ਤਿਨਸਿਉਰਾਚਿਮਾਚਿਹਿਤੁਲਾਇਓਜੋਕਾਮਿਨਹੀਗਾਵਾਰੀ॥੧॥
ਹਉਨਾਹੀਨਾਹੀਕਿਛੁਮੇਰਾਨਾਹਮਰੋਬਸੁਚਾਰੀ॥
ਕਰਨਕਰਾਵਨਨਾਨਕਕੇਪ੍ਰਭਸੰਤਨਸੰਗਿਉਧਾਰੀ॥੨॥੩੬॥੫੯॥
ਸਾਰਗਮਹਲਾ੫॥
ਮੋਹਨੀਮੋਹਤਰਹੈਨਹੋਰੀ॥
ਸਾਧਿਕਸਿਧਸਗਲਕੀਪਿਆਰੀਤੁਟੈਨਕਾਹੂਤੋਰੀ॥੧॥ਰਹਾਉ॥
ਖਟੁਸਾਸਤ੍ਰਉਚਰਤਰਸਨਾਗਰਤੀਰਥਗਵਨਨਥੋਰੀ॥
ਪੂਜਾਚਕ੍ਰਬਰਤਨੇਮਤਪੀਆਊਹਾਗੈਲਿਨਛੋਰੀ॥੧॥
ਅੰਧਕੂਪਮਹਿਪਤਿਤਹੋਤਜਗੁਸੰਤਹੁਕਰਹੁਪਰਮਗਤਿਮੋਰੀ॥
ਸਾਧਸੰਗਤਿਨਾਨਕੁਭਇਓਮੁਕਤਾਦਰਸਨੁਪੇਖਤਭੋਰੀ॥੨॥੩੭॥੬੦॥
ਸਾਰਗਮਹਲਾ੫॥
ਕਹਾਕਰਹਿਰੇਖਾਟਿਖਾਟੁਲੀ॥
ਪਵਨਿਅਫਾਰਤੋਰਚਾਮਰੋਅਤਿਜਜਰੀਤੇਰੀਰੇਮਾਟੁਲੀ॥੧॥ਰਹਾਉ॥
ਊਹੀਤੇਹਰਿਓਊਹਾਲੇਧਰਿਓਜੈਸੇਬਾਸਾਮਾਸਦੇਤਝਾਟੁਲੀ॥
ਦੇਵਨਹਾਰੁਬਿਸਾਰਿਓਅੰਧੁਲੇਜਿਉਸਫਰੀਉਦਰੁਭਰੈਬਹਿਹਾਟੁਲੀ॥੧॥
ਸਾਦਬਿਕਾਰਬਿਕਾਰਝੂਠਰਸਜਹਜਾਨੋਤਹਭੀਰਬਾਟੁਲੀ॥
ਕਹੁਨਾਨਕਸਮਝੁਰੇਇਆਨੇਆਜੁਕਾਲਿਖੁਲੑੈਤੇਰੀਗਾਂਠੁਲੀ॥੨॥੩੮॥੬੧॥
ਸਾਰਗਮਹਲਾ੫॥
ਗੁਰਜੀਉਸੰਗਿਤੁਹਾਰੈਜਾਨਿਓ॥
ਕੋਟਿਜੋਧਉਆਕੀਬਾਤਨਪੁਛੀਐਤਾਂਦਰਗਹਭੀਮਾਨਿਓ॥੧॥ਰਹਾਉ॥
ਕਵਨਮੂਲੁਪ੍ਰਾਨੀਕਾਕਹੀਐਕਵਨਰੂਪੁਦ੍ਰਿਸਟਾਨਿਓ॥
ਜੋਤਿਪ੍ਰਗਾਸਭਈਮਾਟੀਸੰਗਿਦੁਲਭਦੇਹਬਖਾਨਿਓ॥੧॥
ਤੁਮਤੇਸੇਵਤੁਮਤੇਜਪਤਾਪਾਤੁਮਤੇਤਤੁਪਛਾਨਿਓ॥
ਕਰੁਮਸਤਕਿਧਰਿਕਟੀਜੇਵਰੀਨਾਨਕਦਾਸਦਸਾਨਿਓ॥੨॥੩੯॥੬੨॥
ਸਾਰਗਮਹਲਾ੫॥
ਹਰਿਹਰਿਦੀਓਸੇਵਕਕਉਨਾਮ॥
ਮਾਨਸੁਕਾਕੋਬਪੁਰੋਭਾਈਜਾਕੋਰਾਖਾਰਾਮ॥੧॥ਰਹਾਉ॥
ਆਪਿਮਹਾਜਨੁਆਪੇਪੰਚਾਆਪਿਸੇਵਕਕੈਕਾਮ॥
ਆਪੇਸਗਲੇਦੂਤਬਿਦਾਰੇਠਾਕੁਰਅੰਤਰਜਾਮ॥੧॥
ਆਪੇਪਤਿਰਾਖੀਸੇਵਕਕੀਆਪਿਕੀਓਬੰਧਾਨ॥
ਆਦਿਜੁਗਾਦਿਸੇਵਕਕੀਰਾਖੈਨਾਨਕਕੋਪ੍ਰਭੁਜਾਨ॥੨॥੪੦॥੬੩॥
ਸਾਰਗਮਹਲਾ੫॥
ਤੂਮੇਰੇਮੀਤਸਖਾਹਰਿਪ੍ਰਾਨ॥
ਮਨੁਧਨੁਜੀਉਪਿੰਡੁਸਭੁਤੁਮਰਾਇਹੁਤਨੁਸੀਤੋਤੁਮਰੈਧਾਨ॥੧॥ਰਹਾਉ॥
ਤੁਮਹੀਦੀਏਅਨਿਕਪ੍ਰਕਾਰਾਤੁਮਹੀਦੀਏਮਾਨ॥
ਸਦਾਸਦਾਤੁਮਹੀਪਤਿਰਾਖਹੁਅੰਤਰਜਾਮੀਜਾਨ॥੧॥