ਸਾਰਗਮਹਲਾ੫॥
ਅੰਮ੍ਰਿਤਨਾਮੁਮਨਹਿਆਧਾਰੋ॥
ਜਿਨਦੀਆਤਿਸਕੈਕੁਰਬਾਨੈਗੁਰਪੂਰੇਨਮਸਕਾਰੋ॥੧॥ਰਹਾਉ॥
ਬੂਝੀਤ੍ਰਿਸਨਾਸਹਜਿਸੁਹੇਲਾਕਾਮੁਕ੍ਰੋਧੁਬਿਖੁਜਾਰੋ॥
ਆਇਨਜਾਇਬਸੈਇਹਠਾਹਰਜਹਆਸਨੁਨਿਰੰਕਾਰੋ॥੧॥
ਏਕੈਪਰਗਟੁਏਕੈਗੁਪਤਾਏਕੈਧੁੰਧੂਕਾਰੋ॥
ਆਦਿਮਧਿਅੰਤਿਪ੍ਰਭੁਸੋਈਕਹੁਨਾਨਕਸਾਚੁਬੀਚਾਰੋ॥੨॥੩੧॥੫੪॥
ਸਾਰਗਮਹਲਾ੫॥
ਬਿਨੁਪ੍ਰਭਰਹਨੁਨਜਾਇਘਰੀ॥
ਸਰਬਸੂਖਤਾਹੂਕੈਪੂਰਨਜਾਕੈਸੁਖੁਹੈਹਰੀ॥੧॥ਰਹਾਉ॥
ਮੰਗਲਰੂਪਪ੍ਰਾਨਜੀਵਨਧਨਸਿਮਰਤਅਨਦਘਨਾ॥
ਵਡਸਮਰਥੁਸਦਾਸਦਸੰਗੇਗੁਨਰਸਨਾਕਵਨਭਨਾ॥੧॥
ਥਾਨਪਵਿਤ੍ਰਾਮਾਨਪਵਿਤ੍ਰਾਪਵਿਤ੍ਰਸੁਨਨਕਹਨਹਾਰੇ॥
ਕਹੁਨਾਨਕਤੇਭਵਨਪਵਿਤ੍ਰਾਜਾਮਹਿਸੰਤਤੁਮੑਾਰੇ॥੨॥੩੨॥੫੫॥
ਸਾਰਗਮਹਲਾ੫॥
ਰਸਨਾਜਪਤੀਤੂਹੀਤੂਹੀ॥
ਮਾਤਗਰਭਤੁਮਹੀਪ੍ਰਤਿਪਾਲਕਮ੍ਰਿਤਮੰਡਲਇਕਤੁਹੀ॥੧॥ਰਹਾਉ॥
ਤੁਮਹਿਪਿਤਾਤੁਮਹੀਫੁਨਿਮਾਤਾਤੁਮਹਿਮੀਤਹਿਤਭ੍ਰਾਤਾ॥
ਤੁਮਪਰਵਾਰਤੁਮਹਿਆਧਾਰਾਤੁਮਹਿਜੀਅਪ੍ਰਾਨਦਾਤਾ॥੧॥
ਤੁਮਹਿਖਜੀਨਾਤੁਮਹਿਜਰੀਨਾਤੁਮਹੀਮਾਣਿਕਲਾਲਾ॥
ਤੁਮਹਿਪਾਰਜਾਤਗੁਰਤੇਪਾਏਤਉਨਾਨਕਭਏਨਿਹਾਲਾ॥੨॥੩੩॥੫੬॥
ਸਾਰਗਮਹਲਾ੫॥
ਜਾਹੂਕਾਹੂਅਪੁਨੋਹੀਚਿਤਿਆਵੈ॥
ਜੋਕਾਹੂਕੋਚੇਰੋਹੋਵਤਠਾਕੁਰਹੀਪਹਿਜਾਵੈ॥੧॥ਰਹਾਉ॥
ਅਪਨੇਪਹਿਦੂਖਅਪਨੇਪਹਿਸੂਖਾਅਪੁਨੇਹੀਪਹਿਬਿਰਥਾ॥
ਅਪੁਨੇਪਹਿਮਾਨੁਅਪੁਨੇਪਹਿਤਾਨਾਅਪਨੇਹੀਪਹਿਅਰਥਾ॥੧॥
ਕਿਨਹੀਰਾਜਜੋਬਨੁਧਨਮਿਲਖਾਕਿਨਹੀਬਾਪਮਹਤਾਰੀ॥
ਸਰਬਥੋਕਨਾਨਕਗੁਰਪਾਏਪੂਰਨਆਸਹਮਾਰੀ॥੨॥੩੪॥੫੭॥
ਸਾਰਗਮਹਲਾ੫॥
ਝੂਠੋਮਾਇਆਕੋਮਦਮਾਨੁ॥
ਧ੍ਰੋਹਮੋਹਦੂਰਿਕਰਿਬਪੁਰੇਸੰਗਿਗੋਪਾਲਹਿਜਾਨੁ॥੧॥ਰਹਾਉ॥
ਮਿਥਿਆਰਾਜਜੋਬਨਅਰੁਉਮਰੇਮੀਰਮਲਕਅਰੁਖਾਨ॥
ਮਿਥਿਆਕਾਪਰਸੁਗੰਧਚਤੁਰਾਈਮਿਥਿਆਭੋਜਨਪਾਨ॥੧॥
ਦੀਨਬੰਧਰੋਦਾਸਦਾਸਰੋਸੰਤਹਕੀਸਾਰਾਨ॥
ਮਾਂਗਨਿਮਾਂਗਉਹੋਇਅਚਿੰਤਾਮਿਲੁਨਾਨਕਕੇਹਰਿਪ੍ਰਾਨ॥੨॥੩੫॥੫੮॥
ਸਾਰਗਮਹਲਾ੫॥
ਅਪੁਨੀਇਤਨੀਕਛੂਨਸਾਰੀ॥
ਅਨਿਕਕਾਜਅਨਿਕਧਾਵਰਤਾਉਰਝਿਓਆਨਜੰਜਾਰੀ॥੧॥ਰਹਾਉ॥
ਦਿਉਸਚਾਰਿਕੇਦੀਸਹਿਸੰਗੀਊਹਾਂਨਾਹੀਜਹਭਾਰੀ॥