ਦਰਿਸਾਚੈਸਚੁਸੋਭਾਹੋਇ॥
ਨਿਜਘਰਿਵਾਸਾਪਾਵੈਸੋਇ॥੩॥
ਆਪਿਅਭੁਲੁਸਚਾਸਚੁਸੋਇ॥
ਹੋਰਿਸਭਿਭੂਲਹਿਦੂਜੈਪਤਿਖੋਇ॥
ਸਾਚਾਸੇਵਹੁਸਾਚੀਬਾਣੀ॥
ਨਾਨਕਨਾਮੇਸਾਚਿਸਮਾਣੀ॥੪॥੯॥
ਬਸੰਤੁਮਹਲਾ੩॥
ਬਿਨੁਕਰਮਾਸਭਭਰਮਿਭੁਲਾਈ॥
ਮਾਇਆਮੋਹਿਬਹੁਤੁਦੁਖੁਪਾਈ॥
ਮਨਮੁਖਅੰਧੇਠਉਰਨਪਾਈ॥
ਬਿਸਟਾਕਾਕੀੜਾਬਿਸਟਾਮਾਹਿਸਮਾਈ॥੧॥
ਹੁਕਮੁਮੰਨੇਸੋਜਨੁਪਰਵਾਣੁ॥
ਗੁਰਕੈਸਬਦਿਨਾਮਿਨੀਸਾਣੁ॥੧॥ਰਹਾਉ॥
ਸਾਚਿਰਤੇਜਿਨੑਾਧੁਰਿਲਿਖਿਪਾਇਆ॥
ਹਰਿਕਾਨਾਮੁਸਦਾਮਨਿਭਾਇਆ॥
ਸਤਿਗੁਰਕੀਬਾਣੀਸਦਾਸੁਖੁਹੋਇ॥
ਜੋਤੀਜੋਤਿਮਿਲਾਏਸੋਇ॥੨॥
ਏਕੁਨਾਮੁਤਾਰੇਸੰਸਾਰੁ॥
ਗੁਰਪਰਸਾਦੀਨਾਮਪਿਆਰੁ॥
ਬਿਨੁਨਾਮੈਮੁਕਤਿਕਿਨੈਨਪਾਈ॥
ਪੂਰੇਗੁਰਤੇਨਾਮੁਪਲੈਪਾਈ॥੩॥
ਸੋਬੂਝੈਜਿਸੁਆਪਿਬੁਝਾਏ॥
ਸਤਿਗੁਰਸੇਵਾਨਾਮੁਦ੍ਰਿੜੑਾਏ॥
ਜਿਨਇਕੁਜਾਤਾਸੇਜਨਪਰਵਾਣੁ॥
ਨਾਨਕਨਾਮਿਰਤੇਦਰਿਨੀਸਾਣੁ॥੪॥੧੦॥
ਬਸੰਤੁਮਹਲਾ੩॥
ਕ੍ਰਿਪਾਕਰੇਸਤਿਗੁਰੂਮਿਲਾਏ॥
ਆਪੇਆਪਿਵਸੈਮਨਿਆਏ॥
ਨਿਹਚਲਮਤਿਸਦਾਮਨਧੀਰ॥
ਹਰਿਗੁਣਗਾਵੈਗੁਣੀਗਹੀਰ॥੧॥
ਨਾਮਹੁਭੂਲੇਮਰਹਿਬਿਖੁਖਾਇ॥
ਬ੍ਰਿਥਾਜਨਮੁਫਿਰਿਆਵਹਿਜਾਇ॥੧॥ਰਹਾਉ॥
ਬਹੁਭੇਖਕਰਹਿਮਨਿਸਾਂਤਿਨਹੋਇ॥
ਬਹੁਅਭਿਮਾਨਿਅਪਣੀਪਤਿਖੋਇ॥
ਸੇਵਡਭਾਗੀਜਿਨਸਬਦੁਪਛਾਣਿਆ॥
ਬਾਹਰਿਜਾਦਾਘਰਮਹਿਆਣਿਆ॥੨॥
ਘਰਮਹਿਵਸਤੁਅਗਮਅਪਾਰਾ॥
ਗੁਰਮਤਿਖੋਜਹਿਸਬਦਿਬੀਚਾਰਾ॥
ਨਾਮੁਨਵਨਿਧਿਪਾਈਘਰਹੀਮਾਹਿ॥
ਸਦਾਰੰਗਿਰਾਤੇਸਚਿਸਮਾਹਿ॥੩॥
ਆਪਿਕਰੇਕਿਛੁਕਰਣੁਨਜਾਇ॥
ਆਪੇਭਾਵੈਲਏਮਿਲਾਇ॥
ਤਿਸਤੇਨੇੜੈਨਾਹੀਕੋਦੂਰਿ॥
ਨਾਨਕਨਾਮਿਰਹਿਆਭਰਪੂਰਿ॥੪॥੧੧॥
ਬਸੰਤੁਮਹਲਾ੩॥
ਗੁਰਸਬਦੀਹਰਿਚੇਤਿਸੁਭਾਇ॥
ਰਾਮਨਾਮਰਸਿਰਹੈਅਘਾਇ॥
ਕੋਟਕੋਟੰਤਰਕੇਪਾਪਜਲਿਜਾਹਿ॥
ਜੀਵਤਮਰਹਿਹਰਿਨਾਮਿਸਮਾਹਿ॥੧॥
ਹਰਿਕੀਦਾਤਿਹਰਿਜੀਉਜਾਣੈ॥
ਗੁਰਕੈਸਬਦਿਇਹੁਮਨੁਮਉਲਿਆਹਰਿਗੁਣਦਾਤਾਨਾਮੁਵਖਾਣੈ॥੧॥ਰਹਾਉ॥
ਭਗਵੈਵੇਸਿਭ੍ਰਮਿਮੁਕਤਿਨਹੋਇ॥
ਬਹੁਸੰਜਮਿਸਾਂਤਿਨਪਾਵੈਕੋਇ॥
ਗੁਰਮਤਿਨਾਮੁਪਰਾਪਤਿਹੋਇ॥
ਵਡਭਾਗੀਹਰਿਪਾਵੈਸੋਇ॥੨॥
ਕਲਿਮਹਿਰਾਮਨਾਮਿਵਡਿਆਈ॥