ਕੋਟਿਮੁਨੀਸਰਮੋੁਨਿਮਹਿਰਹਤੇ॥੭॥
ਅਵਿਗਤਨਾਥੁਅਗੋਚਰਸੁਆਮੀ॥
ਪੂਰਿਰਹਿਆਘਟਅੰਤਰਜਾਮੀ॥
ਜਤਕਤਦੇਖਉਤੇਰਾਵਾਸਾ॥
ਨਾਨਕਕਉਗੁਰਿਕੀਓਪ੍ਰਗਾਸਾ॥੮॥੨॥੫॥
ਭੈਰਉਮਹਲਾ੫॥
ਸਤਿਗੁਰਿਮੋਕਉਕੀਨੋਦਾਨੁ॥
ਅਮੋਲਰਤਨੁਹਰਿਦੀਨੋਨਾਮੁ॥
ਸਹਜਬਿਨੋਦਚੋਜਆਨੰਤਾ॥
ਨਾਨਕਕਉਪ੍ਰਭੁਮਿਲਿਓਅਚਿੰਤਾ॥੧॥
ਕਹੁਨਾਨਕਕੀਰਤਿਹਰਿਸਾਚੀ॥
ਬਹੁਰਿਬਹੁਰਿਤਿਸੁਸੰਗਿਮਨੁਰਾਚੀ॥੧॥ਰਹਾਉ॥
ਅਚਿੰਤਹਮਾਰੈਭੋਜਨਭਾਉ॥
ਅਚਿੰਤਹਮਾਰੈਲੀਚੈਨਾਉ॥
ਅਚਿੰਤਹਮਾਰੈਸਬਦਿਉਧਾਰ॥
ਅਚਿੰਤਹਮਾਰੈਭਰੇਭੰਡਾਰ॥੨॥
ਅਚਿੰਤਹਮਾਰੈਕਾਰਜਪੂਰੇ॥
ਅਚਿੰਤਹਮਾਰੈਲਥੇਵਿਸੂਰੇ॥
ਅਚਿੰਤਹਮਾਰੈਬੈਰੀਮੀਤਾ॥
ਅਚਿੰਤੋਹੀਇਹੁਮਨੁਵਸਿਕੀਤਾ॥੩॥
ਅਚਿੰਤਪ੍ਰਭੂਹਮਕੀਆਦਿਲਾਸਾ॥
ਅਚਿੰਤਹਮਾਰੀਪੂਰਨਆਸਾ॥
ਅਚਿੰਤਹਮੑਾਕਉਸਗਲਸਿਧਾਂਤੁ॥
ਅਚਿੰਤੁਹਮਕਉਗੁਰਿਦੀਨੋਮੰਤੁ॥੪॥
ਅਚਿੰਤਹਮਾਰੇਬਿਨਸੇਬੈਰ॥
ਅਚਿੰਤਹਮਾਰੇਮਿਟੇਅੰਧੇਰ॥
ਅਚਿੰਤੋਹੀਮਨਿਕੀਰਤਨੁਮੀਠਾ॥
ਅਚਿੰਤੋਹੀਪ੍ਰਭੁਘਟਿਘਟਿਡੀਠਾ॥੫॥
ਅਚਿੰਤਮਿਟਿਓਹੈਸਗਲੋਭਰਮਾ॥
ਅਚਿੰਤਵਸਿਓਮਨਿਸੁਖਬਿਸ੍ਰਾਮਾ॥
ਅਚਿੰਤਹਮਾਰੈਅਨਹਤਵਾਜੈ॥
ਅਚਿੰਤਹਮਾਰੈਗੋਬਿੰਦੁਗਾਜੈ॥੬॥
ਅਚਿੰਤਹਮਾਰੈਮਨੁਪਤੀਆਨਾ॥
ਨਿਹਚਲਧਨੀਅਚਿੰਤੁਪਛਾਨਾ॥
ਅਚਿੰਤੋਉਪਜਿਓਸਗਲਬਿਬੇਕਾ॥
ਅਚਿੰਤਚਰੀਹਥਿਹਰਿਹਰਿਟੇਕਾ॥੭॥
ਅਚਿੰਤਪ੍ਰਭੂਧੁਰਿਲਿਖਿਆਲੇਖੁ॥
ਅਚਿੰਤਮਿਲਿਓਪ੍ਰਭੁਠਾਕੁਰੁਏਕੁ॥
ਚਿੰਤਅਚਿੰਤਾਸਗਲੀਗਈ॥
ਪ੍ਰਭਨਾਨਕਨਾਨਕਨਾਨਕਮਈ॥੮॥੩॥੬॥
ਭੈਰਉਬਾਣੀਭਗਤਾਕੀ॥ਕਬੀਰਜੀਉਘਰੁ੧॥
ੴਸਤਿਗੁਰਪ੍ਰਸਾਦਿ॥
ਇਹੁਧਨੁਮੇਰੇਹਰਿਕੋਨਾਉ॥
ਗਾਂਠਿਨਬਾਧਉਬੇਚਿਨਖਾਉ॥੧॥ਰਹਾਉ॥
ਨਾਉਮੇਰੇਖੇਤੀਨਾਉਮੇਰੇਬਾਰੀ॥
ਭਗਤਿਕਰਉਜਨੁਸਰਨਿਤੁਮੑਾਰੀ॥੧॥
ਨਾਉਮੇਰੇਮਾਇਆਨਾਉਮੇਰੇਪੂੰਜੀ॥
ਤੁਮਹਿਛੋਡਿਜਾਨਉਨਹੀਦੂਜੀ॥੨॥
ਨਾਉਮੇਰੇਬੰਧਿਪਨਾਉਮੇਰੇਭਾਈ॥
ਨਾਉਮੇਰੇਸੰਗਿਅੰਤਿਹੋਇਸਖਾਈ॥੩॥
ਮਾਇਆਮਹਿਜਿਸੁਰਖੈਉਦਾਸੁ॥
ਕਹਿਕਬੀਰਹਉਤਾਕੋਦਾਸੁ॥੪॥੧॥
ਨਾਂਗੇਆਵਨੁਨਾਂਗੇਜਾਨਾ॥
ਕੋਇਨਰਹਿਹੈਰਾਜਾਰਾਨਾ॥੧॥