ਛੋਡਹੁਕਪਟੁਹੋਇਨਿਰਵੈਰਾਸੋਪ੍ਰਭੁਸੰਗਿਨਿਹਾਰੇ॥
ਸਚੁਧਨੁਵਣਜਹੁਸਚੁਧਨੁਸੰਚਹੁਕਬਹੂਨਆਵਹੁਹਾਰੇ॥੧॥
ਖਾਤਖਰਚਤਕਿਛੁਨਿਖੁਟਤਨਾਹੀਅਗਨਤਭਰੇਭੰਡਾਰੇ॥
ਕਹੁਨਾਨਕਸੋਭਾਸੰਗਿਜਾਵਹੁਪਾਰਬ੍ਰਹਮਕੈਦੁਆਰੇ॥੨॥੫੭॥੮੦॥
ਸਾਰਗਮਹਲਾ੫॥
ਪ੍ਰਭਜੀਮੋਹਿਕਵਨੁਅਨਾਥੁਬਿਚਾਰਾ॥
ਕਵਨਮੂਲਤੇਮਾਨੁਖੁਕਰਿਆਇਹੁਪਰਤਾਪੁਤੁਹਾਰਾ॥੧॥ਰਹਾਉ॥
ਜੀਅਪ੍ਰਾਣਸਰਬਕੇਦਾਤੇਗੁਣਕਹੇਨਜਾਹਿਅਪਾਰਾ॥
ਸਭਕੇਪ੍ਰੀਤਮਸ੍ਰਬਪ੍ਰਤਿਪਾਲਕਸਰਬਘਟਾਂਆਧਾਰਾ॥੧॥
ਕੋਇਨਜਾਣੈਤੁਮਰੀਗਤਿਮਿਤਿਆਪਹਿਏਕਪਸਾਰਾ॥
ਸਾਧਨਾਵਬੈਠਾਵਹੁਨਾਨਕਭਵਸਾਗਰੁਪਾਰਿਉਤਾਰਾ॥੨॥੫੮॥੮੧॥
ਸਾਰਗਮਹਲਾ੫॥
ਆਵੈਰਾਮਸਰਣਿਵਡਭਾਗੀ॥
ਏਕਸਬਿਨੁਕਿਛੁਹੋਰੁਨਜਾਣੈਅਵਰਿਉਪਾਵਤਿਆਗੀ॥੧॥ਰਹਾਉ॥
ਮਨਬਚਕ੍ਰਮਆਰਾਧੈਹਰਿਹਰਿਸਾਧਸੰਗਿਸੁਖੁਪਾਇਆ॥
ਅਨਦਬਿਨੋਦਅਕਥਕਥਾਰਸੁਸਾਚੈਸਹਜਿਸਮਾਇਆ॥੧॥
ਕਰਿਕਿਰਪਾਜੋਅਪੁਨਾਕੀਨੋਤਾਕੀਊਤਮਬਾਣੀ॥
ਸਾਧਸੰਗਿਨਾਨਕਨਿਸਤਰੀਐਜੋਰਾਤੇਪ੍ਰਭਨਿਰਬਾਣੀ॥੨॥੫੯॥੮੨॥
ਸਾਰਗਮਹਲਾ੫॥
ਜਾਤੇਸਾਧੂਸਰਣਿਗਹੀ॥
ਸਾਂਤਿਸਹਜੁਮਨਿਭਇਓਪ੍ਰਗਾਸਾਬਿਰਥਾਕਛੁਨਰਹੀ॥੧॥ਰਹਾਉ॥
ਹੋਹੁਕ੍ਰਿਪਾਲਨਾਮੁਦੇਹੁਅਪੁਨਾਬਿਨਤੀਏਹਕਹੀ॥
ਆਨਬਿਉਹਾਰਬਿਸਰੇਪ੍ਰਭਸਿਮਰਤਪਾਇਓਲਾਭੁਸਹੀ॥੧॥
ਜਹਤੇਉਪਜਿਓਤਹੀਸਮਾਨੋਸਾਈਬਸਤੁਅਹੀ॥
ਕਹੁਨਾਨਕਭਰਮੁਗੁਰਿਖੋਇਓਜੋਤੀਜੋਤਿਸਮਹੀ॥੨॥੬੦॥੮੩॥
ਸਾਰਗਮਹਲਾ੫॥
ਰਸਨਾਰਾਮਕੋਜਸੁਗਾਉ॥
ਆਨਸੁਆਦਬਿਸਾਰਿਸਗਲੇਭਲੋਨਾਮਸੁਆਉ॥੧॥ਰਹਾਉ॥
ਚਰਨਕਮਲਬਸਾਇਹਿਰਦੈਏਕਸਿਉਲਿਵਲਾਉ॥
ਸਾਧਸੰਗਤਿਹੋਹਿਨਿਰਮਲੁਬਹੁੜਿਜੋਨਿਨਆਉ॥੧॥
ਜੀਉਪ੍ਰਾਨਅਧਾਰੁਤੇਰਾਤੂਨਿਥਾਵੇਥਾਉ॥
ਸਾਸਿਸਾਸਿਸਮੑਾਲਿਹਰਿਹਰਿਨਾਨਕਸਦਬਲਿਜਾਉ॥੨॥੬੧॥੮੪॥
ਸਾਰਗਮਹਲਾ੫॥
ਬੈਕੁੰਠਗੋਬਿੰਦਚਰਨਨਿਤਧਿਆਉ॥
ਮੁਕਤਿਪਦਾਰਥੁਸਾਧੂਸੰਗਤਿਅੰਮ੍ਰਿਤੁਹਰਿਕਾਨਾਉ॥੧॥ਰਹਾਉ॥
ਊਤਮਕਥਾਸੁਣੀਜੈਸ੍ਰਵਣੀਮਇਆਕਰਹੁਭਗਵਾਨ॥
ਆਵਤਜਾਤਦੋਊਪਖਪੂਰਨਪਾਈਐਸੁਖਬਿਸ੍ਰਾਮ॥੧॥