ਤੈਸਾਚਾਮਾਨਿਆਕਿਹਬਿਚਾਰਿ॥੧॥
ਧਨੁਦਾਰਾਸੰਪਤਿਗ੍ਰੇਹ॥
ਕਛੁਸੰਗਿਨਚਾਲੈਸਮਝਿਲੇਹਿ॥੨॥
ਇਕਭਗਤਿਨਾਰਾਇਨਹੋਇਸੰਗਿ॥
ਕਹੁਨਾਨਕਭਜੁਤਿਹਏਕਰੰਗਿ॥੩॥੪॥
ਬਸੰਤੁਮਹਲਾ੯॥
ਕਹਾਭੂਲਿਓਰੇਝੂਠੈਲੋਭਿਲਾਗਿ॥
ਕਛੁਬਿਗਰਿਓਨਾਹਿਨਅਜਹੁਜਾਗੁ॥੧॥ਰਹਾਉ॥
ਸਮਸੁਪਨੇਕੈਇਹੁਜਗੁਜਾਨੁ॥
ਬਿਨਸੈਛਿਨਮਹਿਸਾਚੀਮਾਨੁ॥੧॥
ਸੰਗਿਤੇਰੈਹਰਿਬਸਤੁਨੀਤ॥
ਨਿਸਿਬਾਸੁਰਭਜੁਤਾਹਿਮੀਤ॥੨॥
ਬਾਰਅੰਤਕੀਹੋਇਸਹਾਇ॥
ਕਹੁਨਾਨਕਗੁਨਤਾਕੇਗਾਇ॥੩॥੫॥
ਬਸੰਤੁਮਹਲਾ੧ਅਸਟਪਦੀਆਘਰੁ੧ਦੁਤੁਕੀਆ॥
ੴਸਤਿਗੁਰਪ੍ਰਸਾਦਿ॥
ਜਗੁਕਊਆਨਾਮੁਨਹੀਚੀਤਿ॥
ਨਾਮੁਬਿਸਾਰਿਗਿਰੈਦੇਖੁਭੀਤਿ॥
ਮਨੂਆਡੋਲੈਚੀਤਿਅਨੀਤਿ॥
ਜਗਸਿਉਤੂਟੀਝੂਠਪਰੀਤਿ॥੧॥
ਕਾਮੁਕ੍ਰੋਧੁਬਿਖੁਬਜਰੁਭਾਰੁ॥
ਨਾਮਬਿਨਾਕੈਸੇਗੁਨਚਾਰੁ॥੧॥ਰਹਾਉ॥
ਘਰੁਬਾਲੂਕਾਘੂਮਨਘੇਰਿ॥
ਬਰਖਸਿਬਾਣੀਬੁਦਬੁਦਾਹੇਰਿ॥
ਮਾਤ੍ਰਬੂੰਦਤੇਧਰਿਚਕੁਫੇਰਿ॥
ਸਰਬਜੋਤਿਨਾਮੈਕੀਚੇਰਿ॥੨॥
ਸਰਬਉਪਾਇਗੁਰੂਸਿਰਿਮੋਰੁ॥
ਭਗਤਿਕਰਉਪਗਲਾਗਉਤੋਰ॥
ਨਾਮਿਰਤੋਚਾਹਉਤੁਝਓਰੁ॥
ਨਾਮੁਦੁਰਾਇਚਲੈਸੋਚੋਰੁ॥੩॥
ਪਤਿਖੋਈਬਿਖੁਅੰਚਲਿਪਾਇ॥
ਸਾਚਨਾਮਿਰਤੋਪਤਿਸਿਉਘਰਿਜਾਇ॥
ਜੋਕਿਛੁਕੀਨੑਸਿਪ੍ਰਭੁਰਜਾਇ॥
ਭੈਮਾਨੈਨਿਰਭਉਮੇਰੀਮਾਇ॥੪॥
ਕਾਮਨਿਚਾਹੈਸੁੰਦਰਿਭੋਗੁ॥
ਪਾਨਫੂਲਮੀਠੇਰਸਰੋਗ॥
ਖੀਲੈਬਿਗਸੈਤੇਤੋਸੋਗ॥
ਪ੍ਰਭਸਰਣਾਗਤਿਕੀਨੑਸਿਹੋਗ॥੫॥
ਕਾਪੜੁਪਹਿਰਸਿਅਧਿਕੁਸੀਗਾਰੁ॥
ਮਾਟੀਫੂਲੀਰੂਪੁਬਿਕਾਰੁ॥
ਆਸਾਮਨਸਾਬਾਂਧੋਬਾਰੁ॥
ਨਾਮਬਿਨਾਸੂਨਾਘਰੁਬਾਰੁ॥੬॥
ਗਾਛਹੁਪੁਤ੍ਰੀਰਾਜਕੁਆਰਿ॥
ਨਾਮੁਭਣਹੁਸਚੁਦੋਤੁਸਵਾਰਿ॥
ਪ੍ਰਿਉਸੇਵਹੁਪ੍ਰਭਪ੍ਰੇਮਅਧਾਰਿ॥
ਗੁਰਸਬਦੀਬਿਖੁਤਿਆਸਨਿਵਾਰਿ॥੭॥
ਮੋਹਨਿਮੋਹਿਲੀਆਮਨੁਮੋਹਿ॥
ਗੁਰਕੈਸਬਦਿਪਛਾਨਾਤੋਹਿ॥
ਨਾਨਕਠਾਢੇਚਾਹਹਿਪ੍ਰਭੂਦੁਆਰਿ॥
ਤੇਰੇਨਾਮਿਸੰਤੋਖੇਕਿਰਪਾਧਾਰਿ॥੮॥੧॥
ਬਸੰਤੁਮਹਲਾ੧॥
ਮਨੁਭੂਲਉਭਰਮਸਿਆਇਜਾਇ॥
ਅਤਿਲੁਬਧਲੁਭਾਨਉਬਿਖਮਮਾਇ॥
ਨਹਅਸਥਿਰੁਦੀਸੈਏਕਭਾਇ॥
ਜਿਉਮੀਨਕੁੰਡਲੀਆਕੰਠਿਪਾਇ॥੧॥
ਮਨੁਭੂਲਉਸਮਝਸਿਸਾਚਨਾਇ॥
ਗੁਰਸਬਦੁਬੀਚਾਰੇਸਹਜਭਾਇ॥੧॥ਰਹਾਉ॥