ਸਤਿਗੁਰੁਸੇਵੀਸਬਦਿਸੁਹਾਇਆ॥
ਜਿਨਿਹਰਿਕਾਨਾਮੁਮੰਨਿਵਸਾਇਆ॥
ਹਰਿਨਿਰਮਲੁਹਉਮੈਮੈਲੁਗਵਾਏਦਰਿਸਚੈਸੋਭਾਪਾਵਣਿਆ॥੨॥
ਬਿਨੁਗੁਰਨਾਮੁਨਪਾਇਆਜਾਇ॥
ਸਿਧਸਾਧਿਕਰਹੇਬਿਲਲਾਇ॥
ਬਿਨੁਗੁਰਸੇਵੇਸੁਖੁਨਹੋਵੀਪੂਰੈਭਾਗਿਗੁਰੁਪਾਵਣਿਆ॥੩॥
ਇਹੁਮਨੁਆਰਸੀਕੋਈਗੁਰਮੁਖਿਵੇਖੈ॥
ਮੋਰਚਾਨਲਾਗੈਜਾਹਉਮੈਸੋਖੈ॥
ਅਨਹਤਬਾਣੀਨਿਰਮਲਸਬਦੁਵਜਾਏਗੁਰਸਬਦੀਸਚਿਸਮਾਵਣਿਆ॥੪॥
ਬਿਨੁਸਤਿਗੁਰਕਿਹੁਨਦੇਖਿਆਜਾਇ॥
ਗੁਰਿਕਿਰਪਾਕਰਿਆਪੁਦਿਤਾਦਿਖਾਇ॥
ਆਪੇਆਪਿਆਪਿਮਿਲਿਰਹਿਆਸਹਜੇਸਹਜਿਸਮਾਵਣਿਆ॥੫॥
ਗੁਰਮੁਖਿਹੋਵੈਸੁਇਕਸੁਸਿਉਲਿਵਲਾਏ॥
ਦੂਜਾਭਰਮੁਗੁਰਸਬਦਿਜਲਾਏ॥
ਕਾਇਆਅੰਦਰਿਵਣਜੁਕਰੇਵਾਪਾਰਾਨਾਮੁਨਿਧਾਨੁਸਚੁਪਾਵਣਿਆ॥੬॥
ਗੁਰਮੁਖਿਕਰਣੀਹਰਿਕੀਰਤਿਸਾਰੁ॥
ਗੁਰਮੁਖਿਪਾਏਮੋਖਦੁਆਰੁ॥
ਅਨਦਿਨੁਰੰਗਿਰਤਾਗੁਣਗਾਵੈਅੰਦਰਿਮਹਲਿਬੁਲਾਵਣਿਆ॥੭॥
ਸਤਿਗੁਰੁਦਾਤਾਮਿਲੈਮਿਲਾਇਆ॥
ਪੂਰੈਭਾਗਿਮਨਿਸਬਦੁਵਸਾਇਆ॥
ਨਾਨਕਨਾਮੁਮਿਲੈਵਡਿਆਈਹਰਿਸਚੇਕੇਗੁਣਗਾਵਣਿਆ॥੮॥੯॥੧੦॥
ਮਾਝਮਹਲਾ੩॥
ਆਪੁਵੰਞਾਏਤਾਸਭਕਿਛੁਪਾਏ॥
ਗੁਰਸਬਦੀਸਚੀਲਿਵਲਾਏ॥
ਸਚੁਵਣੰਜਹਿਸਚੁਸੰਘਰਹਿਸਚੁਵਾਪਾਰੁਕਰਾਵਣਿਆ॥੧॥
ਹਉਵਾਰੀਜੀਉਵਾਰੀਹਰਿਗੁਣਅਨਦਿਨੁਗਾਵਣਿਆ॥
ਹਉਤੇਰਾਤੂੰਠਾਕੁਰੁਮੇਰਾਸਬਦਿਵਡਿਆਈਦੇਵਣਿਆ॥੧॥ਰਹਾਉ॥
ਵੇਲਾਵਖਤਸਭਿਸੁਹਾਇਆ॥
ਜਿਤੁਸਚਾਮੇਰੇਮਨਿਭਾਇਆ॥
ਸਚੇਸੇਵਿਐਸਚੁਵਡਿਆਈਗੁਰਕਿਰਪਾਤੇਸਚੁਪਾਵਣਿਆ॥੨॥
ਭਾਉਭੋਜਨੁਸਤਿਗੁਰਿਤੁਠੈਪਾਏ॥
ਅਨਰਸੁਚੂਕੈਹਰਿਰਸੁਮੰਨਿਵਸਾਏ॥
ਸਚੁਸੰਤੋਖੁਸਹਜਸੁਖੁਬਾਣੀਪੂਰੇਗੁਰਤੇਪਾਵਣਿਆ॥੩॥
ਸਤਿਗੁਰੁਨਸੇਵਹਿਮੂਰਖਅੰਧਗਵਾਰਾ॥
ਫਿਰਿਓਇਕਿਥਹੁਪਾਇਨਿਮੋਖਦੁਆਰਾ॥
ਮਰਿਮਰਿਜੰਮਹਿਫਿਰਿਫਿਰਿਆਵਹਿਜਮਦਰਿਚੋਟਾਖਾਵਣਿਆ॥੪॥
ਸਬਦੈਸਾਦੁਜਾਣਹਿਤਾਆਪੁਪਛਾਣਹਿ॥
ਨਿਰਮਲਬਾਣੀਸਬਦਿਵਖਾਣਹਿ॥
ਸਚੇਸੇਵਿਸਦਾਸੁਖੁਪਾਇਨਿਨਉਨਿਧਿਨਾਮੁਮੰਨਿਵਸਾਵਣਿਆ॥੫॥
ਸੋਥਾਨੁਸੁਹਾਇਆਜੋਹਰਿਮਨਿਭਾਇਆ॥
ਸਤਿਸੰਗਤਿਬਹਿਹਰਿਗੁਣਗਾਇਆ॥
ਅਨਦਿਨੁਹਰਿਸਾਲਾਹਹਿਸਾਚਾਨਿਰਮਲਨਾਦੁਵਜਾਵਣਿਆ॥੬॥