ਸੋਧਤਸੋਧਤਤਤੁਬੀਚਾਰਿਓਭਗਤਿਸਰੇਸਟਪੂਰੀ॥
ਕਹੁਨਾਨਕਇਕਰਾਮਨਾਮਬਿਨੁਅਵਰਸਗਲਬਿਧਿਊਰੀ॥੨॥੬੨॥੮੫॥
ਸਾਰਗਮਹਲਾ੫॥
ਸਾਚੇਸਤਿਗੁਰੂਦਾਤਾਰਾ॥
ਦਰਸਨੁਦੇਖਿਸਗਲਦੁਖਨਾਸਹਿਚਰਨਕਮਲਬਲਿਹਾਰਾ॥੧॥ਰਹਾਉ॥
ਸਤਿਪਰਮੇਸਰੁਸਤਿਸਾਧਜਨਨਿਹਚਲੁਹਰਿਕਾਨਾਉ॥
ਭਗਤਿਭਾਵਨੀਪਾਰਬ੍ਰਹਮਕੀਅਬਿਨਾਸੀਗੁਣਗਾਉ॥੧॥
ਅਗਮੁਅਗੋਚਰੁਮਿਤਿਨਹੀਪਾਈਐਸਗਲਘਟਾਆਧਾਰੁ॥
ਨਾਨਕਵਾਹੁਵਾਹੁਕਹੁਤਾਕਉਜਾਕਾਅੰਤੁਨਪਾਰੁ॥੨॥੬੩॥੮੬॥
ਸਾਰਗਮਹਲਾ੫॥
ਗੁਰਕੇਚਰਨਬਸੇਮਨਮੇਰੈ॥
ਪੂਰਿਰਹਿਓਠਾਕੁਰੁਸਭਥਾਈਨਿਕਟਿਬਸੈਸਭਨੇਰੈ॥੧॥ਰਹਾਉ॥
ਬੰਧਨਤੋਰਿਰਾਮਲਿਵਲਾਈਸੰਤਸੰਗਿਬਨਿਆਈ॥
ਜਨਮੁਪਦਾਰਥੁਭਇਓਪੁਨੀਤਾਇਛਾਸਗਲਪੁਜਾਈ॥੧॥
ਜਾਕਉਕ੍ਰਿਪਾਕਰਹੁਪ੍ਰਭਮੇਰੇਸੋਹਰਿਕਾਜਸੁਗਾਵੈ॥
ਆਠਪਹਰਗੋਬਿੰਦਗੁਨਗਾਵੈਜਨੁਨਾਨਕੁਸਦਬਲਿਜਾਵੈ॥੨॥੬੪॥੮੭॥
ਸਾਰਗਮਹਲਾ੫॥
ਜੀਵਨੁਤਉਗਨੀਐਹਰਿਪੇਖਾ॥
ਕਰਹੁਕ੍ਰਿਪਾਪ੍ਰੀਤਮਮਨਮੋਹਨਫੋਰਿਭਰਮਕੀਰੇਖਾ॥੧॥ਰਹਾਉ॥
ਕਹਤਸੁਨਤਕਿਛੁਸਾਂਤਿਨਉਪਜਤਬਿਨੁਬਿਸਾਸਕਿਆਸੇਖਾਂ॥
ਪ੍ਰਭੂਤਿਆਗਿਆਨਜੋਚਾਹਤਤਾਕੈਮੁਖਿਲਾਗੈਕਾਲੇਖਾ॥੧॥
ਜਾਕੈਰਾਸਿਸਰਬਸੁਖਸੁਆਮੀਆਨਨਮਾਨਤਭੇਖਾ॥
ਨਾਨਕਦਰਸਮਗਨਮਨੁਮੋਹਿਓਪੂਰਨਅਰਥਬਿਸੇਖਾ॥੨॥੬੫॥੮੮॥
ਸਾਰਗਮਹਲਾ੫॥
ਸਿਮਰਨਰਾਮਕੋਇਕੁਨਾਮ॥
ਕਲਮਲਦਗਧਹੋਹਿਖਿਨਅੰਤਰਿਕੋਟਿਦਾਨਇਸਨਾਨ॥੧॥ਰਹਾਉ॥
ਆਨਜੰਜਾਰਬ੍ਰਿਥਾਸ੍ਰਮੁਘਾਲਤਬਿਨੁਹਰਿਫੋਕਟਗਿਆਨ॥
ਜਨਮਮਰਨਸੰਕਟਤੇਛੂਟੈਜਗਦੀਸਭਜਨਸੁਖਧਿਆਨ॥੧॥
ਤੇਰੀਸਰਨਿਪੂਰਨਸੁਖਸਾਗਰਕਰਿਕਿਰਪਾਦੇਵਹੁਦਾਨ॥
ਸਿਮਰਿਸਿਮਰਿਨਾਨਕਪ੍ਰਭਜੀਵੈਬਿਨਸਿਜਾਇਅਭਿਮਾਨ॥੨॥੬੬॥੮੯॥
ਸਾਰਗਮਹਲਾ੫॥
ਧੂਰਤੁਸੋਈਜਿਧੁਰਕਉਲਾਗੈ॥
ਸੋਈਧੁਰੰਧਰੁਸੋਈਬਸੁੰਧਰੁਹਰਿਏਕਪ੍ਰੇਮਰਸਪਾਗੈ॥੧॥ਰਹਾਉ॥
ਬਲਬੰਚਕਰੈਨਜਾਨੈਲਾਭੈਸੋਧੂਰਤੁਨਹੀਮੂੜੑਾ॥
ਸੁਆਰਥੁਤਿਆਗਿਅਸਾਰਥਿਰਚਿਓਨਹਸਿਮਰੈਪ੍ਰਭੁਰੂੜਾ॥੧॥
ਸੋਈਚਤੁਰੁਸਿਆਣਾਪੰਡਿਤੁਸੋਸੂਰਾਸੋਦਾਨਾਂ॥
ਸਾਧਸੰਗਿਜਿਨਿਹਰਿਹਰਿਜਪਿਓਨਾਨਕਸੋਪਰਵਾਨਾ॥੨॥੬੭॥੯੦॥