ਚਰਣੀਚਲਉਮਾਰਗਿਠਾਕੁਰਕੈਰਸਨਾਹਰਿਗੁਣਗਾਏ॥੨॥
ਦੇਖਿਓਦ੍ਰਿਸਟਿਸਰਬਮੰਗਲਰੂਪਉਲਟੀਸੰਤਕਰਾਏ॥
ਪਾਇਓਲਾਲੁਅਮੋਲੁਨਾਮੁਹਰਿਛੋਡਿਨਕਤਹੂਜਾਏ॥੩॥
ਕਵਨਉਪਮਾਕਉਨਬਡਾਈਕਿਆਗੁਨਕਹਉਰੀਝਾਏ॥
ਹੋਤਕ੍ਰਿਪਾਲਦੀਨਦਇਆਪ੍ਰਭਜਨਨਾਨਕਦਾਸਦਸਾਏ॥੪॥੮॥
ਸਾਰਗਮਹਲਾ੫॥
ਓੁਇਸੁਖਕਾਸਿਉਬਰਨਿਸੁਨਾਵਤ॥
ਅਨਦਬਿਨੋਦਪੇਖਿਪ੍ਰਭਦਰਸਨਮਨਿਮੰਗਲਗੁਨਗਾਵਤ॥੧॥ਰਹਾਉ॥
ਬਿਸਮਭਈਪੇਖਿਬਿਸਮਾਦੀਪੂਰਿਰਹੇਕਿਰਪਾਵਤ॥
ਪੀਓਅੰਮ੍ਰਿਤਨਾਮੁਅਮੋਲਕਜਿਉਚਾਖਿਗੂੰਗਾਮੁਸਕਾਵਤ॥੧॥
ਜੈਸੇਪਵਨੁਬੰਧਕਰਿਰਾਖਿਓਬੂਝਨਆਵਤਜਾਵਤ॥
ਜਾਕਉਰਿਦੈਪ੍ਰਗਾਸੁਭਇਓਹਰਿਉਆਕੀਕਹੀਨਜਾਇਕਹਾਵਤ॥੨॥
ਆਨਉਪਾਵਜੇਤੇਕਿਛੁਕਹੀਅਹਿਤੇਤੇਸੀਖੇਪਾਵਤ॥
ਅਚਿੰਤਲਾਲੁਗ੍ਰਿਹਭੀਤਰਿਪ੍ਰਗਟਿਓਅਗਮਜੈਸੇਪਰਖਾਵਤ॥੩॥
ਨਿਰਗੁਣਨਿਰੰਕਾਰਅਬਿਨਾਸੀਅਤੁਲੋਤੁਲਿਓਨਜਾਵਤ॥
ਕਹੁਨਾਨਕਅਜਰੁਜਿਨਿਜਰਿਆਤਿਸਹੀਕਉਬਨਿਆਵਤ॥੪॥੯॥
ਸਾਰਗਮਹਲਾ੫॥
ਬਿਖਈਦਿਨੁਰੈਨਿਇਵਹੀਗੁਦਾਰੈ॥
ਗੋਬਿੰਦੁਨਭਜੈਅਹੰਬੁਧਿਮਾਤਾਜਨਮੁਜੂਐਜਿਉਹਾਰੈ॥੧॥ਰਹਾਉ॥
ਨਾਮੁਅਮੋਲਾਪ੍ਰੀਤਿਨਤਿਸਸਿਉਪਰਨਿੰਦਾਹਿਤਕਾਰੈ॥
ਛਾਪਰੁਬਾਂਧਿਸਵਾਰੈਤ੍ਰਿਣਕੋਦੁਆਰੈਪਾਵਕੁਜਾਰੈ॥੧॥
ਕਾਲਰਪੋਟਉਠਾਵੈਮੂੰਡਹਿਅੰਮ੍ਰਿਤੁਮਨਤੇਡਾਰੈ॥
ਓਢੈਬਸਤ੍ਰਕਾਜਰਮਹਿਪਰਿਆਬਹੁਰਿਬਹੁਰਿਫਿਰਿਝਾਰੈ॥੨॥
ਕਾਟੈਪੇਡੁਡਾਲਪਰਿਠਾਢੌਖਾਇਖਾਇਮੁਸਕਾਰੈ॥
ਗਿਰਿਓਜਾਇਰਸਾਤਲਿਪਰਿਓਛਿਟੀਛਿਟੀਸਿਰਭਾਰੈ॥੩॥
ਨਿਰਵੈਰੈਸੰਗਿਵੈਰੁਰਚਾਏਪਹੁਚਿਨਸਕੈਗਵਾਰੈ॥
ਕਹੁਨਾਨਕਸੰਤਨਕਾਰਾਖਾਪਾਰਬ੍ਰਹਮੁਨਿਰੰਕਾਰੈ॥੪॥੧੦॥
ਸਾਰਗਮਹਲਾ੫॥
ਅਵਰਿਸਭਿਭੂਲੇਭ੍ਰਮਤਨਜਾਨਿਆ॥
ਏਕੁਸੁਧਾਖਰੁਜਾਕੈਹਿਰਦੈਵਸਿਆਤਿਨਿਬੇਦਹਿਤਤੁਪਛਾਨਿਆ॥੧॥ਰਹਾਉ॥
ਪਰਵਿਰਤਿਮਾਰਗੁਜੇਤਾਕਿਛੁਹੋਈਐਤੇਤਾਲੋਗਪਚਾਰਾ॥
ਜਉਲਉਰਿਦੈਨਹੀਪਰਗਾਸਾਤਉਲਉਅੰਧਅੰਧਾਰਾ॥੧॥
ਜੈਸੇਧਰਤੀਸਾਧੈਬਹੁਬਿਧਿਬਿਨੁਬੀਜੈਨਹੀਜਾਂਮੈ॥
ਰਾਮਨਾਮਬਿਨੁਮੁਕਤਿਨਹੋਈਹੈਤੁਟੈਨਾਹੀਅਭਿਮਾਨੈ॥੨॥
ਨੀਰੁਬਿਲੋਵੈਅਤਿਸ੍ਰਮੁਪਾਵੈਨੈਨੂਕੈਸੇਰੀਸੈ॥
ਬਿਨੁਗੁਰਭੇਟੇਮੁਕਤਿਨਕਾਹੂਮਿਲਤਨਹੀਜਗਦੀਸੈ॥੩॥