ਜਿਨਕਉਤਖਤਿਮਿਲੈਵਡਿਆਈਗੁਰਮੁਖਿਸੇਪਰਧਾਨਕੀਏ॥
ਪਾਰਸੁਭੇਟਿਭਏਸੇਪਾਰਸਨਾਨਕਹਰਿਗੁਰਸੰਗਿਥੀਏ॥੪॥੪॥੧੨॥
ਬਸੰਤੁਮਹਲਾ੩ਘਰੁ੧ਦੁਤੁਕੇ॥
ੴਸਤਿਗੁਰਪ੍ਰਸਾਦਿ॥
ਮਾਹਾਰੁਤੀਮਹਿਸਦਬਸੰਤੁ॥
ਜਿਤੁਹਰਿਆਸਭੁਜੀਅਜੰਤੁ॥
ਕਿਆਹਉਆਖਾਕਿਰਮਜੰਤੁ॥
ਤੇਰਾਕਿਨੈਨਪਾਇਆਆਦਿਅੰਤੁ॥੧॥
ਤੈਸਾਹਿਬਕੀਕਰਹਿਸੇਵ॥
ਪਰਮਸੁਖਪਾਵਹਿਆਤਮਦੇਵ॥੧॥ਰਹਾਉ॥
ਕਰਮੁਹੋਵੈਤਾਂਸੇਵਾਕਰੈ॥
ਗੁਰਪਰਸਾਦੀਜੀਵਤਮਰੈ॥
ਅਨਦਿਨੁਸਾਚੁਨਾਮੁਉਚਰੈ॥
ਇਨਬਿਧਿਪ੍ਰਾਣੀਦੁਤਰੁਤਰੈ॥੨॥
ਬਿਖੁਅੰਮ੍ਰਿਤੁਕਰਤਾਰਿਉਪਾਏ॥
ਸੰਸਾਰਬਿਰਖਕਉਦੁਇਫਲਲਾਏ॥
ਆਪੇਕਰਤਾਕਰੇਕਰਾਏ॥
ਜੋਤਿਸੁਭਾਵੈਤਿਸੈਖਵਾਏ॥੩॥
ਨਾਨਕਜਿਸਨੋਨਦਰਿਕਰੇਇ॥
ਅੰਮ੍ਰਿਤਨਾਮੁਆਪੇਦੇਇ॥
ਬਿਖਿਆਕੀਬਾਸਨਾਮਨਹਿਕਰੇਇ॥
ਅਪਣਾਭਾਣਾਆਪਿਕਰੇਇ॥੪॥੧॥
ਬਸੰਤੁਮਹਲਾ੩॥
ਰਾਤੇਸਾਚਿਹਰਿਨਾਮਿਨਿਹਾਲਾ॥
ਦਇਆਕਰਹੁਪ੍ਰਭਦੀਨਦਇਆਲਾ॥
ਤਿਸੁਬਿਨੁਅਵਰੁਨਹੀਮੈਕੋਇ॥
ਜਿਉਭਾਵੈਤਿਉਰਾਖੈਸੋਇ॥੧॥
ਗੁਰਗੋਪਾਲਮੇਰੈਮਨਿਭਾਏ॥
ਰਹਿਨਸਕਉਦਰਸਨਦੇਖੇਬਿਨੁਸਹਜਿਮਿਲਉਗੁਰੁਮੇਲਿਮਿਲਾਏ॥੧॥ਰਹਾਉ॥
ਇਹੁਮਨੁਲੋਭੀਲੋਭਿਲੁਭਾਨਾ॥
ਰਾਮਬਿਸਾਰਿਬਹੁਰਿਪਛੁਤਾਨਾ॥
ਬਿਛੁਰਤਮਿਲਾਇਗੁਰਸੇਵਰਾਂਗੇ॥
ਹਰਿਨਾਮੁਦੀਓਮਸਤਕਿਵਡਭਾਗੇ॥੨॥
ਪਉਣਪਾਣੀਕੀਇਹਦੇਹਸਰੀਰਾ॥
ਹਉਮੈਰੋਗੁਕਠਿਨਤਨਿਪੀਰਾ॥
ਗੁਰਮੁਖਿਰਾਮਨਾਮਦਾਰੂਗੁਣਗਾਇਆ॥
ਕਰਿਕਿਰਪਾਗੁਰਿਰੋਗੁਗਵਾਇਆ॥੩॥
ਚਾਰਿਨਦੀਆਅਗਨੀਤਨਿਚਾਰੇ॥
ਤ੍ਰਿਸਨਾਜਲਤਜਲੇਅਹੰਕਾਰੇ॥
ਗੁਰਿਰਾਖੇਵਡਭਾਗੀਤਾਰੇ॥
ਜਨਨਾਨਕਉਰਿਹਰਿਅੰਮ੍ਰਿਤੁਧਾਰੇ॥੪॥੨॥
ਬਸੰਤੁਮਹਲਾ੩॥
ਹਰਿਸੇਵੇਸੋਹਰਿਕਾਲੋਗੁ॥
ਸਾਚੁਸਹਜੁਕਦੇਨਹੋਵੈਸੋਗੁ॥
ਮਨਮੁਖਮੁਏਨਾਹੀਹਰਿਮਨਮਾਹਿ॥
ਮਰਿਮਰਿਜੰਮਹਿਭੀਮਰਿਜਾਹਿ॥੧॥
ਸੇਜਨਜੀਵੇਜਿਨਹਰਿਮਨਮਾਹਿ॥
ਸਾਚੁਸਮੑਾਲਹਿਸਾਚਿਸਮਾਹਿ॥੧॥ਰਹਾਉ॥
ਹਰਿਨਸੇਵਹਿਤੇਹਰਿਤੇਦੂਰਿ॥
ਦਿਸੰਤਰੁਭਵਹਿਸਿਰਿਪਾਵਹਿਧੂਰਿ॥
ਹਰਿਆਪੇਜਨਲੀਏਲਾਇ॥
ਤਿਨਸਦਾਸੁਖੁਹੈਤਿਲੁਨਤਮਾਇ॥੨॥