GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 1140
0:00 0:00
ਅੰਗ 1140
0:00 0:00
Display Settings
ਤਿਸੁਜਨਕੇਸਭਿਕਾਜਸਵਾਰਿ
ਤਿਸਕਾਰਾਖਾਏਕੋਸੋਇ
ਜਨਨਾਨਕਅਪੜਿਸਾਕੈਕੋਇ॥੪॥੪॥੧੭॥
ਭੈਰਉਮਹਲਾ
ਤਉਕੜੀਐਜੇਹੋਵੈਬਾਹਰਿ
ਤਉਕੜੀਐਜੇਵਿਸਰੈਨਰਹਰਿ
ਤਉਕੜੀਐਜੇਦੂਜਾਭਾਏ
ਕਿਆਕੜੀਐਜਾਂਰਹਿਆਸਮਾਏ॥੧॥
ਮਾਇਆਮੋਹਿਕੜੇਕੜਿਪਚਿਆ
ਬਿਨੁਨਾਵੈਭ੍ਰਮਿਭ੍ਰਮਿਭ੍ਰਮਿਖਪਿਆ॥੧॥ਰਹਾਉ
ਤਉਕੜੀਐਜੇਦੂਜਾਕਰਤਾ
ਤਉਕੜੀਐਜੇਅਨਿਆਇਕੋਮਰਤਾ
ਤਉਕੜੀਐਜੇਕਿਛੁਜਾਣੈਨਾਹੀ
ਕਿਆਕੜੀਐਜਾਂਭਰਪੂਰਿਸਮਾਹੀ॥੨॥
ਤਉਕੜੀਐਜੇਕਿਛੁਹੋਇਧਿਙਾਣੈ
ਤਉਕੜੀਐਜੇਭੂਲਿਰੰਞਾਣੈ
ਗੁਰਿਕਹਿਆਜੋਹੋਇਸਭੁਪ੍ਰਭਤੇ
ਤਬਕਾੜਾਛੋਡਿਅਚਿੰਤਹਮਸੋਤੇ॥੩॥
ਪ੍ਰਭਤੂਹੈਠਾਕੁਰੁਸਭੁਕੋਤੇਰਾ
ਜਿਉਭਾਵੈਤਿਉਕਰਹਿਨਿਬੇਰਾ
ਦੁਤੀਆਨਾਸਤਿਇਕੁਰਹਿਆਸਮਾਇ
ਰਾਖਹੁਪੈਜਨਾਨਕਸਰਣਾਇ॥੪॥੫॥੧੮॥
ਭੈਰਉਮਹਲਾ
ਬਿਨੁਬਾਜੇਕੈਸੋਨਿਰਤਿਕਾਰੀ
ਬਿਨੁਕੰਠੈਕੈਸੇਗਾਵਨਹਾਰੀ
ਜੀਲਬਿਨਾਕੈਸੇਬਜੈਰਬਾਬ
ਨਾਮਬਿਨਾਬਿਰਥੇਸਭਿਕਾਜ॥੧॥
ਨਾਮਬਿਨਾਕਹਹੁਕੋਤਰਿਆ
ਬਿਨੁਸਤਿਗੁਰਕੈਸੇਪਾਰਿਪਰਿਆ॥੧॥ਰਹਾਉ
ਬਿਨੁਜਿਹਵਾਕਹਾਕੋਬਕਤਾ
ਬਿਨੁਸ੍ਰਵਨਾਕਹਾਕੋਸੁਨਤਾ
ਬਿਨੁਨੇਤ੍ਰਾਕਹਾਕੋਪੇਖੈ
ਨਾਮਬਿਨਾਨਰੁਕਹੀਲੇਖੈ॥੨॥
ਬਿਨੁਬਿਦਿਆਕਹਾਕੋਈਪੰਡਿਤ
ਬਿਨੁਅਮਰੈਕੈਸੇਰਾਜਮੰਡਿਤ
ਬਿਨੁਬੂਝੇਕਹਾਮਨੁਠਹਰਾਨਾ
ਨਾਮਬਿਨਾਸਭੁਜਗੁਬਉਰਾਨਾ॥੩॥
ਬਿਨੁਬੈਰਾਗਕਹਾਬੈਰਾਗੀ
ਬਿਨੁਹਉਤਿਆਗਿਕਹਾਕੋਊਤਿਆਗੀ
ਬਿਨੁਬਸਿਪੰਚਕਹਾਮਨਚੂਰੇ
ਨਾਮਬਿਨਾਸਦਸਦਹੀਝੂਰੇ॥੪॥
ਬਿਨੁਗੁਰਦੀਖਿਆਕੈਸੇਗਿਆਨੁ
ਬਿਨੁਪੇਖੇਕਹੁਕੈਸੋਧਿਆਨੁ
ਬਿਨੁਭੈਕਥਨੀਸਰਬਬਿਕਾਰ
ਕਹੁਨਾਨਕਦਰਕਾਬੀਚਾਰ॥੫॥੬॥੧੯॥
ਭੈਰਉਮਹਲਾ
ਹਉਮੈਰੋਗੁਮਾਨੁਖਕਉਦੀਨਾ
ਕਾਮਰੋਗਿਮੈਗਲੁਬਸਿਲੀਨਾ
ਦ੍ਰਿਸਟਿਰੋਗਿਪਚਿਮੁਏਪਤੰਗਾ
ਨਾਦਰੋਗਿਖਪਿਗਏਕੁਰੰਗਾ॥੧॥
ਜੋਜੋਦੀਸੈਸੋਸੋਰੋਗੀ
ਰੋਗਰਹਿਤਮੇਰਾਸਤਿਗੁਰੁਜੋਗੀ॥੧॥ਰਹਾਉ
ਜਿਹਵਾਰੋਗਿਮੀਨੁਗ੍ਰਸਿਆਨੋ
ਬਾਸਨਰੋਗਿਭਵਰੁਬਿਨਸਾਨੋ
ਹੇਤਰੋਗਕਾਸਗਲਸੰਸਾਰਾ
ਤ੍ਰਿਬਿਧਿਰੋਗਮਹਿਬਧੇਬਿਕਾਰਾ॥੨॥
ਰੋਗੇਮਰਤਾਰੋਗੇਜਨਮੈ
ਰੋਗੇਫਿਰਿਫਿਰਿਜੋਨੀਭਰਮੈ