ਗੁਰਿਸੰਗਿਦਿਖਾਇਓਰਾਮਰਾਇ॥੧॥
ਮਿਲੁਸਖੀਸਹੇਲੀਹਰਿਗੁਨਬਨੇ॥
ਹਰਿਪ੍ਰਭਸੰਗਿਖੇਲਹਿਵਰਕਾਮਨਿਗੁਰਮੁਖਿਖੋਜਤਮਨਮਨੇ॥੧॥ਰਹਾਉ॥
ਮਨਮੁਖੀਦੁਹਾਗਣਿਨਾਹਿਭੇਉ॥
ਓਹੁਘਟਿਘਟਿਰਾਵੈਸਰਬਪ੍ਰੇਉ॥
ਗੁਰਮੁਖਿਥਿਰੁਚੀਨੈਸੰਗਿਦੇਉ॥
ਗੁਰਿਨਾਮੁਦ੍ਰਿੜਾਇਆਜਪੁਜਪੇਉ॥੨॥
ਬਿਨੁਗੁਰਭਗਤਿਨਭਾਉਹੋਇ॥
ਬਿਨੁਗੁਰਸੰਤਨਸੰਗੁਦੇਇ॥
ਬਿਨੁਗੁਰਅੰਧੁਲੇਧੰਧੁਰੋਇ॥
ਮਨੁਗੁਰਮੁਖਿਨਿਰਮਲੁਮਲੁਸਬਦਿਖੋਇ॥੩॥
ਗੁਰਿਮਨੁਮਾਰਿਓਕਰਿਸੰਜੋਗੁ॥
ਅਹਿਨਿਸਿਰਾਵੇਭਗਤਿਜੋਗੁ॥
ਗੁਰਸੰਤਸਭਾਦੁਖੁਮਿਟੈਰੋਗੁ॥
ਜਨਨਾਨਕਹਰਿਵਰੁਸਹਜਜੋਗੁ॥੪॥੬॥
ਬਸੰਤੁਮਹਲਾ੧॥
ਆਪੇਕੁਦਰਤਿਕਰੇਸਾਜਿ॥
ਸਚੁਆਪਿਨਿਬੇੜੇਰਾਜੁਰਾਜਿ॥
ਗੁਰਮਤਿਊਤਮਸੰਗਿਸਾਥਿ॥
ਹਰਿਨਾਮੁਰਸਾਇਣੁਸਹਜਿਆਥਿ॥੧॥
ਮਤਬਿਸਰਸਿਰੇਮਨਰਾਮਬੋਲਿ॥
ਅਪਰੰਪਰੁਅਗਮਅਗੋਚਰੁਗੁਰਮੁਖਿਹਰਿਆਪਿਤੁਲਾਏਅਤੁਲੁਤੋਲਿ॥੧॥ਰਹਾਉ॥
ਗੁਰਚਰਨਸਰੇਵਹਿਗੁਰਸਿਖਤੋਰ॥
ਗੁਰਸੇਵਤਰੇਤਜਿਮੇਰਤੋਰ॥
ਨਰਨਿੰਦਕਲੋਭੀਮਨਿਕਠੋਰ॥
ਗੁਰਸੇਵਨਭਾਈਸਿਚੋਰਚੋਰ॥੨॥
ਗੁਰੁਤੁਠਾਬਖਸੇਭਗਤਿਭਾਉ॥
ਗੁਰਿਤੁਠੈਪਾਈਐਹਰਿਮਹਲਿਠਾਉ॥
ਪਰਹਰਿਨਿੰਦਾਹਰਿਭਗਤਿਜਾਗੁ॥
ਹਰਿਭਗਤਿਸੁਹਾਵੀਕਰਮਿਭਾਗੁ॥੩॥
ਗੁਰੁਮੇਲਿਮਿਲਾਵੈਕਰੇਦਾਤਿ॥
ਗੁਰਸਿਖਪਿਆਰੇਦਿਨਸੁਰਾਤਿ॥
ਫਲੁਨਾਮੁਪਰਾਪਤਿਗੁਰੁਤੁਸਿਦੇਇ॥
ਕਹੁਨਾਨਕਪਾਵਹਿਵਿਰਲੇਕੇਇ॥੪॥੭॥
ਬਸੰਤੁਮਹਲਾ੩ਇਕਤੁਕਾ॥
ਸਾਹਿਬਭਾਵੈਸੇਵਕੁਸੇਵਾਕਰੈ॥
ਜੀਵਤੁਮਰੈਸਭਿਕੁਲਉਧਰੈ॥੧॥
ਤੇਰੀਭਗਤਿਨਛੋਡਉਕਿਆਕੋਹਸੈ॥
ਸਾਚੁਨਾਮੁਮੇਰੈਹਿਰਦੈਵਸੈ॥੧॥ਰਹਾਉ॥
ਜੈਸੇਮਾਇਆਮੋਹਿਪ੍ਰਾਣੀਗਲਤੁਰਹੈ॥
ਤੈਸੇਸੰਤਜਨਰਾਮਨਾਮਰਵਤਰਹੈ॥੨॥
ਮੈਮੂਰਖਮੁਗਧਊਪਰਿਕਰਹੁਦਇਆ॥
ਤਉਸਰਣਾਗਤਿਰਹਉਪਇਆ॥੩॥
ਕਹਤੁਨਾਨਕੁਸੰਸਾਰਕੇਨਿਹਫਲਕਾਮਾ॥
ਗੁਰਪ੍ਰਸਾਦਿਕੋਪਾਵੈਅੰਮ੍ਰਿਤਨਾਮਾ॥੪॥੮॥
ਮਹਲਾ੧ਬਸੰਤੁਹਿੰਡੋਲਘਰੁ੨॥
ੴਸਤਿਗੁਰਪ੍ਰਸਾਦਿ॥
ਸਾਲਗ੍ਰਾਮਬਿਪਪੂਜਿਮਨਾਵਹੁਸੁਕ੍ਰਿਤੁਤੁਲਸੀਮਾਲਾ॥
ਰਾਮਨਾਮੁਜਪਿਬੇੜਾਬਾਂਧਹੁਦਇਆਕਰਹੁਦਇਆਲਾ॥੧॥