾਟਿ॥੩॥
ਏਹੁਅਹੇਰਾਕੀਨੋਦਾਨੁ॥
ਨਾਨਕਕੈਘਰਿਕੇਵਲਨਾਮੁ॥੪॥੪॥
ਭੈਰਉਮਹਲਾ੫॥
ਜੇਸਉਲੋਚਿਲੋਚਿਖਾਵਾਇਆ॥
ਸਾਕਤਹਰਿਹਰਿਚੀਤਿਨਆਇਆ॥੧॥
ਸੰਤਜਨਾਕੀਲੇਹੁਮਤੇ॥
ਸਾਧਸੰਗਿਪਾਵਹੁਪਰਮਗਤੇ॥੧॥ਰਹਾਉ॥
ਪਾਥਰਕਉਬਹੁਨੀਰੁਪਵਾਇਆ॥
ਨਹਭੀਗੈਅਧਿਕਸੂਕਾਇਆ॥੨॥